ਭੁਪਿੰਦਰ ਸਿੰਘ
ਬੱਚਾ ਮਾਰ ਖਾ ਰਿਹਾ ਸੀ, ਪਰ ਉਹਦੇ ਚਿਹਰੇ ਉੱਤੇ
ਅਪਰਾਧ ਦਾ ਭਾਵ ਨਹੀਂ ਸੀ। ਉਹ ਇੰਜ ਖੜਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਔਰਤ ਉਹਨੂੰ ਮਾਰਦੀ
ਜਾ ਰਹੀ ਸੀ, “ਮਰ ਜਾ, ਜਮਾਦਾਰ ਹੋ ਜਾ, ਤੂੰ ਰੋਟੀ ਕਿਉਂ ਖਾਧੀ?”
ਬੱਚੇ ਨੇ ਭੋਲੇਪਣ ਨਾਲ ਕਿਹਾ, “ਮਾਂ, ਉਨ੍ਹਾਂ ਦੇ ਘਰ ਦਾ ਰੋਟੀ ਦਾ ਇਕ ਟੁਕੜਾ ਖਾ ਕੇ ਕੀ ਮੈਂ
ਜਮਾਦਾਰ ਹੋ ਗਿਆ?”
“ਹੋਰ ਨਹੀਂ ਤਾਂ ਕੀ!”
“ਤੇ ਜੋ ਕਾਕੂ ਜਮਾਦਾਰ ਸਾਡੇ ਘਰ ਪਿਛਲੇ ਕਿੰਨੇ ਈ ਸਾਲਾਂ ਤੋਂ
ਰੋਟੀ ਖਾ ਰਿਹੈ, ਉਹ ਕਿਉਂ ਨਹੀਂ ‘ਬਾਹਮਣ’ ਹੋ ਗਿਆ?” ਬੱਚੇ ਨੇ ਪੁੱਛਿਆ।
ਮਾਂ ਦਾ ਮਾਰਨ ਲਈ ਉੱਠਿਆ ਹੱਥ ਹਵਾ ਵਿਚ ਲਹਿਰਾ ਕੇ ਵਾਪਸ ਆ
ਗਿਆ।
-0-
No comments:
Post a Comment