Monday, January 7, 2013

ਅੰਗ੍ਰੇਜੀ/ ਲਾਲਸਾ



ਖਲੀਲ ਿਬਰਾਨ

ਤਿੰਨ ਆਦਮੀ ਇੱਕ ਸ਼ਰਾਬਖਾਨੇ ਦੀ ਮੇਜ਼ ਉੱਤੇ ਮਿਲੇ। ਇੱਕ ਜੁਲਾਹਾ, ਦੂਜਾ ਤਰਖਾਣ ਅਤੇ ਤੀਜਾ ਇੱਕ ਕਿਸਾਨ ਸੀ।
ਜੁਲਾਹੇ ਨੇ ਕਿਹਾ, “ਮੈਂ ਅੱਜ ਇੱਕ ਵਧੀਆ ਲੀਲਨ ਦਾ ਕਫ਼ਨ ਸੋਨੇ ਦੀਆਂ ਦੋ ਮੋਹਰਾਂ ਚ ਵੇਚਿਆ ਹੈ, ਆਓ ਜਿੰਨਾ ਜੀ ਕਰਦੈ, ਸ਼ਰਾਬ ਪੀਈਏ।
ਤਰਖਾਣ ਨੇ ਕਿਹਾ, “ਮੈਂ ਆਪਣਾ ਵਧੀਆ ਤਾਬੂਤ ਵੇਚਿਆ ਹੈ। ਅਸੀਂ ਬਹੁਤ ਸਾਰਾ ਭੁੱਜਾ ਹੋਇਆ ਗੋਸ਼ਤ ਖਾਵਾਂਗੇ ਸ਼ਰਾਬ ਨਾਲ।
ਕਿਸਾਨ ਬੋਲਿਆ, “ਮੈਂ ਕੇਵਲ ਇੱਕ ਈ ਕਬਰ ਪੁੱਟੀ, ਪਰ ਮੇਰੇ ਮਾਲਕ ਨੇ ਮੈਨੂੰ ਦੁੱਗਣੇ ਪੈਸੇ ਦਿੱਤੇ। ਆਓ ਅਸੀਂ ਸ਼ਹਿਦ ਦੇ ਕੇਕ ਵੀ ਲਈਏ।
ਉਸ ਸ਼ਾਮ ਸ਼ਰਾਬਖਾਨੇ ਵਿੱਚ ਬਹੁਤ ਵਿਕਰੀ ਹੋਈ ਕਿਉਂਕਿ ਉਹ ਵਾਰ ਵਾਰ ਸ਼ਰਾਬ, ਗੋਸ਼ਤ ਮੰਗਦੇ ਅਤੇ ਪ੍ਰਸੰਨ ਹੁੰਦੇ ਰਹੇ।
ਸ਼ਰਾਬਖਾਨੇ ਦੇ ਮਾਲਕ ਨੇ ਆਪਣੇ ਹੱਥ ਮਲੇ ਅਤੇ ਆਪਣੀ ਪਤਨੀ ਨੂੰ ਦੇਖ ਕੇ ਮੁਸਕਰਾਇਆ, ਕਿਉਂਕਿ ਉਸਦੇ ਗ੍ਰਾਹਕ ਖੁੱਲ੍ਹਕੇ ਖਰਚ ਕਰ ਰਹੇ ਸਨ।
ਉਹ ਤਿੰਨੇ ਜਦੋਂ ਸ਼ਰਾਬਖਾਨੇ ਵਿੱਚੋਂ ਨਿਕਲੇ, ਚੰਨ ਸਿਖਰ ਤੇ ਸੀ। ਉਹ ਇਕੱਠੇ ਗਾਉਂਦੇ ਤੇ ਕਿਲਕਾਰੀਆਂ ਮਾਰਦੇ ਸੜਕ ਉੱਤੇ ਜਾ ਰਹੇ ਸਨ
ਸ਼ਰਾਬਖਾਨੇ ਦਾ ਮਾਲਕ ਤੇ ਉਹਦੀ ਪਤਨੀ ਦਰਵਾੇ ਉੱਤੇ ਖੜੇ ਉਹਨਾਂ ਨੂੰ ਜਾਂਦੇ ਹੋਏ ਦੇਖਦੇ ਰਹੇ।
ਪਤਨੀ ਨੇ ਕਿਹਾ, “ਬੱਲੇ, ਇਹ ਸ਼ਰੀਫ਼ ਆਦਮੀ! ਕਿੰਨੇ ਿੰਦਾ-ਦਿਲ ਨੇ, ਕਿੰਨਾ ਖੁੱਲ੍ਹਾ ਹੱਥ ਐ! ਜੇਕਰ ਇਹੋ ਜੇਹੇ ਰੋਜ਼ ਸਾਡੀ ਕਿਸਮਤ ਸੰਵਾਰਦੇ ਰਹੇ, ਤਾਂ ਸਾਡੇ ਪੁੱਤਰ ਨੂੰ ਸ਼ਰਾਬਖਾਨਾ ਚਲਾਉਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਸਖਤ ਕੰਮ ਕਰਨ ਦੀ। ਅਸੀਂ ਉਸਨੂੰ ਪੜ੍ਹਾ ਸਕਾਂਗੇ ਤੇ ਉਹ ਪਾਦਰੀ ਬਣ ਸਕੇਗਾ।
                           -0-


No comments: