Monday, June 29, 2015

ਹਿੰਦੀ/ ਸਹਿਯਾਤਰੀ



ਸੁਭਾਸ਼ ਨੀਰਵ

ਬੱਸ ਰੁਕੀ ਤਾਂ ਇਕ ਬੁੱਢੀ  ਬੱਸ ਵਿਚ ਚੜ੍ਹੀ। ਸੀਟ ਖਾਲੀ ਨਾ ਹੋਣ ਕਾਰਨ ਉਹ ਅੱਗੇ ਹੀ ਖੜ੍ਹੀ ਹੋ ਗਈ। ਬਸ ਝਟਕੇ ਨਾਲ ਚੱਲੀ ਤਾਂ ਉਹ ਲੜਖੜਾ ਕੇ ਡਿੱਗ ਪਈ। ਸੀਟਾਂ ਉੱਪਰ ਬੈਠੇ ਲੋਕਾਂ ਨੇ ਉਸਨੂੰ ਡਿਗਦੇ ਦੇਖਿਆ। ਜਦੋਂ ਤੱਕ ਕੋਈ ਉੱਠ ਕੇ ਉਸਨੂੰ ਚੁੱਕਦਾ, ਉਹ ਉੱਠੀ ਅਤੇ ਨਾਲ ਦੀ ਸੀਟ ਨੂੰ ਫੜ ਕੇ ਖੜੀ ਹੋ ਗਈ। ਜਿਸ ਸੀਟ ਕੋਲ ਉਹ ਖੜੀ ਸੀ, ਉਸ ਉੱਤੇ ਬੈਠੇ ਆਦਮੀ ਨੇ ਉਸਨੂੰ ਬੱਸ ਵਿਚ ਚੜ੍ਹਦੇ, ਉਸਦੇ ਕੋਲ ਖੜਦੇ ਅਤੇ ਡਿੱਗਦੇ ਦੇਖਿਆ ਸੀ। ਪਰ ਹੋਰ ਸਵਾਰੀਆਂ ਵਾਂਗ ਉਹ ਵੀ ਚੁੱਪ ਬੈਠਾ ਰਿਹਾ।
ਹੁਣ ਬੁੱਢੀ ਮਨ ਹੀ ਮਨ ਬੁੜਬੁੜ ਕਰ ਰਹੀ ਸੀ।, “ਕਿਹੋ ਜਿਹਾ ਜ਼ਮਾਨਾ ਆ ਗਿਆ, ਬੁੱਢੇ ਲੋਕਾਂ ਤੇ ਵੀ ਲੋਕ ਤਰਸ ਨਹੀਂ ਖਾਂਦੇ। ਇਸ ਨੂੰ ਦੇਖੋ, ਕਿਵੇਂ ਪਸਰ ਕੇ ਬੈਠਾ ਐਸ਼ਰਮ ਨਹੀਂ ਆਉਂਦੀ, ਇਕ ਬੁੱਢੀ-ਬੇਬਸ ਔਰਤ ਨਾਲ ਖੜੀ ਐ। ਪਰ ਮਜਾਲ ਐ ਕਿ ਕਹਿ ਦੇਵੇ, ਆ ਜਾ ਬੇਬੇ, ਏਥੇ ਬਹਿ ਜਾ
ਤਦੇ ਉਸ ਦੇ ਮਨ ਵਿਚ ਆਇਆ, ‘ਕਿਉਂ ਖਿੱਝ ਰਹੀ ਐਂ? ਕੀ ਪਤਾ ਇਹ ਬੀਮਾਰ ਹੋਵੇ,  ਅਪਾਹਿਜ ਹੋਵੇ? ਇਸਦਾ ਸੀਟ ਤੇ ਬੈਠਣਾ ਜ਼ਰੂਰੀ ਹੋਵੇ।ਏਨਾ ਸੋਚਦੇ ਹੀ ਉਹ ਆਪਣੀ ਤਕਲੀਫ ਭੁੱਲ ਗਈ। ਪਰ ਮਨ ਸੀ ਕਿ ਕੁਝ ਚਿਰ ਮਗਰੋਂ ਫਿਰ ਖਿਝਣ ਲੱਗਾ, ‘ਕੀ ਬੱਸਚ ਬੈਠੀਆਂ ਸਾਰੀਆਂ ਸਵਾਰੀਆਂ ਬੀਮਾਰ-ਅਪਾਹਿਜ ਨੇ?ਰਹਿਮ-ਤਰਸ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ।
ਇੱਧਰ ਜਦ ਤੋਂ ਉਹ ਬੁੱਢੀ ਬੱਸ ਵਿਚ ਚੜ੍ਹੀ ਸੀ, ਨਾਲ ਬੈਠੇ ਆਦਮੀ ਦੇ ਅੰਦਰ ਵੀ ਹਲਚਲ ਮੱਚੀ ਹੋਈ ਸੀ।। ਬੁੱਢੀ ਉੱਤੇ ਉਹਨੂੰ ਤਰਸ ਆ ਰਿਹਾ ਸੀ। ਉਹ ਉਸ ਨੂੰ ਸੀਟ ਦੇਣ ਬਾਰੇ ਸੋਚਦਾ, ਪਰ ਮਨ ਤੋਂ ਦੂਸਰੀ ਹੀ ਆਵਾਜ਼ ਨਿਕਲਦੀ, ‘ਕਿਉਂ ਉੱਠਾਂ? ਸੀਟ ਲੈਣ ਲਈ ਤਾਂ ਇਕ ਸਟਾਪ ਪਿੱਛੇ ਆ ਕੇ ਬੱਸ ਵਿਚ ਚੜ੍ਹਿਆ ਸਫ਼ਰ ਵੀ ਕੋਈ ਛੋਟਾ ਨਹੀਂ। ਪੂਰਾ ਸਫ਼ਰ ਖੜੇ ਹੋ ਕੇ ਕਰਨਾ ਕਿੰਨਾ ਔਖਾ ਹੈ। ਤੇ ਫਿਰ, ਦੂਸਰੇ ਵੀ ਤਾਂ ਦੇਖ ਰਹੇ ਨੇ, ਉਹ ਕਿਉਂ ਨਹੀਂ ਇਸ ਬੁੱਢੀ ਨੂੰ ਸੀਟ ਦੇ ਦਿੰਦੇ?
ਇੱਧਰ ਬੁੱਢੀ ਦੀ ਖਿੱਝ ਜਾਰੀ ਸੀ ਤੇ ਉੱਧਰ ਆਦਮੀ ਦੇ ਅੰਦਰ ਦਾ ਦਵੰਦ। ਉਸਦੇ ਲਈ ਸੀਟ ਉੱਤੇ ਬੈਠਣਾ ਮੁਸ਼ਕਿਲ ਹੋ ਰਿਹਾ ਸੀ। ਕੀ ਪਤਾ ਬੀਮਾਰ ਹੋਵੇਸਰੀਰ ਵਿਚ ਤਾਂ ਜਾਨ ਹੀ ਦਿਖਾਈ ਨਹੀਂ ਦਿੰਦੀ। ਹੱਡੀਆਂ ਦੀ ਮੁੱਠ। ਪਤਾ ਨਹੀਂ ਕਿੱਥੋਂ ਤੱਕ ਜਾਣਾ ਹੈ ਵਿਚਾਰੀ ਨੇ। ਤਾਂ ਕੀ ਹੋਇਆ?ਨਾ, ਨਾ! ਤੈਨੂੰ ਸੀਟ ਤੋਂ ਉੱਠਣ ਦੀ ਕੋਈ ਲੋੜ ਨਹੀਂ।
ਬੇਬ, ਤੂੰ ਬਹਿ ਜਾ।ਆਖਿਰ ਉਹ ਉੱਠ ਹੀ ਗਿਆ। ਬੁੱਢੀ ਔਰਤ ਨੇ ਪਹਿਲਾਂ ਕੁਝ ਸੋਚਿਆ, ਫਿਰ ਸੀਟ ਉੱਤੇ ਕੁਝ ਸੁੰਗੜ ਕੇ ਬੈਠਦੇ ਹੋਏ ਬੋਲੀ, “ਤੂੰ ਵੀ ਆ ਜਾ ਪੁੱਤਰ, ਬਹਿ ਜਾ ਮੇਰੇ ਨਾਲ। ਥੱਕ ਜਾਵੇਂਗਾ ਖੜਾ-ਖੜਾ।
                           -0-

Monday, June 22, 2015

ਹਿੰਦੀ/ ਹਿਸਾਬ-ਕਿਤਾਬ



ਸ਼ੀਲ ਕੌਸ਼ਿਕ (ਡਾ.)

ਗੁਆਂਢਣ ਨੇ ਹਮਦਰਦੀ ਜਤਾਉਂਦੇ ਹੋਏ ਸ਼ੋਭਾ ਨੂੰ ਕਿਹਾ, ਤੇਰੀ ਸੱਸ ਪੱਚਾਸੀ ਸਾਲ ਦੀ ਹੋ ਚੱਲੀ, ਬੇਬਸ ਤੇ ਬੁੱਢੀ ਵੀ। ਮੰਜੇ ਤੇ ਹੀ ਪਿਸ਼ਾਬ ਕਰਦੀ ਐ। ਿਆਦਾ ਉੱਠ-ਬੈਠ ਵੀ ਨਹੀਂ ਸਕਦੀ। ਹੁਣ ਤਾਂ ਰੱਬ ਇਹਦੀ ਮਿੱਟੀ ਸਮੇਟ ਲਵੇ ਤਾਂ ਚੰਗਾ ਐ।
ਨੀ, ਤੂੰ ਇਉਂ ਕਿਉਂ ਕਹਿ ਰਹੀ ਐਂ? ਉਹ ਜਿਸ ’ਹਾਲ ਚ ਵੀ ਐ, ਸੇਵਾ ਤਾਂ ਅਸੀਂ ਕਰ ਈ ਰਏ ਆਂ। ਸਾਡੇ ਸਿਰ ਤੇ ਵੱਡੇ ਬੈਠੇ ਨੇ, ਇਨ੍ਹਾਂ ਦਾ ਆਸ਼ੀਰਵਾਦ ਸਦਾ ਸਾਡੇ ਨਾਲ ਰਹਿੰਦੈ। ਅਸੀਂ ਤਾਂ ਦਿਨ-ਰਾਤ ਰੱਬ ਕੋਲ ਇਹੀ ਪ੍ਰਾਰਥਣਾ ਕਰਦੇ ਆਂ ਕਿ ਉਹ ਆਪਣੇ ਪੋਤੇ ਦਾ ਵਿਆਹ ਤੇ ਫਿਰ ਪਪੋਤੇ ਦਾ ਮੂੰਹ ਦੇਖਕੇ ਹੀ ਇਸ ਦੁਨੀਆਂ ਤੋਂ ਜਾਣ। ਸ਼ੋਭਾ ਨੇ ਰੋਸ-ਮਿਲੀ ਆਵਾਜ਼ ਵਿੱਚ ਕਿਹਾ।
ਗੁਆਂਢਣ ਮਨ ਹੀ ਮਨ ਸੋਚ ਰਹੀ ਸੀ—‘ਸ਼ੋਭਾ ਦੀ ਸੋਚ ਕਿੰਨੀ ਚੰਗੀ ਐ, ਨਹੀਂ ਤਾਂ ਅੱਜਕੱਲ ਕੌਣ ਆਪਣੇ  ੁਰਗਾਂ ਦੀ ਸੇਵਾ ਕਰਦੈ। ਸਾਰੇ ਇਹੀ ਸੋਚਦੇ ਨੇ ਕਿ ਕੱਲ ਮਰਦੇ ਅੱਜ ਹੀ ਮਰ ਜਾਣ।
ਪਰ ਉੱਧਰ ਸ਼ੋਭਾ ਸੋਚ ਰਹੀ ਸੀ…‘ਵੱਡੀ ਆਈ ਹਮਦਰਦੀ ਜਤਾਉਣ ਵਾਲੀ। ਭਲਾ ਸਾਡਾ ਨੁਕਸਾਨ ਨਾ ਹੋ ਜੂਗਾ। ਮਾਂ ਦੀ ਪੈਨਸ਼ਨ ਦੇ ਸਾਢੇ ਚਾਰ ਹਜ਼ਾਰ ਰੁਪਏ ਮਿਲਦੇ ਨੇ ਹਰ ਮਹੀਨੇ। ਮਾਂ ਦਾ ਖਰਚ ਈ ਕਿੰਨਾ ਐ? ਦਵਾਈਆਂ ਦੇ ਨਾਂ ’ਤੇ ਕੁਝ ਦੇਸੀ ਨੁਸਖੇ, ਭੋਜਨ ਦੇ ਨਾਂ ’ਤੇ ਫਿੱਕਾ, ਬਿਨਾ ਘਿਓ ਦਾ ਬੇਸਵਾਦ ਖਾਣਾ ਤੇ ਸਾਲ ਭਰ ’ਚ ਦੋ ਜੋੜੀ ਕਪੜੇ।’
                                       -0-

