Monday, February 27, 2012

ਹਿੰਦੀ/ਪਿੰਜਰੇ


ਸੁਕੇਸ਼ ਸਾਹਨੀ
ਉਹਦੇ ਕਦਮਾਂ ਦੀ ਆਹਟ ਨਾਲ ਚੌਂਕ ਕੇ ਨੀਲੂ ਨੇ ਅੱਖਾਂ ਖੋਲ੍ਹੀਆਂ। ਉਸਨੂ ਪਛਾਣ ਕੇ ਹੌਲੇ ਜਿਹੇ ਪੂਛ ਹਿਲਾਈ ਤੇ ਫਿਰ ਨਿਸ਼ਚਿੰਤ ਹੋ ਕੇ ਅੱਖਾਂ ਬੰਦ ਕਰ ਲਈਆਂ। ਚਾਰੋਂ ਕਤੂਰੇ ਇਕ-ਦੂਜੇ ਤੇ ਡਿੱਗਦੇ ਮਾਂ ਦੀ ਛਾਤੀ ਤੋਂ ਦੁੱਧ ਚੁੰਘ ਰਹੇ ਸਨ। ਉਹ ਕੀਲਿਆ ਜਿਹਾ ਉਹਨਾਂ ਨੂੰ ਦੇਖਦਾ ਰਿਹਾ।
ਨੀਲੂ ਦੇ ਪਿਆਰੇ-ਪਿਆਰੇ ਕਤੂਰਿਆਂ ਬਾਰੇ ਸੋਚਦਾ ਹੋਇਆ ਉਹ ਸੜਕ ਉੱਤੇ ਆ ਗਿਆ। ਸੜਕ ਉੱਤੇ ਪਿਆ ਟੀਨ ਦਾ ਖਾਲੀ ਡਿੱਬਾ ਉਸਦੇ ਬੂਟ ਦੀ ਠੋਕਰ ਨਾਲ ਖੜਖੜ ਕਰਦਾ ਦੂਰ ਜਾ ਡਿੱਗਾ। ਉਹ ਖਿਡ਼ਖਿੜਾ ਕੇ ਹੱਸਿਆ। ਉਸਨੇ ਇਸ ਕਿਰਿਆ ਨੂੰ ਦੁਹਰਾਇਆ। ਤਦ ਉਸਨੂੰ ਪਿਛਲੀ ਰਾਤ ਮਾਂ ਵੱਲੋਂ ਸੁਣਾਈ  ਕਹਾਣੀ ਯਾਦ ਆਈ, ਜਿਸ ਵਿੱਚ ਇਕ ਦਰੱਖਤ ਧੋਬੀ ਨੂੰ ਕਹਿੰਦਾ ਹੈ, ‘ਧੋਬੀਆ ਓ ਧੋਬੀਆ! ਅੰਬ ਨਾ ਤੋਡ਼…’ ਉਹਨੇ  ਸਡ਼ਕ ਦੇ ਦੋਨੋਂ ਪਾਸੇ ਸ਼ਾਨ ਨਾਲ ਖੜੇ ਦਰੱਖਤਾਂ ਨੂੰ ਹੈਰਾਨੀ ਨਾਲ ਦੇਖਦੇ ਹੋਏ ਸੋਚਿਆ– ‘ਦਰੱਖਤ ਕਿਵੇਂ ਬੋਲਦੇ ਹੋਣਗੇ?…ਕਿੰਨਾ ਚੰਗਾ ਹੁੰਦਾ ਜੇਕਰ ਕੋਈ ਦਰੱਖਤ ਮੇਰੇ ਨਾਲ ਵੀ ਗੱਲਾਂ ਕਰਦਾ!’
ਦਰੱਖਤ ਉੱਤੇ ਬੈਠੇ ਇਕ ਬਾਂਦਰ ਨੇ ਉਸ ਵੱਲ ਦੇਖ ਕੇ ਮੂੰਹ ਬਣਾਇਆ ਤੇ ਫਿਰ ਉਲਟਾ ਲਟਕ ਗਿਆ। ਇਹ ਦੇਖ ਕੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਾ।
ਖੁਦ ਨੂੰ ਸਕੂਲ ਅੱਗੇ ਖੜਾ ਦੇਖ ਉਹ ਚੌਂਕ ਪਿਆ। ਘਰ ਤੋਂ ਸਕੂਲ ਤਕ ਦਾ ਲੰਮਾ ਰਸਤਾ ਇੰਨੀਂ ਛੇਤੀ ਤੈਅ ਹੋ ਗਿਆ, ਸੋਚ ਕੇ ਉਹਨੂੰ ਹੈਰਾਨੀ ਹੋਈ। ਪਹਿਲੀ ਵਾਰ ਉਹਨੂੰ ਪਿੱਠ ਉੱਤੇ ਟੰਗੇ ਸਕੂਲ ਦੇ ਭਾਰੀ ਬਸਤੇ ਦਾ ਧਿਆਨ ਆਇਆ।  ਉਸਨੂੰ ਉਦਾਸੀ ਨੇ ਘੇਰ ਲਿਆ। ਤਦੇ ਦਰੱਖਤ ਉੱਤੇ ਕੋਇਲ ਬੋਲੀ। ਉਹਨੇ ਹਸਰਤ ਭਰੀ ਨਿਗਾਹ ਨਾਲ ਕੋਇਲ ਨੂੰ ਦੇਖਿਆ ਤੇ ਫਿਰ ਮਰੀ ਜਿਹੀ ਚਾਲ ਨਾਲ ਆਪਣੀ ਕਲਾਸ ਵੱਲ ਤੁਰ ਪਿਆ।
                                               -0-

Monday, February 20, 2012

ਹਿੰਦੀ/ਹਮਦਰਦੀ


ਸੀਮਾ ਸਮ੍ਰਿਤਿ
            ਮੀਰਾ ਹਸਪਤਾਲ ’ਚ ਐਮਿਸੇਜ ਸ਼ਰਮਾ ਨੇ ਕਿਹਾ।
ਕੀ ਹੋਇਆ ਮੀਰਾ ਨੂੰ?ਮਿਸੇਜ ਬਾਂਸਲ ਨੇ ਪੁੱਛਿਆ।
ਪਤਾ ਨਹੀਂ। ਕੁਝ ਤਾਂ ਹੋਇਆ ਈ ਐ, ਪੰਦਰਾਂ ਦਿਨਾਂ ਤੋਂ ਐਡਮਿਟ ਐ!
ਕਿੱਥੇ ਐਡਮਿਟ ਐ?
ਅਪੋਲੋ ’ਚ
ਵਾਹ! ਉਹ ਤਾਂ ਫਾਈਵ ਸਟਾਰ ਹਸਪਤਾਲ ਐ। ਪਰ ਮੀਰਾ ਨੂੰ ਕੀ ਫਰਕ ਪੈਂਦੈ! ਸਿੰਗਲ ਐ, ਵਿਆਹ ਤਾਂ ਕੀਤਾ ਨਹੀਂ। ਉਹਨੇ ਕਿਹੜਾ ਬੱਚੇ ਪਾਲਣੇ ਐਕੀ ਕਰੂਗੀ ਏਨਾ ਪੈਸਾ! ਪੈਸੇ ਨਾਲ ਲੈ ਕੇ ਜਾਣੇ ਐ! ਗਹਿਣੇ ਕਪੜੇ ਤਾਂ ਖਰੀਦਦੀ ਨਹੀਂ, ਇਲਾਜ ਤਾਂ ਫਾਈਵ ਸਟਾਰ ਕਰਾਉਣਾ ਚਾਹੀਦੈ।ਮਿਸੇਜ ਬਾਂਸਲ ਨੇ ਕਿਹਾ।
ਚੱਲ ਯਾਰ. ਕੱਲ ਆਫਿਸ ਤੋਂ ਨਿਕਲ ਕੇ ਉਹਨੂੰ ਦੇਖਣ ਹਸਪਤਾਲ ਚਲਦੇ ਐਂ।
ਹਾਂ ਠੀਕ ਐ। ਬਾਸ ਦੀ ਫੇਵਰਟ ਸਟਾਫ ਐ ਮੀਰਾ। ਉਹਦੀ ਬੀਮਾਰੀ ਸੁਣ ਕੇ ਮਹਿਤਾ ਜੀ ਕਾਫੀ ਦੁਖੀ ਲੱਗ ਰਹੇ ਨੇ। ਸਾਨੂੰ ਹਸਪਤਾਲ ਜਾਣ ਵਾਸਤੇ ਪਰਮਿਸ਼ਨ ਲਈ ਨਾਂਹ ਨਹੀਂ ਕਰਣਗੇ…ਸੁਣ ਜਰਾ ਛੇਤੀ ਜਾਣ ਦੀ ਪਰਮਿਸ਼ਨ ਲਵਾਂਗੇ। ਹਸਪਤਾਲ ’ਚ ਦਸ-ਪੰਦਰਾਂ ਮਿੰਟ ਮੀਰਾ ਕੋਲ ਬੈਠਣ ਬਾਦ ਸ਼ਾਪਿੰਗ ਕਰਨ ਚੱਲਾਂਗੇ। ਕੁਝ ਖਾਵਾਂ-ਪੀਵਾਂਗੇ ਵੀ, ਬਹੁਤ ਦਿਨ ਹੋ ਗਏ ਕੱਲੂ ਦੇ ਦਹੀ-ਭੱਲੇ ਤੇ ਗੋਲਗੱਪੇ ਖਾਧਿਆਂ ਨੂੰ।
ਵਾਹ! ਗੁੱਡ ਆਈਡਿਆ! ਆਫਿਸ ਤੋਂ ਸ਼ਾਰਟ ਲੀਵ ਲੈਣ ਦੇ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ।
                                    -0-



