Saturday, July 26, 2014

ਹਿੰਦੀ / ਖੇਡਣ ਦਿਓ



ਕਮਲ ਚੋਪੜਾ

ਨਿਤਿਨ ਦੇ ਸ਼ਾਟ ਦੇ ਨਾਲ ਹੀ ਗੇਂਦ ਨਾਲੇ ਵਿਚ ਜਾ ਡਿੱਗੀ। ਨਾਲੇ ਵਿੱਚੋਂ ਗੇਂਦ ਨੂੰ ਕੱਢੇ ਕੌਣ? ਬਦਬੂ ਤੇ ਗੰਦਗੀ ਨਾਲ ਭਰਿਆ ਨਾਲਾ।
ਚਰਨੂ ਬੜੀ ਹਸਰਤ ਨਾਲ ਉਹਨਾਂ ਦੀ ਖੇਡ ਦੇਖ ਰਿਹਾ ਸੀ। ਉਹਨੂੰ ਕੋਈ ਆਪਣੇ ਨਾਲ ਨਹੀਂ ਖਿਡਾ ਰਿਹਾ ਸੀ। ਨਿਤਿਨ ਨੇ ਉਹਨੂੰ ਕਿਹਾ, ਓਏ, ਨਾਲੇ ’ਚੋਂ ਬਾਲ ਕੱਢਦੇ, ਅਸੀਂ ਤੈਨੂੰ ਇਕ ਰੁਪਿਆ ਦਿਆਂਗੇ ਤੇ ਆਪਣੇ ਨਾਲ ਖਿਡਾਵਾਂਗੇ ਵੀ।
ਚਰਨੂ ਲਾਲਚ ਵਿਚ ਆ ਗਿਆ। ਨਾਲੇ ਵਿਚ ਉਤਰਨ ਲਈ ਉਹ ਲਮਕ ਗਿਆ। ਅਚਾਨਕ ਉਹਦਾ ਹੱਥ ਫਿਸਲਿਆ ਤੇ ਉਹ ਸਿਰ ਭਾਰ ਚਿੱਕੜ ਵਿਚ ਜਾ ਡਿੱਗਾ। ਉਹ ਛਟਪਟਾਉਣ ਲੱਗਾ, ਹੱਥ-ਪੈਰ ਮਾਰਨ ਲੱਗਾ। ਉਹਨੇ ਤਾਂ ਜਿਵੇਂ ਜਾਨ ਦੀ ਬਾਜ਼ੀ ਹੀ ਲਾ ਦਿੱਤੀ ਸੀ।
ਅਮੀਰ ਘਰਾਂ ਦੇ ਬੱਚੇ ਉੱਪਰ ਖੜੇ ਹੱਸਦੇ ਖਿੜਖਿੜਾਉਂਦੇ ਰਹੇ। ਉਹ ਚਾਹ ਰਹੇ ਸਨ ਕਿ ਉਹ ਛੇਤੀ ਹੀ ਗੇਂਦ ਬਾਹਰ ਕੱਢ ਲਿਆਵੇ।
ਸਾਲਾ ਨੀਚ! ਵੇਖੋ ਇਕ ਰੁਪਏ ਲਈ ਗੰਦਗੀ ’ਚ ਵੜਕੇ…
ਇਹ ਸਾਲਾ ਨੀਚ!…ਇਹ ਗਰੀਬ ਲੋਕ ਏਨੇ ਲਾਲਚੀ ਤੇ ਗਿਰੇ ਹੋਏ ਹੁੰਦੇ ਹਨ ਕਿ ਪੈਸੇ ਲਈ ਤਾਂ ਇਹ ਆਪਣੀ ਜਾਨ ਵੀ ਦੇ ਦੇਣ।
ਤਦ ਹੀ ਚਰਨੂੰ ਬਾਹਰ ਨਿਕਲ ਆਇਆ, ਸਿਰ ਤੋਂ ਪੈਰਾਂ ਤੀਕ ਗੰਦੇ ਨਾਲੇ ਦੀ ਗੰਦਗੀ ਨਾਲ ਲਿਬੜਿਆ ਹੋਇਆ। ਮੂੰਹ, ਹੱਥ, ਕਪੜੇ ਸਭ ਚਿੱਕੜ ਵਿਚ ਲਿਬੜੇ ਹੋਏ ਸਨ।
ਆਹ ਲੈ ਇਕ ਰੁਪਿਆ ਤੇ ਦੇ ਸਾਡੀ ਬਾਲ।
ਚਰਨੂੰ ਸੁੱਟੇ ਗਏ ਰੁਪਏ ਉੱਤੇ ਪੈਰ ਰੱਖਕੇ ਖੜਾ ਹੋ ਗਿਆ ਤੇ ਗੰਭੀਰ ਹੋ ਕੇ ਬੋਲਿਆ, ਮੈਂ ਇਸ ਇਕ ਰੁਪਏ ਲਈ ਐਡਾ ਵੱਡਾ ਖਤਰਾ ਮੁੱਲ ਨਹੀਂ ਲਿਆ ਸੀ।
ਤਾਂ ਕੀ ਸੌ ਰੁਪਏ ਲਏਂਗਾ?
ਨਹੀਂ, ਮੈਂ ਵੀ ਤੁਹਾਡੇ ਨਾਲ ਖੇਡਣਾ ਚਾਹੁੰਦਾ ਹਾਂ।
ਮੁੰਡੇ ਖਿੜਖਿੜਾਉਣ ਲੱਗੇ, ਜਿਵੇਂ ਉਹਨੇ ਕੋਈ ਅਨੋਖੀ ਗੱਲ ਕਰ ਦਿੱਤੀ ਹੋਵੇ।
ਤੂੰ ਸਾਡੇ ਨਾਲ ਖੇਡੇਂਗਾ! ਆਪਣੀ ਹਾਲਤ ਵੇਖੀ ਐ, ਜਿਵੇਂ ਕੋਈ ਸੂਰ ਚਿੱਕੜ ’ਚ ਲੋਟਣੀਆਂ ਲਾ ਕੇ ਆਇਆ ਹੋਵੇ।ਉਹ ਹੱਸ ਹੱਸ ਦੂਹਰੇ ਹੋ ਗਏ।
ਮੈਂ ਖੇਡਣਾ ਚਾਹੁੰਦਾ ਹਾਂ, ਖੇਡੋ ਤੇ ਖੇਡਣ ਦਿਓ। ਖਿਡਾਉਂਗੇ ਜਾਂ ਨਹੀਂ? ਜ਼ੋਰ ਦੇ ਕੇ ਪੁੱਛਿਆ ਉਸਨੇ।
ਜਵਾਬ ਵਿਚ ਝੁੰਜਲਾ ਕੇ ਬੋਲਿਆ ਨਿਤਿਨ, ਕਹਿ ਦਿੱਤਾ ਨਾ ਇਕ ਵਾਰ, ਬਾਲ ਇੱਧਰ ਫੜਾ ਤੇ ਭੱਜ ਜਾ ਇੱਥੋਂ…ਨਹੀਂ ਤਾਂ…।
ਚਰਨੂੰ ਨੇ ਗੁੱਸੇ ਨਾਲ ਉਸ ਗੇਂਦ ਨੂੰ, ਜਿਸਨੂੰ ਉਸ ਨੇ  ਗਹਿਰੇ ਗੰਦੇ ਨਾਲੇ  ਵਿੱਚੋਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਕੱਢਿਆ ਸੀ, ਫਿਰ ਤੋਂ ਨਾਲੇ ਵਿਚ ਸਿੱਟ ਦਿੱਤਾ ਤੇ ਗੰਭੀਰ ਕਦਮਾ ਨਾਲ ਉੱਥੋਂ ਤੁਰਦਾ ਹੋਇਆ ਬੋਲਿਆ, ਦੇਖਦਾ ਹਾਂ, ਤੁਸੀਂ ਵੀ ਕਿਵੇਂ ਖੇਡਦੇ ਹੋ?
                                       -0-

