Saturday, December 6, 2014

ਚੀਨੀ/ ਬੰਦੂਕ



ਕੁਓ ਮੋਜੋ
ਇਕ ਆਜੀ ਦਰੱਖਤ ਹੇਠ ਬੈਠਾ ਆਪਣੀਆਂ ਭੇਡਾਂ ਨੂੰ ਦੇਖ ਰਿਹਾ ਸੀ। ਉਸ ਦੇ ਮੂੰਹ ਵਿਚ ਪਾਈਪ ਸੀ ਤੇ ਮੋਢੇ ਤੇ ਬੰਦੂਕ।
ਆਪਣੀ ਗਾਂ ਨੂੰ ਚਰਾ ਰਿਹਾ ਇਕ ਆਦਮੀ ਉਸ ਕੋਲ ਆਇਆ ਤੇ ਦਰੱਖਤ ਹੇਠ ਆਰਾਮ ਕਰਨ ਲਈ ਬੈਠ ਗਿਆ। ਉਸ ਦੇ ਹੱਥ ਵਿਚ ਬਾਂਸ ਦਾ ਹੰਟਰ ਸੀ।
ਆਜੀ ਨੇ ਪੁੱਛਿਆ, ਇਸ ਹੰਟਰ ਨਾਲ ਕੀ ਤੁਸੀਂ ਆਪਣੀ ਗਾਂ ਨੂੰ ਮਾਰਦੇ ਹੋ? ਤੁਹਾਨੂੰ ਇਹ ਹਿੰਸਾ ਨਹੀਂ ਕਰਨੀ ਚਾਹੀਦੀ।”
ਇਸ ਤੇ ਗਾਂ ਚਰਾਉਣ ਵਾਲੇ ਨੇ ਕਿਹਾ, “ਤੁਸੀਂ ਇਹ ਬੰਦੂਕ ਕਿਉਂ ਰੱਖੀ ਹੈ?”
“ਇਸ ਲਈ ਕਿ ਕਿਤੇ ਚੋਰ ਆ ਕੇ ਮੇਰੀਆਂ ਭੇਡਾਂ ਨੂੰ ਖੋਹ ਕੇ ਨਾ ਲੈ ਜਾਵੇ। ਪਰ ਚੰਗਾ ਹੋਵੇ, ਜੇਕਰ ਮੈਂ ਇਸ ਨੂੰ ਨਾ ਹੀ ਰੱਖਾਂ।”
ਅਤੇ ਉਸਨੇ ਆਪਣੇ ਮੋਢੇ ਤੋਂ ਬੰਦੂਕ ਉਤਾਰ ਕੇ ਇਕ ਪਾਸੇ ਰੱਖ ਦਿੱਤੀ। ਗਾਂ ਵਾਲਾ ਬੰਦੂਕ ਚੁੱਕ ਕੇ ਦੇਖਣ ਲੱਗਾ। ਉਸੇ ਸਮੇਂ ਉੱਥੇ ਇਕ ਸ਼ੇਰ ਦਿਖਾਈ ਦਿੱਤਾ। ਆਜੜੀ ਡਰਦਾ ਦਰੱਖਤ ਉੱਤੇ ਚੜ੍ਹ ਗਿਆ।
ਗਾਂ ਵਾਲੇ ਨੇ ਬੰਦੂਕ ਨਾਲ ਸ਼ੇਰ ਦਾ ਨਿਸ਼ਾਨਾ ਲਾਇਆ। ਆਜੜੀ ਹੋਰ ਡਰਿਆ ਤੇ ਦਰੱਖਤ ਉੱਤੋਂ ਹੀ ਚਿੱਲਾਇਆ, “ਬੰਦੂਕ ਨਾ ਚਲਾਉਣਾ, ਸ਼ੇਰ ਆਦਮੀਆਂ ਨੂੰ ਖਾ ਜਾਂਦਾ ਹੈ।”
ਪਰੰਤੂ ਗਾਂ ਵਾਲੇ ਨੇ ਆਪਣਾ ਨਿਸ਼ਾਨਾ ਹੋਰ ਠੀਕ ਕੀਤਾ। ਆਜੜੀ ਹੋਰ ਡਰਿਆ। ਗਾਂ ਵਾਲੇ ਨੇ ਗੋਲੀ ਚਲਾ ਦਿੱਤੀ। ਗੋਲੀ ਸ਼ੇਰ ਦੇ ਠੀਕ ਸਿਰ ਵਿਚ ਜਾ ਕੇ ਲੱਗੀ। ਸ਼ੇਰ ਡਿੱਗ ਪਿਆ ਤੇ ਮਰ ਗਿਆ।
ਆਜੜੀ ਦਰੱਖਤ ਤੋਂ ਹੇਠਾਂ ਉਤਰਿਆ ਤੇ ਸ਼ਿਕਾਇਤੀ ਲਹਿਜੇ ਵਿਚ ਗਾਂ ਵਾਲੇ ਨੂੰ ਬੋਲਿਆ, “ਤੁਸੀਂ ਮੇਰੇ ਕਹਿਣ ਦੀ ਕੋਈ ਪ੍ਰਵਾਹ ਨਹੀਂ ਕੀਤੀ, ਬਿਨਾ ਕਾਰਨ ਹੀ ਗੋਲੀ ਕਿਉਂ ਚਲਾ ਦਿੱਤੀ?”
“ਜੇਕਰ ਗੋਲੀ ਨਾ ਚਲਾਉਂਦਾ ਤਾਂ ਸ਼ੇਰ ਮੈਨੂੰ ਖਾ ਜਾਂਦਾ।”
“ਜ਼ਰੂਰੀ ਨਹੀਂ ਹੈ, ਬਹੁਤਾ ਕਰਦਾ ਤਾਂ ਉਹ ਇਕ ਭੇੜ ਨੂੰ ਚੁੱਕ ਕੇ ਲੈ ਜਾਂਦਾ। ਕੁਦਰਤੀ ਤੁਹਾਡਾ ਨਿਸ਼ਾਨਾ ਠੀਕ ਲੱਗ ਗਿਆ, ਨਹੀਂ ਤਾਂ ਸ਼ੇਰ ਤੁਹਾਨੂੰ ਖਾ ਗਿਆ ਹੁੰਦਾ।”
ਆਜੜੀ ਨੇ ਉਸ ਤੋਂ ਆਪਣੀ ਬੰਦੂਕ ਲਈ। ਉਸ ਵਿਚ ਗੋਲੀ ਭਰੀ ਤੇ ਉਸ ਦਾ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ,“ਮੈਨੂੰ ਤੁਹਾਡੀ ਗਾਂ ਚਾਹੀਦੀ ਹੈ ਤਾਂ ਜੋ ਮੈਂ ਸ਼ੇਰ ਨੂੰ ਲੱਦ ਕੇ ਘਰ ਲਿਜਾ ਸਕਾਂ।”
“ਪਰ ਸ਼ੇਰ ਤਾਂ ਮੈਂ ਮਾਰਿਆ ਹੈ, ਤੁਸੀਂ ਇਸ ਨੂੰ ਕਿਵੇਂ ਲਿਜਾ ਸਕਦੇ ਹੋ?”
“ਤੁਸੀਂ ਇਸ ਨੂੰ ਮੇਰੀ ਬੰਦੂਕ ਨਾਲ ਮਾਰਿਆ ਹੈ ਅਤੇ ਦੇਖੋ ਜੇਕਰ ਰੌਲਾ ਰੱਪਾ ਪਾਇਆ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ।”
                                              0-