Sunday, February 12, 2012

ਹਿੰਦੀ/ਪ੍ਰਤੀਘਾਤ


ਮਾਯਾ ਕਨੋਈ
ਮੇਮਸਾਬ, ਓ ਮੇਮਸਾਬ!ਉਹ ਬਾਹਰੋਂ ਹੀ ਚਿੱਲਾਉਂਦੀ ਹੋਈ ਘਰ ਦੇ ਅੰਦਰ ਦਾਖਲ ਹੋਈ।
ਮੈਂ ਅੰਦਰ ਕਮਰੇ ਵਿਚ ਵਾਲ ਵਾਹ ਰਹੀ ਸੀ। ਆਵਾਜ਼ ਸੁਣਕੇ ਬਾਹਰ ਆਈ, ਕੌਣ ਐ?…ਓਹ ਤੂੰ! ਕੀ ਗੱਲ ਐ?ਉਸ ਮਾਲਿਸ਼ ਕਰਨ ਵਾਲੀ ਨੂੰ ਦੇਖ ਕੇ ਮੈਂ ਪੁੱਛਿਆ।
ਇਉਂ ਈ ਮੇਮ ਸਾਬ, ਇੱਧਰੋਂ ਲੰਘ ਰਹੀ ਸੀ, ਉਹ ਕੈਲਾਸ਼ ਬਾਬੂ ਦੀ ਜਨਾਨੀ ਦੀ ਮਾਲਸ਼ ਕਰਨ ਖਾਤਰ।…ਸੋਚਿਆ, ਮੇਮਸਾਬ ਕੋਲ ਵੀ ਹੁੰਦੀ ਜਾਵਾਂ। ਡਿਬਰੂਗਡ਼੍ਹ ਗਏ ਸੀ ਕੀ?
ਨਹੀਂ, ਅਜੇ ਨਹੀਂ।
ਇਹ ਦੇਖੋ ਮੇਮਸਾਬ!ਕਹਿੰਦੇ ਹੋਏ ਉਹਨੇ ਸਾਡ਼ੀ ਦਾ ਦਬਿਆ ਪੱਲੂ ਖਿੱਚਕੇ ਬਾਹਰ ਕੱਢਿਆ ਤੇ ਉੱਥੇ ਦਿੱਤੀ ਗੰਢ ਖੋਲ੍ਹਣ ਲੱਗੀ। ਮੈਂ ਗੌਰ ਨਾਲ ਦੇਖ ਰਹੀ ਸੀ ਕਿ ਉਹ ਮੈਨੂੰ ਕੀ ਦਿਖਾਉਣਾ ਚਾਹੁੰਦੀ ਹੈ। ਉੱਥੇ ਤਹਿ ਕੀਤਾ ਹੋਇਆ ਪੰਜ ਰੁਪਏ ਦਾ ਇਕ ਨਵਾਂ ਨੋਟ ਸੀ। ਉੱਥੇ ਹੀ ਤਹਿ ਕੀਤਾ ਹੋਇਆ ਇਕ ਦੋ ਰੁਪਏ ਦਾ ਨੋਟ ਵੀ ਸੀ।
ਇਸ ਤਰ੍ਹਾਂ ਮੈਨੂੰ ਰੁਪਏ ਦਿਖਾਉਣ ਦਾ ਅਰਥ ਮੈਂ ਸਮਝ ਨਹੀਂ ਸਕੀ। ਮੈਂ ਇਕ ਨਜ਼ਰ ਰੁਪਆਂ ਉੱਤੇ, ਇਕ ਨਜ਼ਰ ਉਸ ਉੱਪਰ ਮਾਰੀ। ਫਿਰ ਉਸਦਾ ਮਕਸਦ ਜਾਣਨ ਲਈ ਸਵਾਲੀਆ ਨਿਗ੍ਹਾ ਨਾਲ ਪੁੱਛਿਆ, ਰੁਪਏ?
ਹਾਂ, ਇਹ ਦੇਖੋ, ਮੈਂ ਝੂਠ ਨਹੀ ਬੋਲਦੀ, ਉਹਨੇ ਦੁਬਾਰਾ ਰੁਪਏ ਮੈਨੂੰ ਦਿਖਾਕੇ ਆਪਣੀ ਗੱਲ ਦੀ ਸੱਚਾਈ ਦਾ ਵਿਸ਼ਵਾਸ ਦਿਵਾਉਣਾ ਚਾਹਿਆ, ਉਸ ਦਿਨ ਤੁਹਾਡੇ ਜਿਹੋਜੀ ਮਾਲਸ਼ ਕੀਤੀ ਸੀ ਨਾ, ਉਹੋਜੀ… ਕਹਿੰਦੇ ਹੋਏ ਉਹਨੇ ਅਨਕਹੇ ਸ਼ਬਦਾਂ ਰਾਹੀਂ ਬਹੁਤ ਅਰਥਪੂਰਣ ਵਿਅੰਗ ਭਰਿਆ ਤੀਰ ਮੇਰੇ ਉੱਤੇ ਚਲਾਇਆ।
