Saturday, December 6, 2014

ਚੀਨੀ/ ਬੰਦੂਕ



ਕੁਓ ਮੋਜੋ
ਇਕ ਆਜੀ ਦਰੱਖਤ ਹੇਠ ਬੈਠਾ ਆਪਣੀਆਂ ਭੇਡਾਂ ਨੂੰ ਦੇਖ ਰਿਹਾ ਸੀ। ਉਸ ਦੇ ਮੂੰਹ ਵਿਚ ਪਾਈਪ ਸੀ ਤੇ ਮੋਢੇ ਤੇ ਬੰਦੂਕ।
ਆਪਣੀ ਗਾਂ ਨੂੰ ਚਰਾ ਰਿਹਾ ਇਕ ਆਦਮੀ ਉਸ ਕੋਲ ਆਇਆ ਤੇ ਦਰੱਖਤ ਹੇਠ ਆਰਾਮ ਕਰਨ ਲਈ ਬੈਠ ਗਿਆ। ਉਸ ਦੇ ਹੱਥ ਵਿਚ ਬਾਂਸ ਦਾ ਹੰਟਰ ਸੀ।
ਆਜੀ ਨੇ ਪੁੱਛਿਆ, ਇਸ ਹੰਟਰ ਨਾਲ ਕੀ ਤੁਸੀਂ ਆਪਣੀ ਗਾਂ ਨੂੰ ਮਾਰਦੇ ਹੋ? ਤੁਹਾਨੂੰ ਇਹ ਹਿੰਸਾ ਨਹੀਂ ਕਰਨੀ ਚਾਹੀਦੀ।”
ਇਸ ਤੇ ਗਾਂ ਚਰਾਉਣ ਵਾਲੇ ਨੇ ਕਿਹਾ, “ਤੁਸੀਂ ਇਹ ਬੰਦੂਕ ਕਿਉਂ ਰੱਖੀ ਹੈ?”
“ਇਸ ਲਈ ਕਿ ਕਿਤੇ ਚੋਰ ਆ ਕੇ ਮੇਰੀਆਂ ਭੇਡਾਂ ਨੂੰ ਖੋਹ ਕੇ ਨਾ ਲੈ ਜਾਵੇ। ਪਰ ਚੰਗਾ ਹੋਵੇ, ਜੇਕਰ ਮੈਂ ਇਸ ਨੂੰ ਨਾ ਹੀ ਰੱਖਾਂ।”
ਅਤੇ ਉਸਨੇ ਆਪਣੇ ਮੋਢੇ ਤੋਂ ਬੰਦੂਕ ਉਤਾਰ ਕੇ ਇਕ ਪਾਸੇ ਰੱਖ ਦਿੱਤੀ। ਗਾਂ ਵਾਲਾ ਬੰਦੂਕ ਚੁੱਕ ਕੇ ਦੇਖਣ ਲੱਗਾ। ਉਸੇ ਸਮੇਂ ਉੱਥੇ ਇਕ ਸ਼ੇਰ ਦਿਖਾਈ ਦਿੱਤਾ। ਆਜੜੀ ਡਰਦਾ ਦਰੱਖਤ ਉੱਤੇ ਚੜ੍ਹ ਗਿਆ।
ਗਾਂ ਵਾਲੇ ਨੇ ਬੰਦੂਕ ਨਾਲ ਸ਼ੇਰ ਦਾ ਨਿਸ਼ਾਨਾ ਲਾਇਆ। ਆਜੜੀ ਹੋਰ ਡਰਿਆ ਤੇ ਦਰੱਖਤ ਉੱਤੋਂ ਹੀ ਚਿੱਲਾਇਆ, “ਬੰਦੂਕ ਨਾ ਚਲਾਉਣਾ, ਸ਼ੇਰ ਆਦਮੀਆਂ ਨੂੰ ਖਾ ਜਾਂਦਾ ਹੈ।”
