Monday, January 28, 2013

ਹਿੰਦੀ/ ਅਭਿਵਿਅਕਤੀ



ਪ੍ਰਮੋਦ ਰਾਏ

‘ਅਭਿਵਿਅਕਤੀ ਐਕਸਪ੍ਰੈਸ’ ਦੇ ਦਫਤਰ ਵਿਚ ਅਚਾਨਕ ਖਾਮੋਸ਼ੀ ਛਾ ਗਈ। ਬਿਉਰੋ ਤੋਂ ਲੈ ਕੇ ਡੈਸਕ ਤੱਕ ਸਭਨਾ ਦੇ ਚਿਹਰਿਆਂ ਉੱਤੇ ਮਾਤਮ ਛਾਇਆ ਸੀ। ਤਨਖਾਹ ਵਿਚ ਸਾਲਾਨਾ ਵਾਧੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਮਾਮਲਾ ਲਟਕਿਆ ਹੋਇਆ ਸੀ। ਤੇ ਅੱਜ ਮੁੱਖ ਸੰਪਾਦਕ ਨੇ ਸਭਦੇ ਸਾਹਮਣੇ ਸਾਫ ਸ਼ਬਦਾਂ ਵਿਚ ਪ੍ਰਬੰਧਕਾਂ ਦਾ ਫੈਸਲਾ ਸੁਣਾ ਦਿੱਤਾ ਕਿ ਇਸ ਸਾਲ ਕਿਸੇ ਨੂੰ ਸਾਲਾਨਾ ਇੰਕਰੀਮੈਂਟ ਨਹੀ ਮਿਲੇਗਾ। ਸਭ ਹੈਰਾਨ ਰਹਿ ਗਏ। ਇਹ ਗੱਲ ਉਹਨਾਂ ਲੋਕਾਂ ਲਈ ਸਦਮੇ ਵਰਗੀ ਸੀ, ਜਿਹਨਾਂ ਦੀ ਤਨਖਾਹ ਵਿਚ ਪਿਛਲੇ ਸਾਲ ਵੀ ਵਾਧਾ ਨਹੀਂ ਹੋਇਆ ਸੀ। ਪਰ ਕਿਸੇ ਨੇ ਕੁਝ ਨਹੀਂ ਕਿਹਾ। ਕਿਸੇ ਨੂੰ ਕੁਝ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।
ਖਾਮੋਸ਼ੀ ਕਾਇਮ ਰਹੀ, ਪਰ ਬਹੁਤੀ ਦੇਰ ਤੱਕ ਨਹੀਂ। ਕਸਮਸਾਹਟ ਨਾਲ ਕੀ-ਬੋਰਡ ਉੱਤੇ ਉਂਗਲਾਂ ਨੱਚਣ ਲੱਗੀਆਂ, ਟੈਲੀਪ੍ਰਿੰਟਰ ਕਿਰਰ…ਕਿਰਰ ਕਰਨ ਲੱਗੇ, ਪੰਨੇ ਫੜਫਡੜਾਉਣ ਲੱਗੇ। ਖਬਰਾਂ ਬਣਨ ਲੱਗੀਆ। ਸੁਰਖੀਆਂ ਘੜੀਆਂ ਜਾਣ ਲੱਗੀਆਂ–ਬੰਗਲਾ ਦੇਸ਼ ਵਿਚ ਐਮਰਜੈਂਸੀ, ਸੁਲਗਦਾ ਸੋਮਾਲੀਆ, ਅਲਪਸੰਖਿਅਕਾਂ ਨਾਲ ਅਨਿਆਂ, ਮਾਨਵ ਅਧਿਕਾਰ ਖਤਰੇ ਵਿਚ, ਬੇਘਰ ਹੋਏ ਆਦਿਵਾਸੀ, ਬੇਰੁਜ਼ਗਾਰਾਂ ’ਤੇ ਫਾਇਰਿੰਗ, ਮੁਆਵਜੇ ਵਿਚ ਦੇਰੀ, ਕਰੋੜਾਂ ਦਾ ਘੋਟਾਲਾ, ਲੱਖਾਂ ਦੀ ਧੋਖਾਧੜੀ, ਸਾਜਿਸ਼ ਦਾ ਪਰਦਾਫਾਸ਼।
                                           -0-

Monday, January 21, 2013

ਹਿੰਦੀ / ਉਪਯੋਗ



ਸਤੀਸ਼ ਦੁਬੇ (ਡਾ.)
ਖਰੀਦਦਾਰੀ ਕਰਦੇ ਹੋਏ ਮੈਂ ਸਾਰੇ ਰੁਪਏ ਖਰਚ ਕਰ ਚੁੱਕਾ ਸੀ, ਪਰ ਅੱਠ ਸਾਲ ਦੇ ਬੰਟੀ ਨੇ ਆਪਣੇ ਪੰਜਾਹ ਪੈਸੇ ਸੁਰੱਖਿਅਤ ਰੱਖ ਛੱਡੇ ਸਨ। ਪਲਾਸਟਿਕ ਦੇ ਖਿਡੌਣੇ ਲੈਣ ਤੋਂ ਨਾਂਹ ਕਰ ਦਿੱਤੀ ਕਿ ਕੋਈ ਪੈਰ ਰੱਖ ਦੇਵੇਗਾ ਤਾਂ ਟੁੱਟਕੇ ਚੂਰ-ਚੂਰ ਹੋ ਜਾਣਗੇ। ਕਾਗਜ ਦੇ ਫੁੱਲਾਂ ਨਾਲ ਸਜੇ ਹੋਏ ਗਮਲਿਆਂ ਉੱਤੇ ਉਹਦਾ ਮਨ ਆਇਆ, ਪਰ ਇਕ ਛਿਣ ਬਾਦ ਹੀ ਇਹ ਕਹਿਕੇ ਟਾਲ ਦਿੱਤਾ ਕਿ ਗਰਦਾ ਪੈਣ ਨਾਲ ਫੁੱਲ ਛੇਤੀ ਹੀ ਗੰਦੇ ਹੋ ਜਾਣਗੇ। ਫੁਟਪਾਥ ਉੱਤੇ ਸਿੱਪੀਆਂ ਦੀਆਂ ਬੱਤਖਾਂ ਦੀ ਦੁਕਾਨ ਲੱਗੀ ਸੀ, ਵੀਹ ਪੈਸੇ ਦੀ ਇਕ…
ਮੈਂ ਕਿਹਾ, ਚਾਲੀਆਂ ਪੈਸਿਆਂ ਦਾ ਜੋੜਾ ਲੈ ਲੈ…।
ਉਸ ਨੇ ਉਹਦੀ ਬਣਾਵਟ ਦੇਖੀ ਤੇ ਫੈਸਲਾ ਲਿਆ, ਐਰਾਲਡਾਈਟ ਦੀ ਇਕ ਸ਼ੀਸ਼ੀ ਜੇਕਰ ਤੁਸੀਂ ਲਿਆ ਦਿਉਗੇ  ਤਾਂ ਮੈਂ ਆਪ ਈ ਬਣਾ ਲਵਾਂਗਾ, ਸਿੱਪੀਆਂ ਤਾਂ ਮੇਰੇ ਕੋਲ ਪਈਐਂ ।
ਪਤ੍ਰਿਕਾਵਾਂ ਦੀ ਇਕ ਦੁਕਾਨ ਉੱਤੇ ਬੱਚਿਆਂ ਦੀਆਂ ਪਤ੍ਰਿਕਾਵਾਂ ਮੈਂ ਸੁਭਾਵਕ ਰੂਪ ਵਿਚ ਚੁੱਕੀਆਂ ਹੀ ਸਨ ਕਿ ਉਹ ਬੋਲ ਪਿਆ, ਕਾਲੋਨੀ ਦੀ ਲਾਇਬਰੇਰੀ ’ਚ ਸਾਰੇ ਮੈਗਜ਼ੀਨ ਆਉਂਦੇ ਹਨ, ਖਰੀਦਣ ਦਾ ਕੀ ਲਾਭ ਐ?