Monday, June 15, 2015

ਹਿੰਦੀ/ ਆਖਰੀ ਸੱਚ



ਸਤੀਸ਼ ਦੁਬੇ (ਡਾ.)
                                    
ਸ਼ਹਿਰ ਤੋਂ ਕੁਝ ਹੀ ਦੂਰੀ ਉੱਤੇ ਸਥਿੱਤ ਉਹਨਾਂ ਦੋਨਾਂ ਕਾਲੋਨੀਆਂ ਦੇ ਨਿਵਾਸੀ ਭੈਭੀਤ ਸਨ। ਤਿੰਨ ਦਿਨਾਂ ਤੋਂ ਨਾ ਤਾਂ ਮਸਜਿਦ ਵਿਚ ਅਜ਼ਾਨ ਹੋ ਰਹੀ ਸੀ, ਨਾ ਹੀ ਮੰਦਰ ਵਿਚ ਆਰਤੀ। ਦੋਨਾਂ ਕਾਲੋਨੀਆਂ ਦੇ ਨਿੱਕੇ ਜਿਹੇ ਫਾਸਲੇ ਨੂੰ ਇਹਨਾਂ ਦਿਨਾਂ ਦੇ ਨਿੱਤ ਦੇ ਨਵੇਂ ਵਾਕਿਆਤ ਨੇ ਬਹੁਤ ਲੰਮਾਂ ਬਣਾ ਦਿੱਤਾ ਸੀ।
‘ਅੱਲਾ-ਹੂ-ਅਕਬਰ’ ਜਾਂ ‘ਹਰ ਹਰ ਮਹਾਦੇਵ’ ਦੀਆਂ ਆਵਾਜ਼ਾਂ ਸੁਣਦੇ ਹੀ ਹਲਚਲ ਮਚ ਜਾਂਦੀ। ਕਦੇ ਇੱਧਰ ਖ਼ਬਰ ਆਉਂਦੀ, ਉਹ ਲੋਕ ਝਗੜਾ ਕਰਨ ਆ ਰਹੇ ਹਨ। ਕਦੇ ਉੱਧਰ ਇਹ ਸੁਣਾਈ ਦਿੰਦਾ, ਬੱਸ ਥੋੜੀ ਹੀ ਦੇਰ ਵਿਚ ਕੀ ਹੋਵੇਗਾ, ਕੁਝ ਕਿਹਾ ਨਹੀਂ ਜਾ ਸਕਦਾ।
ਰਾਤਾਂ ਦਾ ਜਗਰਾਤਾ, ਉੱਪਰ-ਹੇਠ ਹੁੰਦੇ ਸਾਹ। ਅਖਬਾਰਾਂ ਦੀਆਂ ਭਿਆਨਕ ਖ਼ਬਰਾਂ। ਦੋਹਾਂ ਹੀ ਕਾਲੋਨੀਆਂ ਦੇ ਵਾਸੀ ਇਸ ਵਾਤਾਵਰਣ ਤੋਂ ਮੁਕਤੀ ਪਾਉਣ ਲਈ ‘ਨਿਪਟ ਲੈਣ’ ਦੀ ਮੁਦ੍ਰਾ ਵਿਚ ਨਿਕਲ ਪਏ।
ਦੋਹਾਂ ਟੋਲਿਆਂ ਨੇ ਇਕ-ਦੂਜੇ ਨੂੰ ਆਪਣੇ ਵੱਲ ਆਉਂਦੇ ਵੇਖਿਆ। ਸ਼ੰਕਾ ਬੇਬੁਨਿਆਦ ਨਹੀਂ ਸੀ। ਦੋਹੇਂ ਜਵਾਬੀ ਕਾਰਵਾਈ ਲਈ ਅੱਗੇ ਵਧੇ। ਫਾਸਲਾ ਬਹੁਤ ਘੱਟ ਰਹਿ ਗਿਆ ਸੀ। ਰੱਯਤਨੂਰ ਨੇ ਆਪਣੀ ਦਾੜ੍ਹੀ ਉੱਤੇ ਹੱਥ ਫੇਰਦੇ ਹੋਏ ਜੇਬ ਵਿਚ ਹੱਥ ਪਾਇਆ। ਰਾਮਪਾਲ ਉਹਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਥੋੜੀ ਦੇਰ ਉੱਥੇ ਹੀ ਰੁਕਿਆ ਰਿਹਾ। ਫੇਰ ਖੱਬੇ ਹੱਥ ਨਾਲ ਸੋਟੀ ਨੂੰ ਠੋਕਦੇ ਹੋਏ ਅੱਗੇ ਵਧਿਆ। ਰੱਯਤਨੂਰ ਨੇ ਆਪਣਾ ਸਿਰ ਨੀਵਾਂ ਕਰ ਲਿਆ।
‘ਲੈ ਚਲਾ ਗੋਲੀ!ਰਾਮਪਾਲ ਨੇ ਆਪਣੀ ਸੋਟੀ ਦੂਜੇ ਸਾਥੀ ਨੂੰ ਫੜਾਈ ਤੇ ਸੀਨਾ ਤਾਣ ਕੇ ਬੋਲਿਆ, ਪੈਂਟ ਦੀ ਜੇਬ ’ਚੋਂ ਹੱਥ ਕਿਉਂ ਨਹੀਂ ਕੱਢਦੇ? ਕੱਢੋ ਪਿਸਤੌਲ ਤੇ ਕਰ ਦਿਓ ਇਸ ਸੀਨੇ ਨੂੰ ਛਲਣੀ…।
  ਰੱਯਤਨੂਰ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਹੱਥ ਬਾਹਰ ਕੱਢਿਆ। ਮੁੱਠੀ ਗੁਲਾਬ ਦੀਆਂ ਪੰਖੜੀਆਂ ਨਾਲ ਭਰੀ ਹੋਈ ਸੀ। ਕੰਬਦੀ ਮੱਠੀ ਖੁੱਲ੍ਹ ਗਈ ਤੇ ਗੁਲਾਬ ਦੀਆਂ ਪੰਖੜੀਆਂ ਦੋਹਾਂ ਵਿਚਕਾਰਲੇ ਫਾਸਲੇ ਵਿਚ ਫੈਲ ਗਈਆਂ।
  ਰਾਮਪਾਲ ਨੇ ਝੀਲ ਦੇ ਪਾਣੀ ਵਰਗੀਆਂ ਰੱਯਤਨੂਰ ਦੀਆਂ ਅੱਖਾਂ ਵਿਚ ਵੇਖਿਆ, ਸਾਡੇ ਲੋਕਾਂ ਦੀ ਰੋਟੀ ਤੇ ਧੰਦਾ ਇਕ-ਦੂਜੇ ਨਾਲ ਜੁੜੇ ਹੋਏ ਹਨ। ਅਸੀਂ ਇਸ ਦੰਗੇ ਫਸਾਦ ਤੋਂ ਕੀ ਲੈਣਾ!
  ਮੈਂ ਤਾਂ ਆਪ ਤੁਹਾਨੂੰ ਇਹੀ ਅਰਜ਼ ਕਰਨੀ ਚਾਹੁੰਦਾ ਸੀ।ਦੋਹਾਂ ਨੇ ਇਕ ਦੂਜੇ ਦੀ ਮੁਸਕਰਾਹਟ ਨੂੰ ਵੇਖਿਆ ਤੇ ਗਲੇ ਲੱਗ ਗਏ।
  ਰਾਮਪਾਲ ਦਾ ਟੋਲਾ ਦੂਜੇ ਟੋਲੇ ਵਿਚ ਮਿਲ ਗਿਆ ਤੇ ਹੌਲੀ-ਹੌਲੀ ਉਹਨਾਂ ਦੀ ਕਾਲੋਨੀ ਵੱਲ ਵਧਣ ਲੱਗਾ। ਰੱਯਤਨੂਰ ਨੇ ਸਜਲ ਅੱਖਾਂ ਨਾਲ ਅਸਮਾਨ ਵੱਲ ਹੱਥ ਉਠਾਏ। ਉਹਨੂੰ ਲੱਗਾ, ਆਕਾਸ਼ ਦੀ ਧੁੰਦ ਤੇ ਅਸਮਾਨ ਦਾ ਕੋਹਰਾ ਛਟਣ ਲੱਗਾ ਸੀ।
                                       -0-
 

Monday, June 8, 2015

ਹਿੰਦੀ/ ਇੱਛਾ



ਸਤੀਸ਼ ਰਾਠੀ

ਸੁਣ! ਮਾਂ ਦਾ ਖ਼ਤ ਆਇਐ। ਕੁਝ ਦਿਨਾਂ ਲਈ ਘਰ ਬੁਲਾਇਐ। ਬੱਚਿਆਂ ਦੀਆਂ ਛੁੱਟੀਆਂ ਵੀ ਨੇ। ਕੁਝ ਦਿਨਾਂ ਲਈ ਜਾ ਆਉਨੇ ਐਂ ਘਰ। ਪਤੀ ਨੇ ਕਿਹਾ।
ਮੈਂ ਨਹੀਂ ਜਾਣਾ ਉਸ ਨਰਕ ਚ ਸਨ ਲਈ। ਬਹੁਤ ਗੰਦਾ ਐ ਤੁਹਾਡਾ ਪਿੰਡ ਤੇ ਉਹਦੇ ਲੋਕ।” ਪਤਨੀ ਨੇ ਤਿੱਖੀ ਤੇ ਚਿੜਚਿੜੀ ਆਵਾਜ਼ ਵਿੱਚ ਜਵਾਬ ਦਿੱਤਾ।
“ਪਰ ਮੇਰੀ ਗੱਲ ਤਾਂ ਸੁਣ! ਮਾਂ ਨੇ ਲਿਖਿਐ ਕਿ ਐਤਕੀਂ ਫਸਲ ਚੰਗੀ ਹੋਈ ਐ। ਬਹੂ ਆਊਗੀ ਤਾਂ ਗਲ ਦੀ ਚੈਨ ਬਣਵਾ ਦੂੰਗੀ। ਬਹੁਤ ਦਿਨਾਂ ਤੋਂ ਇੱਛਾ ਐ।…ਨਾਲੇ ਅਸੀਂ ਸਾਲ ਭਰ ਦੀ ਕਣਕ ਵੀ ਲੈ ਆਵਾਂਗੇ। ਦੋ ਹਜ਼ਾਰ ਰੁਪਏ ਇਹ ਬਚ ਜਾਣਗੇ।” ਪਤੀ ਨੇ ਹਿਸਾਬ ਲਾਉਂਦੇ ਹੋਏ ਕਿਹਾ।
“ਹੁਣ ਤੁਸੀਂ ਕਹਿ ਰਹੇ  ਤੇ ਮਾਂ ਦੀ ਏਨੀ ਇੱਛਾ ਐ ਤਾਂ ਚਲੋ ਮਿਲ ਆਉਨੇ ਆਂ।” ਮਨ ਹੀ ਮਨ ਖੁਸ਼ ਹੁੰਦੇ ਹੋਏ ਪਤਨੀ ਨੇ ਮਿੱਠੀ ਆਵਾਜ਼ ਵਿੱਚ ਜਵਾਬ ਦਿੱਤਾ।
                                        -0-