Thursday, December 19, 2013

ਖਾਮੋਸ਼ੀ



ਰਾਮੇਸ਼ਵਰ ਕੰਬੋਜ ਹਿਮਾਂਸ਼ੂ

ਅੱਜ ਨਤੀਜਾ ਘੋਸ਼ਤ ਹੋਣਾ ਸੀ । ਸਵੇਰ ਤੋਂ ਹੀ ਵਿਦਿਆਰਥੀਆਂ ਤੇ ਮਾਪਿਆਂ ਦਾ ਇਕੱਠ ਹੋ ਗਿਆ ਸੀ ।
ਪਰੀਖਿਆ ਇੰਚਾਰਜ ਮੋਹਨ ਸਿੰਘ ਲਿਸਟ ਹੱਥ ਵਿਚ ਲੈਕੇ ਮੰਚ ਉੱਪਰ ਮਾਈਕ ਦੇ ਸਾਹਮਣੇ ਪਹੁੰਚੇ ।
ਸ਼੍ਰੀ ਖੰਡੇਲਵਾਲ ਅੱਠ-ਦਸ ਵਿਗੜੇ ਵਿਦਿਆਰਥੀਆਂ ਨਾਲ ਥੋੜੇ ਫਾਸਲੇ ਉੱਤੇ ਖੜੇ ਸਨ । ਇਹਨਾਂ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੀ ਸੰਭਾਵਨਾ ਸੀ । ਮੋਹਨ ਸਿੰਘ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੇ ਨਾਂ ਪੜ੍ਹਦੇ ਗਏ । ਫੁਸਫੁਸਾਹਟ ਸ਼ੁਰੂ ਹੋ ਗਈ । ਖੰਡੇਲਵਾਲ ਦੇ ਚਹੇਤੇ ਬਹੁਤੇ ਅਵਾਰਾ ਵਿਦਿਆਰਥੀ ਫੇਲ੍ਹ ਹੋ ਗਏ ਸਨ ।
ਮੋਹਨ ਸਿੰਘ ਨੇ ਫੇਲ੍ਹ ਵਿਦਿਆਰਥੀਆਂ ਵਿਚ ਆਖਰੀ ਨਾਂ ਰਾਮ ਸਿੰਘ ਦਾ ਬੋਲਿਆ ਤਾਂ ਇਕ ਦਮ ਖਾਮੋਸ਼ੀ ਛਾ ਗਈ । ਉਹਨਾਂ ਨੇ ਲਿਸਟ ਮੋੜ ਕੇ ਜੇਬ ਵਿਚ ਪਾਈ ਤੇ ਮੰਚ ਉੱਤੋਂ  ਉਤਰ ਆਏ । ਰਾਮ ਸਿੰਘ ਉਹਨਾਂ ਦਾ ਆਪਣਾ ਬੇਟਾ ਸੀ ।
                                         -0-