ਪੈਸਿਆਂ ਦੇ ਲਈ ਬੱਚੇ ਦੇ ਇਸ ਮੋਹ ਨੂੰ ਦੇਖ ਕੇ ਮੈਨੂੰ ਖਿੱਝ ਚੜ੍ਹ ਰਹੀ ਸੀ। ਮੈਂ ਇਸ ਸਿੱਟੇ ਉੱਤੇ ਪਹੁੰਚਿਆਂ ਕਿ ਇਹ ਸਿੱਖਿਆ ਉਸਨੂੰ ਆਪਣੇ ਸਕੂਲ ਤੋਂ ਮਿਲ ਰਹੀ ਹੈ। ਉਹਦੀ ਮਾਂ ਵੀ ਜੋੜ-ਤੋੜ ਨਾਲ ਆਪਣਾ ਪੈਸਾ ਖਰਚ ਕਰਦੀ ਹੈ। ਸੋਚਿਆ, ਘਰ ਪਹੁੰਚ ਕੇ ਸਭ ਤੋਂ ਪਹਿਲਾਂ ਇਸੇ ਵਿਸ਼ੇ ਉੱਤੇ ਚਰਚਾ ਕਰਾਂਗਾ। ਮੈਂ ਛੇਤੀ ਘਰ ਪਹੁੰਚਣ ਲਈ ਤੇਜ਼ ਕਦਮ ਪੁੱਟਣੇ ਚਾਹੇ, ਬੰਟੀ ਨੂੰ ਵੀ ਕਿਹਾ, ਛੇਤੀ ਤੁਰ, ਅਸੀਂ ਲੇਟ ਹੋ ਰਹੇ ਆਂ।ਪਰ ਬੰਟੀ ਤਾਂ ਮੇਰੇ ਨਾਲ ਹੀ ਨਹੀਂ ਸੀ।
ਮੈਂ ਮੁੜ੍ਹਕੋ ਮੁੜ੍ਹਕੀ ਹੋਇਆ, ਹੱਕਾਬੱਕਾ ਰਹਿ ਗਿਆ। ਘਰ ਪੁੱਜਣ ਤੇ ਕੁਹਰਾਮ, ਹੱਥ ਫੜ ਕੇ ਨਾ ਚੱਲਣ ਲਈ ਖੁਦ ਨੂੰ ਫਟਕਾਰ, ਪੁਲਿਸ-ਥਾਣੇ ਵਿਚ ਰਿਪੋਰਟ ਕਰਨ ਤੋਂ ਲੈ ਕੇ ਅਖਬਾਰ ਵਿਚ ਸੂਚਨਾ ਦੇਣ ਤਕ ਦੀਆਂ ਯੋਜਨਾਵਾਂ, ਇਕ ਤੋਂ ਬਾਦ ਇਕ ਦਿਮਾਗ ਵਿਚ ਆਉਣ ਲੱਗੀਆਂ। ਦਿਮਾਗ ਜ਼ੋਰ ਨਾਲ ਚਕਰਾਉਣ ਲੱਗਾ। ਤਦ ਹੀ ਖਿਆਲ ਆਇਆ ਕਿ ਕਿਉਂ ਨਾ ਪਿੱਛੇ ਮੁੜ ਕੇ ਉਸ ਨੂੰ ਖੋਜ਼ ਲਿਆ ਜਾਵੇ। ਪਿੱਛੇ ਮੁੜਿਆ ਹੀ ਸੀ ਕਿ ਦੇਖਿਆ, ਬੰਟੀ ਭੱਜਦਾ ਹੋਇਆ ਆ ਰਿਹਾ ਸੀ। ਉਹ ਮੇਰੇ ਨੇੜੇ ਆ ਥੋੜਾ ਸਹਿਮ ਕੇ ਖੜਾ ਹੋ ਗਿਆ। ਮੈਂ ਝਿੜਕਦੇ ਹੋਏ ਕਿਹਾ, ਕਿੱਥੇ ਖੜਾ ਰਹਿ ਗਿਆ ਸੀ? ਛੇਤੀ ਨਹੀਂ ਤੁਰਦਾ, ਕਿਤੇ ਗੁੰਮ ਹੋ ਜਾਂਦਾ ਤਾਂ?
ਮੇਰੀ ਖਿਝ ਨੂੰ ਸਮਝਦੇ ਹੋਏ, ਮੂੰਹ ਹੇਠਾਂ ਕਰਕੇ ਉਹ ਹੌਲੇ ਜਿਹੇ ਬੋਲਿਆ, ਪਾਪਾ, ਉਹ ਜੋ ਮੁੰਡਾ ਸੀ ਨਾ ਕਾਲਾ-ਕਲੂਟਾ, ਗੰਦੇ ਕਪੜਿਆਂ ਵਾਲਾ। ਉਹਨੂੰ ਭੁੱਖ ਲੱਗੀ ਸੀ, ਪੰਜਾਹ ਪੈਸੇ ਦਾ ਸਿੱਕਾ ਮੈਂ ਉਹਨੂੰ ਦੇ ਆਇਆ।
ਪਾਗਲ ਐਂ, ਇਹ ਲੋਕ ਇਸੇ ਤਰ੍ਹਾਂ ਝੂਠ ਬੋਲਕੇ ਰਾਹਗੀਰਾਂ ਨੂੰ ਠੱਗਦੇ ਨੇ।
ਪਰ, ਉਹਦਾ ਪੇਟ ਭਰਿਆ ਨਹੀਂ ਸੀ, ਉਹਨੇ ਮੈਨੂੰ ਕਿਹਾ ਕਿ ਕੱਲ੍ਹ ਤੋਂ ਉਹਨੂੰ ਖਾਣ ਨੂੰ ਕੁੱਝ ਨਹੀਂ ਮਿਲਿਆ।
ਰਹਿਮ ਦੀ ਭਾਵਨਾ ਨਾਲ ਉਹ ਭਿੱਜਦਾ ਜਾ ਰਿਹਾ ਸੀ। ਉਪਦੇਸ਼ ਦੇਣ ਲਈ ਮੇਰੇ ਕੋਲ ਸ਼ਬਦ ਨਹੀਂ ਬਚੇ ਸਨ। ਦਿਮਾਗੀ ਬੋਝ ਤੋਂ ਮੁਕਤ ਹੋ, ਮੈਂ ਚੁੱਪਚਾਪ ਉਹਦਾ ਹੱਥ ਫੜ ਕੇ ਤੁਰ ਪਿਆ। ਮੈਨੂੰ ਲੱਗਾ, ਬੱਚੇ ਨੂੰ ਸ਼ਾਬਾਸ਼ ਦੇ ਕੇ ਉਹਦੇ ਕੰਮ ਦੀ ਤਾਰੀਫ ਕਰਨੀ ਚਾਹੀਦੀ ਹੈ, ਪਰ ਸ਼ਬਦ ਮੇਰੇ ਸੰਘ ਵਿਚ ਅਟਕ ਕੇ ਰਹਿ ਗਏ।
                                      -0-