Sunday, July 20, 2014

ਹਿੰਦੀ/ ਮੁਸ਼ਕਿਲ ਕੰਮ



ਸ਼ੈਲ ਵਰਮਾ

ਕਈ ਮਹੀਨਿਆਂ ਦਾ ਕਿਰਾਇਆ ਨਾ ਮਿਲਣ ਤੇ ਮਕਾਨ ਮਾਲਕ ਸਤੀਸ਼  ਤੈਸ਼ ਵਿਚ ਆ ਕੇ ਕਿਰਾਏਦਾਰ ਦੇ ਦਰਵਾਜੇ ਉੱਤੇ ਪਹੁੰਚ ਗਿਆ, ਦਿਨੇਸ਼! ਓ ਦਿਨੇਸ਼!
ਥੋੀ ਦੇਰ ਬਾਦ ਇਕ ਅੱਠ-ਨੌਂ ਵਰ੍ਹਿਆਂ ਦੀ ਕੁੀ ਬਾਹਰ ਆਈ ਤੇ ਬੋਲੀ, ਪਾਪਾ, ਬਾਹਰ ਗਏ ਹਨ।
ਸਤੀਸ਼ ਨੇ ਕੁੀ ਨੂੰ ਗੌਰ ਨਾਲ ਦੇਖਿਆ, ਨੀ ਬੀਨੂ, ਤੂੰ ਵੀ ਅੱਜਕਲ ਦਿਖਾਈ ਨਹੀਂ ਦਿੰਦੀ। ਏਨੀ ਕਮਜ਼ੋਰ ਕਿਵੇਂ ਹੋ ਗਈ, ਬੀਮਾਰ ਸੀ ਕੀ?
ਬੀਮਾਰ ਨਹੀਂ ਸੀ। ਮੇਰੇ ਹਿੱਸੇ ਦਾ ਦੁੱਧ ਤੇ ਫਲ, ਮੰਮੀ ਨੂੰ ਦਿੰਦੇ ਐ। ਮੈਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਐ। ਮੰਮੀ ਦੇ ਹਰਟ ’ਚ ਮਸ਼ੀਨ ਲੱਗਣੀ ਐ। ਪਾਪਾ ਰੁਪਏ ’ਕੱਠੇ ਕਰ ਰਹੇ ਹਨ। ਅਜੇ ਪੈਸੇ ਘਟਦੇ ਐ।
ਸਤੀਸ਼ ਦਾ ਗੁੱਸਾ ਹਵਾ ਹੋ ਗਿਆ, ਚੰਗਾ, ਦਿਨੇਸ਼ ਆਵੇ ਤਾਂ ਕਹੀਂ, ਮੈਨੂੰ ਮਿਲ ਲੂਗਾ। ਪਰੇਸ਼ਾਨ ਨਾ ਹੋਵੇ, ਪੈਸਿਆਂ ਦਾ ਇੰਤਜਾਮ ਮੈਂ ਕਰ ਦਿਆਂਗਾ।
ਦਿਨੇਸ਼ ਇਕ-ਇਕ ਪੈਸਾ ਬਚਾ ਰਿਹਾ ਸੀ। ਉਸਨੇ ਪਤਨੀ ਨੂੰ ਬਚਾਉਣਾ ਸੀ। ਉਹ ਮਕਾਨ ਮਾਲਕ ਨੂੰ ਆਉਂਦਾ ਦੇਖ ਕਮਰੇ ਵਿਚ ਲੁਕ ਗਿਆ ਸੀ। ਡਰ ਇਹੀ ਸੀ ਕਿ ਉਸਨੂੰ ਮਕਾਨ ਖਾਲੀ ਕਰਨ ਦੀ ਧਮਕੀ ਮਿਲੂਗੀ। ਪਰ…ਸਭ ਤੋਂ ਮੁਸ਼ਕਿਲ ਕੰਮ ਹੈ ਆਦਮੀ ਨੂੰ ਪਛਾਣਨਾ।
                                       -0-

