Sunday, September 23, 2012

ਹਿੰਦੀ/ ਅਭਿਵਿਅਕਤੀ


ਰਾਮਨਿਵਾਸ ਸੁਰੇਹਲੀ

ਗਲੀ ਵਿਚ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਗਰਮੀ ਦੀਆਂ ਛੁੱਟੀਆਂ ਵਿਚ ਨਾਨਕੇ ਆਏ ਆਂਢ-ਗੁਆਂਢ ਦੇ ਬੱਚਿਆਂ ਨੇ ਉੱਥੋਂ ਲੰਘਦੇ ਹੋਏ ਆਪਣੇ-ਆਪਣੇ ਸਲੀਕੇ ਨਾਲ ਹੱਥ ਜੋੜੇ। ਕਿਸੇ ਨੇ ਝੁਕ ਕੇ ਤੇ ਕਿਸੇ ਨੇ ਪੈਰੀਂ ਹੱਥ ਲਾ ਕੇ ਸਤਿਕਾਰ ਪ੍ਰਗਟਾਇਆਉਹਨਾਂ ਦੇ ਸਿਰ ਪਲੋਸਣ ਮਗਰੋਂ ਉਹਨਾਂ ਦੀ ਪੜ੍ਹਾਈ-ਲਿਖਾਈ, ਸਕੂਲ, ਹੋਸਟਲ ਬਾਰੇ ਗੱਲਾਂ ਹੋਈਆਂਫਿਰ ਘਰ-ਪਰਿਵਾਰ ਦੀ ਗੱਲਬਾਤ ਦੌਰਾਨ ਬਾਬਾ-ਦਾਦੀ ਦਾ ਜਿਕਰ ਵੀ ਚੱਲ ਪਿਆ।
ਤੁਹਾਡੇ  ਬਾਬਾ-ਦਾਦੀ ਕਿਸ ਕੋਲ ਰਹਿੰਦੇ ਹਨ?ਮੈਂ ਪੁੱਛ ਲਿਆ।
ਕਿਸੇ ਨੇ ਕਿਹਾਚਾਚਾ-ਚਾਚੀ ਕੋਲ,  ਕਿਸੇ ਨੇ ਕਿਹਾ ਤਾਏ-ਤਾਈ ਕੋਲ ਤੇ ਕਿਸੇ ਨੇ ਕਿਹਾ ਉਹ ਸਾਡੇ ਕੋਲ ਹੀ ਰਹਿੰਦੇ ਹਨ।
ਅੰਤ ਵਿਚ ਰਹਿ ਗਏ ਬੱਚੇ ਵੱਲ ਜਿਵੇਂ ਹੀ ਮੈਂ ਸਵਾਲੀਆ ਨਜ਼ਰਾਂ ਨਾਲ ਦੇਖਿਆ, ਉਹ ਬੋਲ ਪਿਆ, “ਨਾਨਾ ਜੀ! ਮੇਰੇ ਬਾਬਾ-ਦਾਦੀ ਸਾਡੇ ਕੋਲ ਨਹੀਂ, ਸਗੋਂ ਅਸੀਂ ਉਹਨਾਂ ਕੋਲ ਰਹਿੰਦੇ ਹਾਂ।
ਉਸ ਛੋਟੇ ਬੱਚੇ ਦੀ ਅਭਿਵਿਅਕਤੀ ਨੇ ਇਕ ਝਟਕੇ ਵਿਚ ਹੀ ਰਿਸ਼ਤਿਆਂ ਵਿਚ ਨਿੱਘ ਪੈਦਾ ਕਰ ਦਿੱਤਾ ਸੀ।
                       -0-


Sunday, September 2, 2012

ਹਿੰਦੀ/ ਤਵਾ


ਕਾਲੀ ਚਰਨ ਪ੍ਰੇਮੀ

  ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਵਪਾਰ ਮੇਲੇ ਦੀ ਭੀੜ ਦੇਖ ਕੇ ਮੈਂ ਹੈਰਾਨ ਰਹਿ ਗਿਆ। ਕਿਸੇ ਤਰ੍ਹਾਂ ਪ੍ਰਵੇਸ਼ ਟਿਕਟ ਲੈ ਕੇ ਅੰਦਰ ਦਾਖਲ ਹੋਇਆ। ਹਾਲ ਨੰਬਰ ਛੇ ਵਿੱਚ ਪਹੁੰਚ ਕੇ ਮੇਰੇ ਕਦਮ ਰੁਕ ਗਏ। ‘ਕੀ ਖਰੀਦਾਂ?ਇਸ ਸਬੰਧੀ ਮੇਰੇ ਮਨ ਵਿੱਚ ਕੋਈ ਦੁਚਿੱਤੀ ਨਹੀਂ ਸੀ। ਕਮੀਆਂ ਨੇ ਇੰਨਾ ਤੰਗਹਾਲ ਬਣਾ ਦਿੱਤਾ ਕਿ ‘ਸ਼ਾਪਿੰਗ’ ਵਰਗੇ ਸ਼ਬਦ ਮੇਰੇ ਸ਼ਬਦਕੋਸ਼ ਤੋਂ ਬਾਹਰ ਹੀ ਰਹੇ ਹਨ।
ਵਿਆਹ ਤੋਂ ਮਗਰੋਂ ਮੈਂ ਆਪਣੀ ਪਤਨੀ ਨੂੰ ਕੋਈ ਸੁੱਖ ਨਹੀਂ ਦੇ ਸਕਿਆ। ਸਿਵਾ ਗਰੀਬੀ ਵਿੱਚ ਰਹਿਕੇ ਜੀਵਨ ਬਤੀਤ ਕਰਨ ਦੇ ਉਪਦੇਸ਼ਾਂ ਦੇ। ਸਾਡੇ ਦੋਹਾਂ ਦੀ ਬਹਿਸ ਵਿੱਚ ਸਾਰੇ ਵਿਸ਼ੇ ਆਰਥਿਕ ਹੀ ਰਹੇ ਹਨ। ਮੈਂ ਇੱਕ ਤੋਂ ਬਾਦ ਇੱਕ ਕਈ ਸਟਾਲਾਂ ਉੱਤੇ ਘੁਮਦਾ ਹੋਇਆ ਆਖਰ ਰੁਕ ਗਿਆ। ਇੱਕ ਨਾਨ-ਸਟਿੱਕ ਤਵੇ ਨੂੰ ਉਲਟਾ-ਪਲਟਾ ਕੇ ਦੇਖਣ ਲੱਗਾ। ਧਿਆਨ ਆਇਆ, ਅੰਜਲੀ ਅਜੇ ਤੱਕ ਉਸੇ ਲੋਹੇ ਦੇ ਬਿਨਾ ਹੈਂਡਲ ਵਾਲੇ ਘਸੇ-ਸੜੇ ਤਵੇ  ਉੱਤੇ ਰੋਟੀਆਂ ਸੇਕਦੀ ਹੈ। ਰੋਟੀਆਂ ਪਕਾਉਂਦੇ ਹੋਏ ਕਈ ਵਾਰ ਉਸਦੀਆਂ ਉਂਗਲਾਂ ਸੜ ਜਾਂਦੀਆਂ ਹਨ। ਪਰਾਉਂਠੇ ਸਿਆਹ ਕਾਲੇ ਹੋ ਜਾਂਦੇ ਹਨ। ਅੰਜਲੀ ਅਕਸਰ ਮੈਨੂੰ ਤਵਾ ਬਦਲਣ ਲਈ ਕਹਿੰਦੀ ਰਹਿੰਦੀ ਹੈ। ਮੈਂ ਅੰਜਲੀ ਦੀ ਪੀੜ ਨੂੰ ਸਮਝਣ ਦੀ ਬਜਾਏ ਝੁੱਗੀ-ਝੋਂਪੜੀ ਵਿੱਚ ਰਹਿਣ ਵਾਲਿਆਂ ਦੀ ਕਠੋਰ ਜ਼ਿੰਦਗੀ ਨਾਲ ਤੁਲਣਾ ਕਰਕੇ ਉਪਦੇਸ਼ ਦੇਣ ਲਗਦਾ ਹਾਂ।
ਇਸ ਵਾਰ ਇੱਕ ਤਵਾ ਖਰੀਦ ਹੀ ਲਿਆ ਜਾਵੇ। ਅੰਜਲੀ ਲਈ ਇਹ ਇੱਕ ਸਰਪ੍ਰਾਈਜ ਰਹੇਗਾ। ਇਹੀ ਸੋਚ ਕੇ ਮੈਂ ਤਿਨ-ਚਾਰ ਕੰਪਨੀਆਂ ਦੇ ਤਵੇ ਦੇਖੇ। ਇੱਕ ਜੋ ਮੈਂਨੂੰ ਚੰਗਾ ਲੱਗਾ, ਉਸਦਾ ਭਾਅ ਪੁੱਛਿਆ, “ਇਹ ਕਿੰਨੇ ਦਾ ਹੈ?
“ਤਿੰਨ ਸੌ ਪੰਜਾਹ ਦਾ।”
ਮੁੱਲ ਸੁਣਕੇ ਇੱਕ ਵਾਰ ਮੈਂ ਸਹਿਮ ਗਿਆ। ਪਰੰਤੂ ਤਵੇ ਦੀਆਂ ਖੂਬੀਆਂ ਮੈਂਨੂੰ ਆਕ੍ਰਸ਼ਿਤ ਕਰ ਰਹੀਆਂ ਸਨ।
“ਇਹ ਹੈਂਡਲ ਵਾਲਾ ਹੈ, ਨਾਨ-ਸਟਿੱਕ ਹੈ। ਇਸਦੀ ਦੋ ਸਾਲ ਦੀ ਗਰੰਟੀ ਹੈ…ਇਸ ਤੇ ਪਰਾਂਠੇ ਨਹੀਂ ਸੜਦੇ…ਇਹ ਘਿਓ ਤੇ ਤੇਲ ਦੀ ਬੱਚਤ ਕਰਦਾ ਹੈ…ਤੇ ਇਸਦੇ ਨਾਲ ਇੱਕ ਛਤਰੀ ਫ੍ਰੀ ਹੈ…।” ਸਟਾਲ ਵਾਲੇ ਨੇ ਲਗਾਤਾਰ ਤਵੇ ਦੀਆਂ ਕਈ ਖੂਬੀਆਂ ਦਾ ਜਿਕਰ ਕੀਤਾ।
ਸ਼ਾਮੀਂ ਜਦੋਂ ਘਰ ਪਹੁੰਚਿਆ ਤਾਂ ਅੰਜਲੀ ਨਵਾਂ ਤਵਾ ਦੇਖ ਕੇ ਖਿੜ ਉੱਠੀ। ਪਹਿਲੀ ਵਾਰ ਮੈਂ ਅੰਜਲੀ ਦੇ ਚਿਹਰੇ ਉੱਤੇ ਇੰਨੀ ਖੁਸ਼ੀ ਦੇਖੀ ਸੀ। ਅੰਜਲੀ ਨੇ ਉਹ ਤਵਾ ਸੰਭਾਲ ਕੇ ਰੱਖ ਲਿਆ।
ਲਗਭਗ ਦੋ ਹਫ਼ਤੇ ਬਾਦ, ਜਦੋਂ ਮੈਂ ਅੰਜਲੀ ਨੂੰ ਉਹੀ ਪੁਰਾਣਾ ਤਵਾ ਵਰਤਦਿਆਂ ਦੇਖਿਆ ਤਾਂ ਜਗਿਆਸਾ ਵੱਜੋਂ ਪੁੱਛਿਆ, “ਕਿਉਂ ਬਈ, ਉਸ ਨਵੇਂ ਤਵੇ ਨੂੰ ਕੀ ਹੋਇਆ?
“ਮੈਂ ਉਹ ਪੈਕ ਕਰਕੇ ਸੰਦੂਕ ’ਚ ਰੱਖ ਦਿੱਤਾ।”
“ਕਿਉਂ ਭਲਾ?
“ਸੁਰਭੀ ਬੇਟੀ ਦੇ ਦਾਜ ’ਚ ਕੰਮ ਆਊਗਾ।”
“ਹੁਣੇ ਤੋਂ?” ਮੈਂ ਹੈਰਾਨ ਹੁੰਦਿਆਂ ਕਿਹਾ, “ਅਜੇ ਤਾਂ ਉਹ ਸੱਤ-ਅੱਠ ਸਾਲ ਦੀ ਬੱਚੀ ਐ!
“ਤੁਸੀਂ ਸਮਝਦੇ ਕਿਉਂ ਨਹੀਂ,” ਅੰਜਲੀ ਮੈਂਨੂੰ ਸਮਝਾਉਣ ਲੱਗੀ, “ਹੁਣੇ ਤੋਂ ਥੋੜ੍ਹਾ-ਥੋੜ੍ਹਾ ਜੋੜਾਂਗੇ ਤਦ ਹੀ ਦਾਜ ਪੂਰਾ ਹੋਵੇਗਾ। ਪਤਾ ਨਹੀਂ, ਅੱਜਕਲ ਕੁੜੀ ਵਾਲਿਆਂ ਨੂੰ ਕਿੰਨਾ ਕੁਝ ਦੇਣਾ ਪੈਂਦਾ ਹੈਅੱਗੇ ਸਮਾਂ ਹੋਰ ਵੀ ਖਰਾਬ ਆਉਣ ਵਾਲਾ ਹੈ
ਤੇ ਅੰਜਲੀ ਦੀ ਗੱਲ ਸੁਣਕੇ ਉਸ ਰਾਤ ਮੈਂ ਠੀਕ ਤਰ੍ਹਾਂ ਸੌਂ ਨਹੀਂ ਸਕਿਆ।
                                          -0-