ਪ੍ਰਮੋਦ
ਰਾਏ
‘ਅਭਿਵਿਅਕਤੀ ਐਕਸਪ੍ਰੈਸ’ ਦੇ ਦਫਤਰ ਵਿਚ ਅਚਾਨਕ ਖਾਮੋਸ਼ੀ ਛਾ ਗਈ।
ਬਿਉਰੋ ਤੋਂ ਲੈ ਕੇ ਡੈਸਕ ਤੱਕ ਸਭਨਾ ਦੇ ਚਿਹਰਿਆਂ ਉੱਤੇ ਮਾਤਮ ਛਾਇਆ ਸੀ। ਤਨਖਾਹ ਵਿਚ ਸਾਲਾਨਾ
ਵਾਧੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਮਾਮਲਾ ਲਟਕਿਆ ਹੋਇਆ ਸੀ। ਤੇ ਅੱਜ ਮੁੱਖ ਸੰਪਾਦਕ ਨੇ
ਸਭਦੇ ਸਾਹਮਣੇ ਸਾਫ ਸ਼ਬਦਾਂ ਵਿਚ ਪ੍ਰਬੰਧਕਾਂ ਦਾ ਫੈਸਲਾ ਸੁਣਾ ਦਿੱਤਾ ਕਿ ਇਸ ਸਾਲ ਕਿਸੇ ਨੂੰ
ਸਾਲਾਨਾ ਇੰਕਰੀਮੈਂਟ ਨਹੀ ਮਿਲੇਗਾ। ਸਭ ਹੈਰਾਨ ਰਹਿ ਗਏ। ਇਹ ਗੱਲ ਉਹਨਾਂ ਲੋਕਾਂ ਲਈ ਸਦਮੇ ਵਰਗੀ
ਸੀ, ਜਿਹਨਾਂ ਦੀ ਤਨਖਾਹ ਵਿਚ ਪਿਛਲੇ ਸਾਲ ਵੀ ਵਾਧਾ ਨਹੀਂ ਹੋਇਆ ਸੀ। ਪਰ ਕਿਸੇ ਨੇ ਕੁਝ ਨਹੀਂ
ਕਿਹਾ। ਕਿਸੇ ਨੂੰ ਕੁਝ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।
ਖਾਮੋਸ਼ੀ ਕਾਇਮ ਰਹੀ, ਪਰ ਬਹੁਤੀ ਦੇਰ ਤੱਕ ਨਹੀਂ। ਕਸਮਸਾਹਟ ਨਾਲ
ਕੀ-ਬੋਰਡ ਉੱਤੇ ਉਂਗਲਾਂ ਨੱਚਣ ਲੱਗੀਆਂ, ਟੈਲੀਪ੍ਰਿੰਟਰ ਕਿਰਰ…ਕਿਰਰ ਕਰਨ ਲੱਗੇ, ਪੰਨੇ ਫੜਫਡੜਾਉਣ
ਲੱਗੇ। ਖਬਰਾਂ ਬਣਨ ਲੱਗੀਆ। ਸੁਰਖੀਆਂ ਘੜੀਆਂ ਜਾਣ ਲੱਗੀਆਂ–ਬੰਗਲਾ ਦੇਸ਼ ਵਿਚ ਐਮਰਜੈਂਸੀ, ਸੁਲਗਦਾ
ਸੋਮਾਲੀਆ, ਅਲਪਸੰਖਿਅਕਾਂ ਨਾਲ ਅਨਿਆਂ, ਮਾਨਵ ਅਧਿਕਾਰ ਖਤਰੇ ਵਿਚ, ਬੇਘਰ ਹੋਏ ਆਦਿਵਾਸੀ,
ਬੇਰੁਜ਼ਗਾਰਾਂ ’ਤੇ ਫਾਇਰਿੰਗ, ਮੁਆਵਜੇ ਵਿਚ ਦੇਰੀ, ਕਰੋੜਾਂ ਦਾ ਘੋਟਾਲਾ, ਲੱਖਾਂ ਦੀ ਧੋਖਾਧੜੀ,
ਸਾਜਿਸ਼ ਦਾ ਪਰਦਾਫਾਸ਼।
-0-
No comments:
Post a Comment