ਪਰੰਤੂ ਗਾਂ ਵਾਲੇ ਨੇ ਆਪਣਾ ਨਿਸ਼ਾਨਾ ਹੋਰ ਠੀਕ ਕੀਤਾ। ਆਜੜੀ ਹੋਰ ਡਰਿਆ। ਗਾਂ ਵਾਲੇ ਨੇ ਗੋਲੀ ਚਲਾ ਦਿੱਤੀ। ਗੋਲੀ ਸ਼ੇਰ ਦੇ ਠੀਕ ਸਿਰ ਵਿਚ ਜਾ ਕੇ ਲੱਗੀ। ਸ਼ੇਰ ਡਿੱਗ ਪਿਆ ਤੇ ਮਰ ਗਿਆ।
ਆਜੜੀ ਦਰੱਖਤ ਤੋਂ ਹੇਠਾਂ ਉਤਰਿਆ ਤੇ ਸ਼ਿਕਾਇਤੀ ਲਹਿਜੇ ਵਿਚ ਗਾਂ ਵਾਲੇ ਨੂੰ ਬੋਲਿਆ, “ਤੁਸੀਂ ਮੇਰੇ ਕਹਿਣ ਦੀ ਕੋਈ ਪ੍ਰਵਾਹ ਨਹੀਂ ਕੀਤੀ, ਬਿਨਾ ਕਾਰਨ ਹੀ ਗੋਲੀ ਕਿਉਂ ਚਲਾ ਦਿੱਤੀ?”
“ਜੇਕਰ ਗੋਲੀ ਨਾ ਚਲਾਉਂਦਾ ਤਾਂ ਸ਼ੇਰ ਮੈਨੂੰ ਖਾ ਜਾਂਦਾ।”
“ਜ਼ਰੂਰੀ ਨਹੀਂ ਹੈ, ਬਹੁਤਾ ਕਰਦਾ ਤਾਂ ਉਹ ਇਕ ਭੇੜ ਨੂੰ ਚੁੱਕ ਕੇ ਲੈ ਜਾਂਦਾ। ਕੁਦਰਤੀ ਤੁਹਾਡਾ ਨਿਸ਼ਾਨਾ ਠੀਕ ਲੱਗ ਗਿਆ, ਨਹੀਂ ਤਾਂ ਸ਼ੇਰ ਤੁਹਾਨੂੰ ਖਾ ਗਿਆ ਹੁੰਦਾ।”
ਆਜੜੀ ਨੇ ਉਸ ਤੋਂ ਆਪਣੀ ਬੰਦੂਕ ਲਈ। ਉਸ ਵਿਚ ਗੋਲੀ ਭਰੀ ਤੇ ਉਸ ਦਾ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ,“ਮੈਨੂੰ ਤੁਹਾਡੀ ਗਾਂ ਚਾਹੀਦੀ ਹੈ ਤਾਂ ਜੋ ਮੈਂ ਸ਼ੇਰ ਨੂੰ ਲੱਦ ਕੇ ਘਰ ਲਿਜਾ ਸਕਾਂ।”
“ਪਰ ਸ਼ੇਰ ਤਾਂ ਮੈਂ ਮਾਰਿਆ ਹੈ, ਤੁਸੀਂ ਇਸ ਨੂੰ ਕਿਵੇਂ ਲਿਜਾ ਸਕਦੇ ਹੋ?”
“ਤੁਸੀਂ ਇਸ ਨੂੰ ਮੇਰੀ ਬੰਦੂਕ ਨਾਲ ਮਾਰਿਆ ਹੈ ਅਤੇ ਦੇਖੋ ਜੇਕਰ ਰੌਲਾ ਰੱਪਾ ਪਾਇਆ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ।”
                                              0-