ਮੈਂ ਉਸ ਭੋਲੀ ਔਰਤ ਨੂੰ ਦੇਖਿਆ, ਰੁਪਿਆਂ ਨੂੰ ਦੇਖਿਆ ਤੇ ਨਜ਼ਰਾਂ ਝੁਕਾ ਕੇ ਕੁਝ ਕਹੇ ਬਗੈਰ ਰਹਿ ਗਈ। ਪਰ ਮੇਰੀ ਆਤਮਾ ਚੁੱਪ ਨਾ ਰਹਿ ਸਕੀ। ਮੈਂ ਅੰਦਰੋਂ ਸ਼ਰਮ ਨਾਲ ਲਾਲ ਹੋ ਗਈ ਸੀ।
ਇਕ ਦਿਨ ਉਹ ਮੈਨੂੰ ਮਿਲਣ ਆਈ ਸੀ। ਮੈਂ ਇਸੇ ਦਾ ਲਾਭ ਉਠਾਉਂਦੇ ਹੋਏ ਉਸਨੂੰ ਤੇਲ ਮਾਲਿਸ਼ ਕਰਨ ਲਈ ਕਹਿ ਦਿੱਤਾ। ਉਹਨੇ ਪੂਰੀ ਲਗਨ ਨਾਲ ਮਾਲਿਸ਼ ਕੀਤੀ । ਜਾਂਦੇ ਵਕਤ ਮੈਂ ਈਮਾਨਦਾਰੀ ਦਿਖਾਉਂਦੇ ਹੋਏ ਇਕ ਰੁਪਿਆ ਉਹਨੂੰ ਫਡ਼ਾਉਂਦੇ ਹੋਏ ਕਿਹਾ, ਲੈ, ਅਸੀਂ ਕਿਸੇ ਦਾ ਹੱਕ ਨਹੀਂ ਰੱਖਦੇ। ਇਸੇ ਬਹਾਨੇ ਮੈਂ ਉਸਨੂੰ ਗਰੀਬ, ਗੰਵਾਰ ਤੇ ਜਾਹਿਲ ਸਮਝ ਕੇ ਰੁਪਿਆ  ਦੇਣ ਦਾ ਅਹਿਸਾਨ ਵੀ ਜਤਾਇਆ।
ਉਹਨੇ ਰੁਪਿਆ ਲੈ ਲਿਆ। ਮੇਰੇ ਵੱਲ ਇਕ ਵਾਰ ਡੂੰਘੀ ਨਿਗ੍ਹਾ ਨਾਲ ਦੇਖਿਆ, ਫਿਰ ਕੁਝ ਦੇਰ ਰੁਪਏ ਨੂੰ ਦੇਖਦੀ ਰਹੀ। ਬੁਝੇ ਮਨ ਨਾਲ ਰੁਪਿਆ ਸਾਡ਼ੀ ਦੇ ਪੱਲੂ ਨਾਲ ਬੰਨ੍ਹਿਆ ਤੇ, ਅੱਛਾ ਮੇਮਸਾਬ, ਚਲਦੀ ਆਂ, ਫਿਰ ਆਵਾਂਗੀ। ਕਹਿਕੇ ਚਲੀ ਗਈ।
ਪਰ ਅੱਜ ਮੇਰੀ ਗਲਤ ਸੋਚ ਦਾ ਬਦਲਾ ਉਸਨੇ ਲੈ ਲਿਆ ਸੀ। ਉਸਨੇ ਮੇਰੀ ਬੇਰੁਖੀ ਤੇ ਝੂਠੇ ਅਭਿਮਾਨ  ਉੱਤੇ ਬਡ਼ੇ ਭੋਲੇਪਣ ਤੇ ਸਮਝਦਾਰੀ ਨਾਲ ਪ੍ਰਤੀਘਾਤ ਕੀਤਾ ਸੀ। ਹੁਣ ਮੈਂ ਉਸ ਅੱਗੇ ਆਪਣੇ-ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਸੀ।
                                       -0-