Sunday, January 13, 2013

ਹਿੰਦੀ/ ਔਰਤ ਦਾ ਦਰਦ



ਅਮਰ ਗੋਸਵਾਮੀ

ਉਹ ਦੋਨੋਂ ਸ਼ਹਿਰ ਤੋਂ ਮਜ਼ਦੂਰੀ ਕਰਕੇ ਮੁੜ ਰਹੇ ਸਨ। ਔਰਤ ਦੀ ਕੁਛੜ ਬੱਚਾ ਸੀ। ਦੋਨਾਂ ਦੀ ਉਮਰ ਇਹੀ ਵੀਹ-ਪੱਚੀ ਸਾਲ ਦੀ ਹੋਵੇਗੀ। ਸਮਤਲ ਅਤੇ ਕੰਕਰਾਂ ਭਰੇ ਰਾਹ ਉੱਤੇ ਚਲਦੇ ਹੋਏ ਪਤੀ ਦੇ ਬਿਆਈਂ ਭਰੇ ਨੰਗੇ ਪੈਰਾਂ ਨੂੰ ਦੇਖਕੇ ਔਰਤ ਨੂੰ ਬੜੀ ਤਕਲੀਫ਼ ਹੋ ਰਹੀ ਸੀ। ਉਹ ਬੋਲੀ, “ਵੇ ਦੀਨੂ ਦੇ ਬਾਪੂ! ਤੂੰ ਆਪਣੀ ਜੁੱਤੀ ਜ਼ਰੂਰ ਖਰੀਦ ਲੀਂ।
ਹਾਂ।ਆਦਮੀ ਨੇ ਕਿਹਾ।
ਉਹ ਦੋਨੋਂ ਸੋਚ ਰਹੇ ਸਨ ਕਿ ਜੁੱਤੀ ਖਰੀਦਣਾ ਕਿਹੜਾ ਅਸਾਨ ਕੰਮ ਹੈ। ਇੰਨੇ ਦਿਨਾਂ ਤੋਂ ਪੈਸਾ ਜੋੜ ਕੇ ਮਹੀਨਾ ਭਰ ਪਹਿਲਾਂ ਜਿਹੜੇ ਬੂਟ ਥੋੜ੍ਹਾ ਉਧਾਰ ਲੈਕੇ ਖਰੀਦੇ ਸਨ, ਉਹਨਾਂ ਉੱਪਰ ਕਿਸੇ ਚੋਰ ਦੀ ਨਿਗ੍ਹਾ ਪੈ ਗਈ। ਉਧਾਰ ਸਿਰ ਤੇ ਖੜਾ ਸੀ। ਹੁਣ ਉਧਾਰ ਲੈ ਕੇ ਖਰੀਦਣ ਦੀ ਹੈਸੀਅਤ ਵੀ ਨਹੀਂ ਸੀ।
ਫਿਰ ਜਿੱਥੇ ਰੋਜ਼ ਖਾਣ ਨੂੰ ਰੁੱਖਾ-ਸੁੱਖਾ ਜੁਟਾਉਣਾ ਵੀ ਮੁਸ਼ਕਿਲ ਹੋਵੇ, ਉੱਥੇ ਜੁੱਤੀ ਬਹੁਤ ਉੱਚੀ ਚੀਜ਼ ਸੀ। ਪਰ ਔਰਤ ਨੂੰ ਆਪਣੇ ਪੈਰਾਂ ਵਿੱਚ ਚੱਪਲ ਤੇ ਮਰਦ ਨੂੰ ਨੰਗੇ ਪੈਰ ਉੱਚੇ ਨੀਵੇਂ ਪਥਰੀਲੇ ਰਾਹ ਉੱਤੇ ਚਲਦੇ ਦੇਖ ਕੇ ਤਕਲੀਫ਼ ਹੁੰਦੀ ਸੀ। ਉਹ ਕਈ ਦਿਨ ਇਸੇ ਉਧੇੜ ਬੁਣ ਵਿੱਚ ਰਹੀ। ਕੁਝ ਪੈਸੇ ਚੋਰੀ ਵੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਚੇ ਨਹੀਂ। ਉਸ ਦਿਨ ਵੀ ਔਰਤ ਨੇ ਕਿਹਾ, “ਹੋਰ ਨਹੀਂ ਤਾਂ ਦੀਨੂ ਦੇ ਬਾਪੂ, ਇਹ ਚੱਪਲਾਂ ਈ ਪਾ ਲੈ।
ਆਦਮੀ ਹੱਸਿਆ, “ਜਨਾਨਾ ਚੱਪਲਾਂ ਪਾਵਾਂ! ਇਸ ਤੋਂ ਤਾਂ ਨੰਗੇ ਪੈਰ ਈ ਚੰਗਾ।
ਠੀਕ ਕਿਹਾ, ਨੰਗੇ ਪੈਰ ਚੰਗੇ।
ਨਾਲ ਹੀ ਗੰਗਾ ਦਰਿਆ ਵਗ ਰਿਹਾ ਸੀ। ਕਿਨਾਰੇ ਉੱਤੇ ਚਲਦੀ ਹੋਈ ਔਰਤ ਬੁੜਬੁੜਾਈ, “ਹੇ ਗੰਗਾ ਮਈਆ, ਜੇ ਜੁਟਾ ਸਕੇਂ ਤਾਂ ਦੋਨਾਂ ਨੂੰ ਜੁਟਾਈਂ, ਨਹੀਂ ਤਾਂ ਇਹ ਵੀ ਰੱਖ ਲੈ।
ਔਰਤ ਨੇ ਆਪਣੀਆਂ ਚੱਪਲਾਂ ਪਾਣੀ ਵਿੱਚ ਸੁੱਟ ਦਿੱਤੀਆਂ। ਹੁਣ ਔਰਤ ਨੂੰ ਮਰਦ ਦੇ ਨੰਗੇ ਪੈਰਾਂ ਤੋਂ ਤਕਲੀਫ਼ ਨਹੀਂ ਸੀ ਹੋ ਰਹੀ।
                           -0-

Monday, January 7, 2013

ਅੰਗ੍ਰੇਜੀ/ ਲਾਲਸਾ



ਖਲੀਲ ਿਬਰਾਨ

ਤਿੰਨ ਆਦਮੀ ਇੱਕ ਸ਼ਰਾਬਖਾਨੇ ਦੀ ਮੇਜ਼ ਉੱਤੇ ਮਿਲੇ। ਇੱਕ ਜੁਲਾਹਾ, ਦੂਜਾ ਤਰਖਾਣ ਅਤੇ ਤੀਜਾ ਇੱਕ ਕਿਸਾਨ ਸੀ।
ਜੁਲਾਹੇ ਨੇ ਕਿਹਾ, “ਮੈਂ ਅੱਜ ਇੱਕ ਵਧੀਆ ਲੀਲਨ ਦਾ ਕਫ਼ਨ ਸੋਨੇ ਦੀਆਂ ਦੋ ਮੋਹਰਾਂ ਚ ਵੇਚਿਆ ਹੈ, ਆਓ ਜਿੰਨਾ ਜੀ ਕਰਦੈ, ਸ਼ਰਾਬ ਪੀਈਏ।
ਤਰਖਾਣ ਨੇ ਕਿਹਾ, “ਮੈਂ ਆਪਣਾ ਵਧੀਆ ਤਾਬੂਤ ਵੇਚਿਆ ਹੈ। ਅਸੀਂ ਬਹੁਤ ਸਾਰਾ ਭੁੱਜਾ ਹੋਇਆ ਗੋਸ਼ਤ ਖਾਵਾਂਗੇ ਸ਼ਰਾਬ ਨਾਲ।
ਕਿਸਾਨ ਬੋਲਿਆ, “ਮੈਂ ਕੇਵਲ ਇੱਕ ਈ ਕਬਰ ਪੁੱਟੀ, ਪਰ ਮੇਰੇ ਮਾਲਕ ਨੇ ਮੈਨੂੰ ਦੁੱਗਣੇ ਪੈਸੇ ਦਿੱਤੇ। ਆਓ ਅਸੀਂ ਸ਼ਹਿਦ ਦੇ ਕੇਕ ਵੀ ਲਈਏ।
ਉਸ ਸ਼ਾਮ ਸ਼ਰਾਬਖਾਨੇ ਵਿੱਚ ਬਹੁਤ ਵਿਕਰੀ ਹੋਈ ਕਿਉਂਕਿ ਉਹ ਵਾਰ ਵਾਰ ਸ਼ਰਾਬ, ਗੋਸ਼ਤ ਮੰਗਦੇ ਅਤੇ ਪ੍ਰਸੰਨ ਹੁੰਦੇ ਰਹੇ।
ਸ਼ਰਾਬਖਾਨੇ ਦੇ ਮਾਲਕ ਨੇ ਆਪਣੇ ਹੱਥ ਮਲੇ ਅਤੇ ਆਪਣੀ ਪਤਨੀ ਨੂੰ ਦੇਖ ਕੇ ਮੁਸਕਰਾਇਆ, ਕਿਉਂਕਿ ਉਸਦੇ ਗ੍ਰਾਹਕ ਖੁੱਲ੍ਹਕੇ ਖਰਚ ਕਰ ਰਹੇ ਸਨ।
ਉਹ ਤਿੰਨੇ ਜਦੋਂ ਸ਼ਰਾਬਖਾਨੇ ਵਿੱਚੋਂ ਨਿਕਲੇ, ਚੰਨ ਸਿਖਰ ਤੇ ਸੀ। ਉਹ ਇਕੱਠੇ ਗਾਉਂਦੇ ਤੇ ਕਿਲਕਾਰੀਆਂ ਮਾਰਦੇ ਸੜਕ ਉੱਤੇ ਜਾ ਰਹੇ ਸਨ
ਸ਼ਰਾਬਖਾਨੇ ਦਾ ਮਾਲਕ ਤੇ ਉਹਦੀ ਪਤਨੀ ਦਰਵਾੇ ਉੱਤੇ ਖੜੇ ਉਹਨਾਂ ਨੂੰ ਜਾਂਦੇ ਹੋਏ ਦੇਖਦੇ ਰਹੇ।
ਪਤਨੀ ਨੇ ਕਿਹਾ, “ਬੱਲੇ, ਇਹ ਸ਼ਰੀਫ਼ ਆਦਮੀ! ਕਿੰਨੇ ਿੰਦਾ-ਦਿਲ ਨੇ, ਕਿੰਨਾ ਖੁੱਲ੍ਹਾ ਹੱਥ ਐ! ਜੇਕਰ ਇਹੋ ਜੇਹੇ ਰੋਜ਼ ਸਾਡੀ ਕਿਸਮਤ ਸੰਵਾਰਦੇ ਰਹੇ, ਤਾਂ ਸਾਡੇ ਪੁੱਤਰ ਨੂੰ ਸ਼ਰਾਬਖਾਨਾ ਚਲਾਉਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਸਖਤ ਕੰਮ ਕਰਨ ਦੀ। ਅਸੀਂ ਉਸਨੂੰ ਪੜ੍ਹਾ ਸਕਾਂਗੇ ਤੇ ਉਹ ਪਾਦਰੀ ਬਣ ਸਕੇਗਾ।
                           -0-