Sunday, November 9, 2014

ਹਿੰਦੀ/ ਕਈ ਹੱਥ



ਰਾਜੇਂਦਰ ਦੇਵਧਰੇ ਦਰਪਣ

ਦੁਸ਼ਮਣ ਨਾਲ ਲਾਈ ਦੌਰਾਨ ਉਸ ਫੌਜੀ ਨੇ ਆਪਣੇ ਦੋਨੋਂ ਹੱਥ ਗਵਾ ਲਏ ਸਨ। ਘਰ ਮੁਦੇ ਸਮੇਂ ਉਹਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਉਹ ਆਪਣੀ ਮਾਂ ਤੇ ਭੈਣ ਦਾ ਸਾਹਮਣਾ ਕਿਵੇਂ ਕਰੇਗਾ। ਅਜਿਹੇ ਵਿਚਾਰਾਂ ਵਿਚ ਗੁਆਚਿਆ ਉਹ ਕਦੋਂ ਘਰ ਪਹੁੰਚ ਗਿਆ, ਪਤਾ ਹੀ ਨਹੀਂ ਲੱਗਾ। ਸਾਹਮਣੇ ਦੇਖਿਆ ਤਾਂ ਮਾਂ ਤੇ ਭੈਣ ਆਰਤੀ ਦੀ ਥਾਲੀ ਲਈ ਉਸਦਾ ਸਵਾਗਤ ਕਰਨ ਲਈ ਤਿਆਰ ਖੀਆਂ ਸਨ। ਉਹ ਖੁਦ ਨੂੰ ਰੋਕ ਨਹੀਂ ਸਕਿਆ, ਭੱਜ ਕੇ ਮਾਂ ਦੇ ਚਰਨਾਂ ਵਿਚ ਸਿਰ ਝੁਕਾ ਦਿੱਤਾ ਤੇ ਬੋਲਿਆ, ਮਾਂ, ਹੁਣ ਮੈਂ ਤੇਰੇ ਪੈਰਾਂ ਨੂੰ ਕਦੇ ਛੂਹ ਨਹੀਂ ਸਕਾਂਗਾ।
ਮਾਂ ਨੇ ਆਪਣੀਆਂ ਭਾਵਨਾਵਾਂ ਦੇ ਵੇਗ ਤੇ ਕਾਬੂ ਪਾਉਂਦੇ ਹੋਏ ਉਸਨੂੰ ਉਠਾਇਆ, ਪਿਆਰ ਨਾਲ ਉਹਦਾ ਮੱਥਾ ਚੁੰਮਿਆ ਤੇ ਕਿਹਾ, “ਪਾਗਲ, ਪੈਰ ਛੂਹਣ ਦੀ ਗੱਲ ਕਰਦੈਂ, ਤੂੰ ਤਾਂ ਆਪਣੇ ਦੋਹੇਂ ਹੱਥ ਭਾਰਤ ਮਾਂ ਦੇ ਚਰਨਾਂ ਵਿਚ ਚਢਾ ਕੇ ਮੇਰਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਫਿਰ ਭਰਾ ਨੂੰ ਇਕਟੱਕ ਦੇਖ ਰਹੀ ਭੈਣ ਨੂੰ ਫੌਜੀ ਬੋਲਿਆ, ਭੈਣ, ਹੁਣ ਤੂੰ ਕਦੇ ਵੀ ਗੁੱਟ ਤੇ ਰੱਖੀ ਨਹੀਂ ਬੰਨ੍ਹ ਸਕੇਂਗੀ।
ਭਰਾ ਦੀ ਗੱਲ ਸੁਣਕੇ ਭੈਣ ਦ੍ਰਿ੍ਹ ਆਵਾਜ਼ ਵਿਚ ਬੋਲੀ, ਵੀਰੇ, ਦੁਸ਼ਮਣ ਵਿਰੁੱਧ ਲਕੇ ਤੂੰ ਦੇਸ਼ ਦੀਆਂ ਅਣਗਿਣਤ ਭੈਣਾਂ ਦੀ ਇੱਜ਼ਤ ਬਚਾਈ ਹੈ। ਇਕ ਬਹਾਦਰ ਭਰਾ ਦੀ ਭੈਣ ਹੋਣ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ।
ਹੁਣ ਤੱਕ ਮਹੱਲੇ ਦੇ ਇਕੱਠੇ ਹੋ ਗਏ ਲੋਕਾਂ ਨੇ ਫੌਜੀ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਕੁਝ ਨੌਜਵਾਨ ਅੱਗੇ ਵਧੇ ਤੇ ਉਸਨੂੰ ਬੋਲੇ, ਚਿੰਤਾ ਨਾ ਕਰ ਭਰਾ, ਇਹ ਤੇਰੀ ਮਾਂ ਹੀ ਨਹੀਂ, ਸਾਡੀ ਸਾਰਿਆਂ ਦਾ ਮਾਂ ਵੀ ਹੈਤੇ ਤੇਰੀ ਭੈਣ ਇਕੱਲੀ ਨਹੀਂ ਹੈ, ਅਸੀਂ ਸਾਰੇ ਉਸਦੇ ਭਰਾ ਹਾਂ।
ਫੌਜੀ ਨੂੰ ਇੰਜ ਲੱਗਾ ਜਿਵੇਂ ਉਸਦੇ ਮੋਢਿਆਂ ਨਾਲ ਦੇ ਹੱਥ ਨਹੀਂ, ਕਈ ਹੱਥ ਉੱਗ ਆਏ ਹਨ।
                                        -0-