Saturday, February 4, 2012

ਸ਼ੰਕਾ


ਜਿਉਤੀ ਜੈਨ
ਸੁਣ ਸ਼ਵੇਤਾ! ਆਪਣੇ ਵਾਲ ਫਿਰ ਤੋਂ ਵਧਾ ਲੈ। ਤੇਰੇ ਗੁੱਤ ਜ਼ਿਆਦਾ ਸੋਹਨੀ ਲਗਦੀ ਐ। ਨਿਖਿਲ ਨੇ ਆਪਣੀ ਪਤਨੀ ਨੂੰ ਰੁੱਖੀ ਆਵਾਜ਼ ਵਿਚ ਕਿਹਾ।
ਤੁਸੀਂ ਆਪ ਹੀ ਵਾਲ ਕਟਵਾ ਲੈਣ ਲਈ ਮੇਰੇ ਮਗਰ ਪਏ ਸੀ ਤੇ ਉਸ ਦਿਨ ਤੁਹਾਡੇ ਮਿੱਤਰ ਵਿਕਾਸ ਜੀ ਵੀ ਕਹਿ ਰਹੇ ਸਨ ਕਿ ਖੁੱਲ੍ਹੇ ਵਾਲ ਭਾਬੀ ਦੇ ਸੂਟ ਕਰਦੇ ਹਨ। ਫਿਰ ਕਿਉਂ?
ਇਸੇ ਲਈ ਹੀ ਕਹਿ ਰਿਹਾ ਹਾਂ, ਫਿਰ ਤੋਂ ਵਾਲ ਵਧਾ ਲੈ।ਨਿਖਿਲ ਦੀ ਆਵਾਜ਼ ਹੋਰ ਵੀ ਰੁੱਖੀ ਹੋ ਗਈ ਸੀ।
ਸ਼ਵੇਤਾ ਨਿਖਿਲ ਵੱਲ ਦੇਖਦੀ ਹੋਈ ਉਹਦੀ ਗੱਲ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
                                     -0-