Monday, July 14, 2014

ਹਿੰਦੀ/ਰੱਬ ਦਾ ਬੰਦਾ



ਵਿਭਾ ਰਾਣੀ

ਉਹ ਸ਼ਹਿਰ ਦੇ ਸਭ ਤੋਂ ਵੱਡੇ ਚੁਰਸਤੇ ਵਿਚ ਸੀ। ਆਉਣ-ਜਾਣ ਵਾਲਿਆਂ ਦੀ ਗਿਣਤੀ ਬਹੁਤ ਸੀ। ਉਹਨੂੰ ਚੰਗੇ ਪੈਸੇ ਮਿਲ ਜਾਂਦੇ ਸਨ। ਉਹ ਖੁਸ਼ ਸੀ।
ਅੱਜ ਵੀ ਉਹ ਆਪਣੀ ਨਿਸ਼ਚਿਤ ਜਗ੍ਹਾ ਉੱਤੇ ਸੀ। ਦਫ਼ਤਰ ਦੇ ਬਾਬੂਆਂ ਦਾ ਆਉਣ-ਜਾਣ ਸ਼ੁਰੂ ਹੋ ਗਿਆ ਸੀ। ਉਹਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀਦੇਨੇ ਵਾਲਾ ਸੀਤਾਰਾਮ! ਭਾਈ ਸਾਬ, ਦਸ ਪੈਸੇ! ਬਹਿਨ ਜੀ, ਦਸ ਪੈਸੇ! ਬਾਬੂ ਜੀ, ਭਗਵਾਨ ਕੇ ਨਾਮ ਪਰ ਦਸ ਪੈਸੇ!
ਅਚਾਨਕ ਉਹ ਸਹਿਮ ਗਿਆ। ਸਾਹਮਣੇ ਖੜਾ ਬਾਬੂ ਉਹਨੂੰ ਲਾਲ ਅੱਖਾਂ ਨਾਲ ਘੂਰ ਰਿਹਾ ਸੀ। ਫਿਰ ਉਹਨਾਂ ਅੱਖਾਂ ਵਿਚ ਇਕ ਚਮਕ ਉੱਭਰੀ ਜੋ ਹੱਥ ਦੇ ਰਸਤੇ ਉਹਦੀ ਪਿੱਠ ਉੱਪਰ ਉਤਰ ਗਈ, ਸਾਲੇ ਕਾਫਿਰ! ਬੋਲ ਅੱਲਾਹ ਕੇ ਨਾਮ ਪਰ ਦੇ!
ਬਾਬੂ ਦੇ ਹੱਥ ਵਿਚ ਇਕ ਰੁਪਏ ਦਾ ਨੋਟ ਸੀ ਤੇ ਉਹ ਬੋਹਣੀ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਉਸਨੇ ਆਵਾਜ਼ ਲਾਈਦੇ-ਦੇ ਅੱਲਾਹ ਕੇ ਨਾਮ ਪਰ ਦੇ ਦੇ। ਖੁਦਾ ਤੇਰੇ ਬੱਚੋਂ ਕੋ ਸਲਾਮਤ ਰੱਖੇ!
ਰੁਪਿਆ ਉਹਦੇ ਕਟੋਰੇ ਵਿਚ ਸੀ ਤੇ ਬਾਬੂ ਦੇ ਬੁੱਲ੍ਹਾਂ ਉੱਪਰ ਤਿਰਛੀ ਮੁਸਕਾਨ।
ਅੱਲਾਹ ਦੇ ਨਾਂ ਉੱਤੇ ਕਟੋਰਾ ਭਰ ਗਿਆ। ਉਹ ਉਸ ਕਟੋਰੇ ਨੂੰ ਵੱਡੀ ਥੈਲੀ ਵਿਚ ਉਲਟਾਉਣ ਹੀ ਲੱਗਾ ਸੀ ਕਿ ਪਿੱਛੋਂ ਕਿਸੇ ਨੇ ਲੱਤ ਮਾਰੀ, ਕਿਉਂ ਸਾਲੇ! ਇੱਕ ਰਾਤ ’ਚ ਈ ਤੇਰੀ ਸੁੰਨਤ ਹੋ ਗੀ, ਜੋ ਹਰਾਮੀਆ ਅੱਜ ਅੱਲਾ-ਅੱਲਾ ਦੀ ਬਰਸਾਤ ਕਰ ਰਿਹੈਂ? ਆਪਣੀ ਜਾਨ ਦੀ ਖੈਰ ਚਾਹੁਨੈਂ ਤਾਂ ਮੁ ਇਨ੍ਹਾਂ ਵਿਧਰਮੀਆਂ ਦੀ ਜਬਾਨ ਮੂੰਹ ’ਤੇ ਨਹੀਂ ਆਉਣੀ ਚਾਹੀਦੀ।
ਧੰਦੇ ਦਾ ਟੈਮ ਹੈ, ਧੰਦਾ ਕਿਉਂ ਖਰਾਬ ਕਰਨੈ।ਉਹਨੇ ਸੋਚਿਆ। ਸਮਾਂ ਪਲ-ਪਲ ਕਰਕੇ ਸਰਕਦਾ ਜਾ ਰਿਹਾ ਸੀ। ਕਟੋਰੇ ਦਾ ਪੈਸਾ ਥੈਲੀ ਦੀ ਦੂਰੀ ਤੈਅ ਕਰ ਚੁੱਕਾ ਸੀ। ਉਹਨੇਂ ਖਾਲੀ ਕਟੋਰਾ ਸਾਹਮਣੇ ਰੱਖਿਆ ਤੇ ਜ਼ੋਰ ਦੀ ਆਵਾਜ਼ ਲਗਾਈਦੇ ਊਪਰ ਵਾਲੇ  ਕੇ ਨਾਮ ਪਰ! ਵਹ ਸਭ ਕਾ ਭਲਾ ਕਰੇਗਾ! ਤੇਰਾ ਭੀ ਔਰ ਤੇਰਾ ਭੀ। ਉਹਨੂੰ ਅੱਲਾਹ ਤੇ ਭਗਵਾਨ ਦੇ ਬੰਦੇ ਯਾਦ ਆਏ।
 ਉਹਦੇ ਕਟੋਰੇ ਵਿਚ ਦੋਨਾਂ ਦੇ ਬੰਦਿਆਂ ਦੇ ਪੈਸੇ ਸਨ। ਹੁਣ ਉਹ ਮੁਸਕਰਾ ਰਿਹਾ ਸੀ।
                                         -0-

Sunday, July 6, 2014

ਹਿੰਦੀ/ ਰੋਟੀ ਦਾ ਟੁਕੜਾ



ਭੁਪਿੰਦਰ ਸਿੰਘ

ਬੱਚਾ ਮਾਰ ਖਾ ਰਿਹਾ ਸੀ, ਪਰ ਉਹਦੇ ਚਿਹਰੇ ਉੱਤੇ ਅਪਰਾਧ ਦਾ ਭਾਵ ਨਹੀਂ ਸੀ। ਉਹ ਇੰਜ ਖੜਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਔਰਤ ਉਹਨੂੰ ਮਾਰਦੀ ਜਾ ਰਹੀ ਸੀ, ਮਰ ਜਾ, ਜਮਾਦਾਰ ਹੋ ਜਾ, ਤੂੰ ਰੋਟੀ ਕਿਉਂ ਖਾਧੀ?
ਬੱਚੇ ਨੇ ਭੋਲੇਪਣ ਨਾਲ ਕਿਹਾ, ਮਾਂ, ਉਨ੍ਹਾਂ ਦੇ ਘਰ ਦਾ ਰੋਟੀ ਦਾ ਇਕ ਟੁਕੜਾ ਖਾ ਕੇ ਕੀ ਮੈਂ ਜਮਾਦਾਰ ਹੋ ਗਿਆ?
ਹੋਰ ਨਹੀਂ ਤਾਂ ਕੀ!
ਤੇ ਜੋ ਕਾਕੂ ਜਮਾਦਾਰ ਸਾਡੇ ਘਰ ਪਿਛਲੇ ਕਿੰਨੇ ਈ ਸਾਲਾਂ ਤੋਂ ਰੋਟੀ ਖਾ ਰਿਹੈ, ਉਹ ਕਿਉਂ ਨਹੀਂ ‘ਬਾਹਮਣ’ ਹੋ ਗਿਆ? ਬੱਚੇ ਨੇ ਪੁੱਛਿਆ।
ਮਾਂ ਦਾ ਮਾਰਨ ਲਈ ਉੱਠਿਆ ਹੱਥ ਹਵਾ ਵਿਚ ਲਹਿਰਾ ਕੇ ਵਾਪਸ ਆ ਗਿਆ।
                                       -0-