Monday, November 3, 2014

ਰੂਸੀ/ ਕਮਜ਼ੋਰ



ਅਨਤੋਨ ਚੈਖਵ
ਆਪਣੇ ਬੱਚਿਆਂ ਦੀ ਅਧਿਆਪਕਾ ਯੂਲੀਆ ਵਾਰਸੀਲਿਏਵਨਾ ਦਾ ਅੱਜ ਮੈਂ ਹਿਸਾਬ ਕਰਨਾ ਚਾਹੁੰਦਾ ਸੀ।
ਬੈਠ ਜਾਓ, ਯੂਲੀਆ ਵਾਰਸੀਲਿਏਵਨਾ!” ਮੈਂ ਉਸ ਨੂੰ ਕਿਹਾ, ਤੁਹਾਡਾ ਹਿਸਾਬ ਕਰ ਦਿੱਤਾ ਜਾਵੇ। ਹਾਂ, ਤਾਂ ਫੈਸਲਾ ਇਹ ਹੋਇਆ ਸੀ ਕਿ ਤੁਹਾਨੂੰ ਮਹੀਨੇ ਦੇ ਤੀਹ ਰੂਬਲ ਮਿਲਣਗੇ। ਹੈ ਨਾ?”
ਨਹੀਂ ਚਾਲੀ।
ਨਹੀਂ ਤੀਹ। ਤੁਸੀਂ ਸਾਡੇ ਇੱਥੇ ਦੋ ਮਹੀਨੇ ਰਹੇ।
ਦੋ ਮਹੀਨੇ ਅਤੇ ਪੰਜ ਦਿਨ।
ਪੂਰੇ ਦੋ ਮਹੀਨੇ। ਇਨ੍ਹਾਂ ਦੋ ਮਹੀਨਿਆਂ ਦੇ ਨੌਂ ਐਤਵਾਰ ਕੱਢ ਦਿਓ। ਐਤਵਾਰ ਦੇ ਦਿਨ ਤੁਸੀਂ ਕੋਲਿਆ ਨੂੰ ਸਿਰਫ ਸੈਰ ਲਈ ਹੀ ਲੈ ਕੇ ਜਾਂਦੇ ਸੀ ਅਤੇ ਫਿਰ ਤਿੰਨ ਛੁੱਟੀਆਂਨੌਂ ਤੇ ਤਿੰਨ ਬਾਰਾਂ। ਤਾਂ ਬਾਰਾਂ ਰੂਬਲ ਘੱਟ ਹੋਏ। ਕੋਲਿਆ ਚਾਰ ਦਿਨ ਬੀਮਾਰ ਰਿਹਾ, ਉਨਾਂ ਦਿਨਾਂ ਵਿਚ ਤੁਸੀਂ ਉਸ ਨੂੰ ਨਹੀਂ ਪ੍ਹਾਇਆ, ਸਿਰਫ ਵਾਨਿਆ ਨੂੰ ਹੀ ਪ੍ਹਾਇਆਤੇ ਫਿਰ ਤਿੰਨ ਦਿਨ ਤੁਹਾਡੇ ਦੰਦ ਵਿਚ ਦਰਦ ਰਿਹਾ। ਉਸ ਸਮੇਂ ਮੇਰੀ ਪਤਨੀ ਨੇ ਤੁਹਾਨੂੰ ਛੁੱਟੀ ਦੇ ਦਿੱਤੀ ਸੀਬਾਰਾਂ ਤੇ ਸੱਤ ਹੋਏ ਉੱਨੀਂ। ਇਨ੍ਹਾਂ ਨੂੰ ਕੱਢਿਆ ਜਾਵੇ ਤਾਂ ਬਾਕੀ ਰਹੇਹਾਂ ਇਕਤਾਲੀ ਰੂਬਲ, ਠੀਕ ਹੈ ਨਾ?”
ਯੂਲੀਆ ਦੀਆਂ ਅੱਖਾਂ ਵਿਚ ਪਾਣੀ ਆ ਗਿਆ।
