Monday, August 3, 2015

ਹਿੰਦੀ/ ਚੋਣ



ਸੁਨੀਲ ਗੰਜਾਣੀ

ਗ੍ਰਹਿਮੰਤਰੀ ਦੇ ਚੋਣ ਹਲਕੇ ਵਿਚ ਇਕ ਬਦਨਾਮ ਅਪਰਾਧੀ-ਗੁਟ ਅਤੇ ਪੁਲਿਸ ਵਿਚਕਾਰ ਜਬਰਦਸਤ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਅਪਰਾਧੀ-ਗੁਟ ਦੇ ਕਈ ਬਦਮਾਸ਼ ਤੇ ਪੁਲਿਸਵਾਲੇ ਮਾਰੇ ਗਏ। ਅਪਰਾਧੀ ਗੁਟ ਦਾ ਸਰਗਨਾ ਵੀ ਮਰਨ ਵਾਲਿਆਂ ਵਿਚ ਸ਼ਾਮਿਲ ਸੀ। ਟੀ.ਵੀ. ਉੱਤੇ ਖ਼ਬਰ ਦੇਖ ਕੇ ਗ੍ਰਹਿਮੰਤਰੀ ਬੇਹੱਦ ਪਰੇਸ਼ਾਨ ਤੇ ਦੁਖੀ ਹੋ ਉੱਠੇ। ਉਹਨਾਂ ਨੇ ਭੋਜਨ ਵਿੱਚੇ ਹੀ ਛੱਡ ਦਿੱਤਾ।
ਕੀ ਹੋਇਆ? ਖਾਣਾ ਵਿੱਚੇ ਛੱਡ ਦਿੱਤਾ। ਅਜਿਹੀਆਂ ਘਟਨਾਵਾਂ ਤਾ ਰਾਜ ਵਿਚ ਹੁੰਦੀਆਂ ਰਹਿੰਦੀਆਂ ਹਨ। ਪਹਿਲਾਂ ਤਾਂ ਤੁਸੀਂ ਕਦੇ ਏਨੇ ਬੇਚੈਨ ਨਹੀਂ ਹੋਏ।
ਅਜਿਹੀ ਘਟਨਾ ਮੇਰੇ ਨਾਲ ਤਾਂ ਪਹਿਲੀ ਵਾਰ ਵਾਪਰੀ ਹੈ…।
ਮੈਂ ਸਮਝੀ ਨਹੀਂ?
ਤੂੰ ਨਹੀਂ ਜਾਣਦੀ, ਜੋ ਸਰਗਨਾ ਮਰਿਆ ਹੈ, ਉਸੇ ਦੇ ਦਮ ਤੇ ਤਾਂ ਮੈਂ ਹੁਣ ਤਕ ਇਲੈਕਸ਼ਨ ਜਿੱਤਦਾ ਆਇਆ ਹਾਂ।ਗ੍ਰਹਿ ਮੰਤਰੀ ਜੀ ਹੱਥ ਧੋਂਦੇ ਹੋਏ ਬੋਲੇ।
                                       -0-



No comments: