ਭਾਮਿਡਿ ਪਾਟਿ ਰਾਮਗੋਪਾਲਮ
ਇਕ ਮਕਾਨ ਮਾਲਿਕ ਨਾਲ ਸੁੱਬਾਰਾਓ ਦੀ ਮੁਲਾਕਾਤ ਹੋਈ। ਉਹ ਕਿਰਾਏ ਉੱਪਰ ਮਕਾਨ
ਲੈਣ ਲਈ ਉਹਦੇ ਘਰ ਗਿਆ। ਮਕਾਨ ਉਸਨੂੰ ਪਸੰਦ ਆਇਆ ਤੇ ਮਕਾਨ ਮਾਲਕ ਨੇ ਦੇਣਾ ਵੀ ਪਰਵਾਨ ਕਰ ਲਿਆ।
ਪਰ ਬੋਲਿਆ, “ਇੱਕ ਗੱਲ ਪੁੱਛਣੀ ਹੈ। ਤੁਹਾਡੇ ਕੋਲ ਕੁੱਤਾ ਤਾਂ ਨਹੀਂ ਹੈ ਨਾ?”
“ਨਹੀਂ…ਨਹੀਂ ਹੈ।”
“ਰੇਡੀਓ ਜਾਂ ਟੀ.ਵੀ. ਹੈ?”
“ਜੀ ਨਹੀਂ।”
“ਗ੍ਰਾਮੋਫੋਨ ਜਾਂ ਸਟੀਰੀਓ ਸੈੱਟ?”
“ਉਹ ਵੀ ਨਹੀਂ ਹੈ।”
“ਸੰਗੀਤ ਸਿੱਖਣ ਵਾਲੀਆਂ ਭੈਣਾਂ ਜਾਂ ਹਾਰਮੋਨੀਅਮ ਵਰਗਾ ਕੁਝ?”
“ਨਹੀਂ ਹੈ।”
“ਅਲਾਰਮ ਵਜਾਉਣ ਵਾਲੀ ਘੜੀ?”
“ਨਹੀਂ।”
“ਨਿੱਕੀ-ਨਿੱਕੀ ਗੱਲ ਤੇ ਰੋਣ ਵਾਲੇ ਬੱਚੇ?”
“ਨਹੀਂ, ਸਾਡੇ ਅਜੇ ਬੱਚੇ ਨਹੀਂ ਹੋਏ।”
“ਚੰਗੀ ਗੱਲ ਐ।” ਮਕਾਨ ਮਾਲਿਕ ਨੇ ਕਿਹਾ, “ਮੇਰੇ ਕਹਿਣ ਦਾ ਇਹ ਭਾਵ ਨਹੀਂ ਕਿ
ਤੁਸੀਂ ਬੋਔਲਾਦ ਰਹੋ। ਦਰਅਸਲ ਗੱਲ ਇਹ ਹੈ ਕਿ ਮੈਨੂੰ ਸ਼ੋਰਗੁੱਲ ਬਿਲਕੁਲ ਵੀ ਬਰਦਾਸ਼ਤ ਨਹੀਂ…ਤੁਸੀਂ
ਕੱਲ ਹੀ ਇਸ ਘਰ ’ਚ ਸ਼ਿਫਟ ਕਰ ਸਕਦੇ ਹੋ।”
ਮਕਾਨ ਮਾਲਿਕ ਦੀ ਸਹਿਮਤੀ ਪਾ ਕੇ ਸੁੱਬਾਰਾਓ ਗੇਟ ਤਕ ਗਿਆ, ਫਿਰ ਮੁੜਿਆ ਤੇ
ਬੋਲਿਆ, “ਸਾਹਿਬ, ਇਕ ਬੇਨਤੀ ਹੈ।”
“ਦੱਸੋ।”
“ਮੇਰੇ ਕੋਲ ਇਕ ਪੈੱਨ ਹੈ ਜੋ ਮੇਰੇ ਪਿਤਾ ਜੀ ਨੇ ਮੈਨੂੰ ਦਿੱਤਾ ਸੀ। ਲਿਖਣ
ਵੇਲੇ ਉਹ ਪੈੱਨ ‘ਬਰ੍ਰ-ਬਰ੍ਰ’ ਦੀ ਆਵਾਜ਼ ਕਰਦਾ ਹੈ। ਦਿਨ ਵੇਲੇ ਤਾਂ ਕੁਝ ਪਤਾ ਨਹੀਂ ਲਗਦਾ, ਪਰ
ਰਾਤ ਨੂੰ ਆਵਾਜ਼ ਜ਼ਰੂਰ ਸੁਣਾਈ ਦਿੰਦੀ ਹੈ। ਮੈਂ ਲਿਖਣ-ਪੜ੍ਹਨ ਵਾਲਾ ਆਦਮੀ ਹਾਂ। ਸੋਚਿਆ ਕਿ ਇਹ
ਗੱਲ ਤੁਹਾਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਹੈ, ਇਸਲਈ… ਤੁਹਾਨੂੰ ਕੋਈ ਇਤਰਾਜ ਤਾਂ ਨਹੀਂ ਹੈ
ਨਾ?”
ਬੱਸ, ਸੁੱਬਾਰਾਓ ਨੂੰ ਉਹ ਮਕਾਨ ਕਿਰਾਏ ਉੱਥੇ ਨਹੀਂ ਮਿਲਿਆ।
-0-
No comments:
Post a Comment