“ਤੇ ਨਵੇਂ ਸਾਲ ਦੇ ਦਿਨ ਤੁਸੀਂ ਕੱਪ ਪਲੇਟ ਤੋੜ ਦਿੱਤੇਦੋ ਰੂਬਲ ਉਹਦੇ ਘਟਾਓ। ਤੁਹਾਡੀ ਲਾਪ੍ਰਵਾਹੀ ਕਾਰਨ ਕੋਲਿਆ ਨੇ ਦਰੱਖਤ ਉੱਤੇ ਚੜ੍ਹ ਕੇ ਆਪਣਾ ਕੋਟ ਪਾੜ ਲਿਆ ਸੀ। ਦਸ ਰੂਬਲ ਉਹਦੇ ਤੇ ਫਿਰ ਤੁਹਾਡੀ ਲਾਪ੍ਰਵਾਹੀ ਕਾਰਨ ਹੀ ਨੌਕਰਾਨੀ ਵਾਨਿਆ ਦੋ ਬੂਟ ਲੈ ਕੇ ਭੱਜ ਗਈ। ਇਸ ਤਰ੍ਹਾਂ ਪੰਜ ਰੂਬਲ ਉਹਦੇ ਘਟ ਗਏ…ਜਨਵਰੀ ਵਿਚ ਦਸ ਰੂਬਲ ਤੁਸੀਂ ਉਧਾਰ ਲਏ ਸੀ। ਇਕਤਾਲੀ ’ਚੋਂ ਸਤਾਈ ਕੱਢੋ। ਬਾਕੀ ਰਹਿ ਗਏ ਚੌਦਾਂ।”
ਯੂਲੀਆ ਦੀਆਂ ਅੱਖਾਂ ਵਿਚ ਹੰਝੂ ਭਰ ਆਏ, “ਮੈਂ ਤੁਹਾਡੀ ਪਤਨੀ ਤੋਂ ਸਿਰਫ ਇਕ ਵਾਰ ਤਿੰਨ ਰੂਬਲ ਲਏ ਸਨ।”
“ਚੰਗਾ, ਇਹ ਤਾਂ ਮੈਂ ਲਿਖੇ ਹੀ ਨਹੀਂ। ਚੌਦਾਂ ਵਿੱਚੋਂ ਤਿੰਨ ਹੋਰ ਕੱਢੋ। ਹੁਣ ਬਚੇ ਗਿਆਰਾਂ। ਲੈ, ਆਹ ਲੈ ਤੇਰੀ ਤਨਖਾਹ। ਤਿੰਨ, ਤਿੰਨ, ਤਿੰਨ…ਇਕ ਤੇ ਇਕ…
“ਧੰਨਵਾਦ।” ਉਹਨੇ ਬਹੁਤ ਹੌਲੇ ਜਿਹੇ ਕਿਹਾ।
“ਤੁਸੀਂ ਧੰਨਵਾਦ ਕਿਉਂ ਕਿਹਾ?”
“ਪੈਸਿਆਂ ਲਈ।”
“ਲਾਹਨਤ ਹੈ! ਕੀ ਤੁਸੀਂ ਦੇਖਦੇ ਨਹੀਂ ਕਿ ਮੈਂ ਤੁਹਾਡੇ ਨਾਲ ਧੋਖਾ ਕੀਤਾ ਹੈ। ਮੈਂ ਤੁਹਾਡੇ ਪੈਸੇ ਮਾਰ ਲਏ ਹਨ। ਤੇ ਤੁਸੀਂ ਫਿਰ ਵੀ ਮੇਰਾ ਧੰਨਵਾਦ ਕਰ ਰਹੇ ਹੋ। ਮੈਂ ਤਾਂ ਤੁਹਾਨੂੰ ਪਰਖ ਰਿਹਾ ਸੀ, ਮੈਂ ਤੁਹਾਨੂੰ ਅੱਸੀ ਰੂਬਲ ਹੀ ਦਿਆਂਗਾ। ਇਹ ਰਹੀ ਤੁਹਾਡੀ ਪੂਰੀ ਰਕਮ।”
ਉਹ ਧੰਨਵਾਦ ਕਹਿ ਕੇ ਚਲੀ ਗਈ। ਮੈਂ ਉਸ ਨੂੰ ਦੇਖਦਾ ਹੋਇਆ ਸੋਚਣ ਲੱਗਾ ਕਿ ਦੁਨੀਆ ਵਿਚ ਤਾਕਤਵਰ ਬਣਨਾ ਕਿੰਨਾ ਸੌਖਾ ਹੈ
                                         -0-

Monday, October 27, 2014

ਹਿੰਦੀ/ ਪਾਣੀ ਬਚਾਓ



ਕਮਲਾ ਨਿਖੁਰਪਾ

ਸੀਮਾ ਅੱਜ ਬਹੁਤ ਖੁਸ਼ ਸੀ। ਉਸਨੇ ਪ੍ਰਾਰਥਨਾ ਸਭਾ ਵਿਚ ‘ਪਾਣੀ ਬਚਾਓ’ ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ ਸੀ। ਭਾਸ਼ਣ ਸੁਣ ਕੇ ਸਾਰਿਆਂ ਨੇ ਜ਼ੋਰਦਾਰ ਤਾੀਆਂ ਮਾਰੀਆਂ ਸਨ। ਸਾਥੀ ਅਧਿਆਪਕਾਂ ਨੇ ਉਹਦੀ ਭਾਸ਼ਣ-ਕਲਾ ਦੀ ਤਾਰੀਫ ਕੀਤੀ।
ਦੁਬੇਜੀ ਬੋਲੇ, ਵਾਹ ਸੀਮਾ ਮੈਡਮ! ਕੀ ਜਬਰਦਸਤ ਭਾਸ਼ਣ ਸੀ ਤੁਹਾਡਾ, ਬਈ ਅਸੀਂ ਤਾਂ ਕਾਇਲ ਹੋ ਗਏ ਤੁਹਾਡੇ। ਭਰਾ ਸ਼ਰਮਾ ਜੀ! ਸਭ ਤੋਂ ਜ਼ਿਆਦਾ ਪਾਣੀ ਤਾਂ ਤੁਸੀਂ ਹੀ ਬਰਬਾਦ ਕਰਦੇ ਓ, ਪੂਰੀ ਕਾਲੋਨੀ ’ਚ। ਬਰਸਾਤ ਦੇ ਮੌਸਮ ’ਚ ਵੀ ਬਗੀਚੇ ’ਚ ਵੀ ਰੋਜ਼ ਸਿੰਜਾਈ ਹੋ ਰਹੀ ਐ। ਸੀਮਾ ਮੈਡਮ! ਜਰਾ ਸਮਝਾਓ ਇਨ੍ਹਾਂ ਨੂੰ, ਅੱਜ ਇਹ ਸਾਰਾ ਪਾਣੀ ਬਗੀਚੇ ਨੂੰ ਈ ਦਿੰਦੇ ਰਹੇ ਤਾਂ ਕੱਲ੍ਹ ਇਨ੍ਹਾਂ ਦੇ ਪੋਤ੍ਰੇ-ਪੋਤ੍ਰੀਆਂ ਤਿਹਾਏ ਰਹਿ ਜਾਣਗੇ।
ਜਮਾਤ ਵਿਚ ਸੀਮਾ ਮੈਡਮ ਨੇ ਵਿਦਿਆਰਥੀਆਂ ਨੂੰ ‘ਪਾਣੀ ਬਚਾਓ’ ਦਾ ਪ੍ਰੋਜੈਕਟ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਮੁਹੱਲੇ ਵਿਚ ਲੋਕਾਂ ਨੂੰ ਪਾਣੀ ਬਚਾਉਣ ਸਬੰਧੀ ਜਾਗਰੂਕ ਕਰਨ।
ਪਾਣੀ ਬਚਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪ੍ਰਿੰਸੀਪਲ ਨੇ ਸੀਮਾ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਕੁਝ ਦਿਨਾਂ ਬਾਦ ‘ਪਾਣੀ ਬਚਾਓ ਅਭਿਆਨ’ ਸਬੰਧੀ ਜਨ-ਜਾਗਰੂਕਤਾ ਲਈ ਸੀਮਾ ਨੂੰ ਡੀ.ਸੀ. ਹੱਥੋਂ ਪ੍ਰਸ਼ੰਸਾ-ਪੱਤਰ ਮਿਲਿਆ। ਇਹ ਦੋ ਮਹੀਨੇ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਦਾ ਆਖਰੀ ਦਿਨ ਸੀ।
ਸੀਮਾ ਗੁਣਗਣਾਉਂਦੀ ਹੋਈ ਘਰ ਆਈ। ਘਰ ਆ ਕੇ ਉਹਨੇ ਪਾਣੀ ਦੀ ਮੋਟਰ ਚਲਾਈ, ਸ਼ਾਵਰ ਖੋਲਿਆ ਤੇ ਅੱਖਾਂ ਬੰਦ ਕਰਕੇ ਥਕਾਵਟ ਦੂਰ ਕਰਨ ਲੱਗੀ। ਤਦ ਹੀ ਦਰਵਾਜੇ ਉੱਤੇ ਦਸਤਕ ਹੋਈ। ਛੇਤੀ-ਛੇਤੀ ਗਾਊਨ ਪਾ ਕੇ ਉਹਨੇ ਦਰਵਾਜਾ ਖੋਲਿਆ। ਦੇਖਿਆ ਤਾਂ ਸਾਹਮਣੇ ਗੁਆਂਢਣ ਖੀ ਸੀ ।
ਮੈਡਮ, ਆਪਣੀ ਮੋਟਰ ਬੰਦ ਕਰ ਦਿਓ, ਸਾਡੇ ਇੱਥੇ ਬਿਲਕੁਲ ਪਾਣੀ ਨਹੀਂ ਆ ਰਿਹਾ।
ਪਾਣੀ ਨਹੀਂ ਆ ਰਿਹਾ ਤਾਂ ਮੈਂ ਕੀ ਕਰਾਂ? ਤੁਸੀਂ ਆਪਣਾ ਕੋਈ ਹੋਰ ਇੰਤਜ਼ਾਮ ਕਰੋ।
ਮੈਡਮ, ਤੁਹਾਡੀ ਤੇ ਸਾਡੀ ਪਾਈਪਲਾਈਨ ਇਕ ਈ ਐ, ਜਦੋਂ ਤੁਸੀਂ ਮੋਟਰ ਚਲਾਉਂਦੇ ਓ ਤਾਂ ਸਾਡਾ ਪਾਣੀ ਬੰਦ ਹੋ ਜਾਂਦਾ ਐ।
ਇਹ ਤੁਹਾਡੀ ਪ੍ਰਾਬਲਮ ਐ, ਮੈਂ ਕੀ ਕਰ ਸਕਦੀ ਆਂ?
ਸਿੱਧੀ-ਸਾਦੀ ਗੁਆਂਢਣ ਆਪਣਾ ਜਿਹਾ ਮੂੰਹ ਲੈਕੇ ਵਾਪਸ ਚਲੀ ਗਈ।
ਅਗਲੇ ਦਿਨ ਸੀਮਾ ਅਤੇ ਉਸ ਦਾ ਪਰਿਵਾਰ ਛੁੱਟੀਆਂ ਮਣਾਉਣ ਲਈ ਬਾਹਰ ਚਲਾ ਗਿਆ।
ਸ਼ਾਮ ਨੂੰ ਠੀਕ ਪੰਜ ਵਜੇ ਸੀਮਾ ਦੇ ਰਸੋਈਘਰ ਵਿੱਚੋਂ ਆਵਾਜ਼ ਆਈਸੂੰਅ…ਸੂੰਅ…
ਫਿਰ ਬਾਥਰੂਮ ਦੀ ਟੂਟੀ ਨੇ ਵੀ ਸਿਸਕਾਰੀ ਭਰੀ ਤੇ ਸਾਰੀਆਂ ਟੂਟੀਆਂ ਵਿੱਚੋਂ ਪਾਣੀ ਵਗਣ ਲੱਗਾ। ਟੂਟੀਆਂ ਦਾ ਸਾਫ ਪਾਣੀ, ਨਾਲੀ ਦੇ ਗੰਦੇ ਪਾਣੀ ਨਾਲ ਮਿਲ ਕੇ ਵਗ ਰਿਹਾ ਸੀ।
ਤੇ ਸਾਰੀਆਂ ਛੁੱਟੀਆਂ ਦੌਰਾਨ ਪਾਣੀ ਇੰਜ ਹੀ ਵਗਦਾ ਰਿਹਾ।
                                        -0-