Sunday, September 22, 2013

ਹਿੰਦੀ/ ਮੂਡ ਦੀ ਗੱਲ



ਸਲਮਾ ਜ਼ੈਦੀ

ਸੁਣੋ, ਅੱਜ ਮੁੰਨੇ ਦੀ ਤਬੀਅਤ ਠੀਕ ਨਹੀਂ। ਤੁਸੀਂ ਛੁੱਟੀ ਲੈ ਕੇ ਉਸ ਨੂੰ ਡਾਕਟਰ ਕੋਲ ਦਿਖਾ ਲਿਆਓ। ਅੱਜ ਸਾਡੇ ਐਮ.ਡੀ. ਆਉਣ ਵਾਲੇ ਨੇ।  ਸਾਰੇ ਕਰਮਚਾਰੀਆਂ ਦੀ ਹਾਜ਼ਰੀ ਜ਼ਰੂਰੀ ਐ। ਵੈਸੇ ਵੀ ਮੇਰੀਆਂ ਛੁੱਟੀਆਂ ਖਤਮ ਹੋ ਚੁੱਕੀਐਂ।
ਪਤਨੀ ਦੇ ਜਿਦ ਕਰਨ ਤੇ ਪਤੀ ਦਾ ਪਾਰਾ ਅਸਮਾਨੀ ਚੜ੍ਹ ਗਿਆ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ, ਮੈਂ ਛੁੱਟੀ ਲੈ ਲਾਂ? ਓ, ਮੈਂ ਤੇਰੇ ਵਰਗਾ ਅੱਠ ਸੌ ਰੁਪਏ ਵਾਲਾ ਕਲਰਕ ਨਹੀਂ ਕਿ ਜਦੋਂ ਚਾਹਵਾਂ ਘਰ ਬੈਠ ਜਾਂ। ਸਾਰੇ ਦਫਤਰ ਦੀ ਜ਼ਿੰਮੇਵਾਰੀ ਮੇਰੇ ’ਤੇ ਐ। ਖੂਹ ’ਚ ਪਵੇ ਤੇਰਾ ਐਮ.ਡੀ.…ਮੈਂ ਛੁੱਟੀ ਨਹੀਂ ਲੈ ਸਕਦਾ।
ਸਾਫ ਹੈ ਕਿ ਪਤਨੀ ਨੂੰ ਛੁੱਟੀ ਲੈ ਕੇ ਘਰ ਬੈਠਣਾ ਪਿਆ।
ਦੋ ਦਿਨ ਬਾਦ ਸਵੇਰ ਵੇਲੇ, ਸੁਣਦੀ ਐਂ…ਦਫਤਰ ਜਾ ਕੇ ਮੇਰੇ ਆਫਿਸ ਫੋਨ ਕਰਦੀਂ। ਅੱਜ ਕੰਬਖਤ ਬਿਸਤਰੇ ’ਚੋਂ ਉੱਠਣ ਨੂੰ ਜੀਅ ਈ ਨਹੀਂ ਕਰਦਾ। ਦੇਖ ਕਿਵੇਂ ਬਦਲੀ ਛਾ ਰਹੀ ਐ। ਅੱਜ ਤਾਂ ਰੱਜ ਕੇ ਸੋਵਾਂਗਾ।, ਫਿਰ ਵੀਡੀਓ ’ਤੇ ਫਿਲਮ ਦੇਖਾਂਗਾ।…ਤੂੰ ਮੇਰੇ ਵੱਲ ਇਵੇਂ ਕਿਵੇਂ ਝਾਕ ਰਹੀ ਐਂ? ਤੇਰੇ ਵਰਗੀ ਨੌਕਰੀ ਨਹੀਂ ਐ ਮੇਰੀ। ਕੋਈ ਸਾਲਾ ਜਵਾਬ ਤਲਬੀ ਕਰਨ ਵਾਲਾ ਨਹੀਂ…ਆਪਣੀ ਮਰਜ਼ੀ ਦਾ ਮਾਲਕ ਆਂ।
                                        -0-

Sunday, September 15, 2013

ਹਿੰਦੀ/ ਖੂਹ ਪੁੱਟਣ ਵਾਲਾ



ਸੁਕੇਸ਼ ਸਾਹਨੀ

ਝੌਂਪੜੀ ਹੈਰਾਨ ਸੀ। ਉਹਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾਮਹਿਲ ਖੁਦ ਚੱਲ ਕੇ ਉਹਦੇ ਦਰ ਉੱਤੇ ਆਇਆ ਸੀ। ਉਹਦੇ ਅੱਗੇ ਮਦਦ ਲਈ ਗਿੜਗਿੜਾ ਰਿਹਾ ਸੀ, “ਮੇਰਾ ਖੂਹ ਸੁੱਕ ਗਿਆ ਹੈ, ਸਾਰੇ ਜਲ-ਭੰਡਾਰ ਖਤਮ ਹੋ ਗਏ ਹਨਚੱਲਕੇ ਮੇਰੇ ਖੂਹ ਦੀ ਖੁਦਾਈ ਕਰ ਦਿਓ ਤਾਕਿ ਲੋੜ ਜਿੰਨਾ ਪਾਣੀ ਤਾਂ ਉਸ ਵਿੱਚ ਆ ਜਾਵੇਤਾਂ ਹੀ ਮੇਰੀ ਜਾਨ ਬਚੇਗੀਤੁਹਾਡਾ ਇਹ ਅਹਿਸਾਨ ਮੈਂ ਿੰਦਗੀ ਭਰ ਨਹੀਂ ਭੁੱਲਾਂਗਾ।
ਝੌਂਪੜੀ ਦੇ ਮਨ ਵਿੱਚ ਰਹਿਮ ਆ ਗਿਆ, ਉਂਜ ਵੀ ਉਹਨੂੰ ਤਾਂ ਨਿੱਤ ਖੂਹ ਪੁੱਟ ਕੇ ਪਾਣੀ ਪੀਣ ਦੀ ਆਦਤ ਸੀ। ਉਹਨੇ ਮਹਿਲ ਦੇ ਖੂਹ ਨੂੰ ਡੂੰਘਾ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ। ਅੰਤ ਉਹਦੀ ਮਿਹਨਤ ਰੰਗ ਲਿਆਈ, ਖੂਹ ਵਿੱਚ ਪਾਣੀ ਆ ਗਿਆ।
ਪਾਣੀ ਦੇਖ ਕੇ ਮਹਿਲ ਦੀਆਂ ਅੱਖਾਂ ਵਿੱਚ ਚਮਕ ਆ ਗਈ। ਇਸ ਵਾਰ ਉਹਨੇ ਖੂਹ ਉੱਤੇ ਸ਼ਕਤੀਸ਼ਾਲੀ ਪੰਪ ਲਗਵਾ ਲਿਆ ਦੇਖਦੇ ਹੀ ਦੇਖਦੇ ਉੱਥੇ ਪਾਣੀ ਦੇ ਫੁਹਾਰੇ ਚੱਲਣ ਲੱਗੇ। ਬਾਵੜੀਆਂ ਪਾਣੀ ਨਾਲ ਲਬਾਲਬ ਭਰ ਗਈਆਂ। ਮਹਿਲ ਝੌਂਪੜੀ ਨੂੰ ਭੁੱਲ ਕੇ ਸਵਿਮਿੰਗ-ਪੂਲਦੇ ਪਾਣੀ ਵਿੱਚ ਮਸਤੀਆਂ ਕਰਨ ਲੱਗਾ।
ਮਤਲਬ ਪੂਰਾ ਹੁੰਦੇ ਹੀ ਮਹਿਲ ਦੇ ਅੱਖਾਂ ਫੇਰ ਲੈਣ ਕਾਰਨ ਝੌਂਪੜੀ ਦੇ ਮਨ ਨੂੰ ਠੇਸ ਪਹੁੰਚੀ ਸੀ। ਉਹ ਉਦਾਸ ਮਨ ਨਾਲ ਮੁੜ ਆਈ।
ਪਿਆਸ ਲੱਗਣ ਉੱਤੇ ਝੌਂਪੜੀ ਨੇ ਆਪਣੇ ਖੂਹ ਵਿੱਚ ਦੇਖਿਆ ਤਾਂ ਦੇਖਦੀ ਹੀ ਰਹਿ ਗਈਖੂਹ ਸੁੱਕ ਗਿਆ ਸੀ। ਮਹਿਲ ਦੇ ਖੂਹ ਵਿੱਚ ਲੱਗੇ ਪੰਪ ਨੇ ਉਸਦੇ ਖੂਹ ਦਾ ਪਾਣੀ ਵੀ ਖਿੱਚ ਲਿਆ ਸੀ। ਝੌਂਪੜੀ ਮਨ ਮਸੋਸ ਕੇ ਰਹਿ ਗਈ।
ਉਹ ਬਹੁਤ ਥੱਕ ਗਈ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ। ਤੁਰੰਤ ਆਪਣੇ ਖੂਹ ਦੀ ਖੁਦਾਈ ਵਿੱਚ ਜੁਟ ਗਈ। ਪਰ ਇਸ ਵਾਰ ਪਾਣੀ ਦਾ ਪੱਧਰ ਇੰਨਾ ਨੀਵਾਂ ਚਲਾ ਗਿਆ ਸੀ ਕਿ ਕਈ ਦਿਨਾਂ ਦੀ ਮਿਹਨਤ ਤੋਂ ਬਾਦ ਵੀ ਉਹ ਉਸ ਤਕ ਨਹੀਂ ਪਹੁੰਚ ਸਕੀ।
ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਝੌਂਪੜੀ ਬੇਹੋਸ਼ ਹੋ ਕੇ ਡਿੱਗ ਪਈ।
ਪਰ ਝੌਂਪੜੀ ਨੂੰ ਕੁਝ ਵੀ ਨਹੀਂ ਹੋਇਆ। ਠੀਕ ਸਮੇਂ ਮਹਿਲ ਨੇ ਉਸ ਨੂੰ ਬਚਾ ਲਿਆ ਸੀ।
ਝੌਂਪੜੀ ਨੂੰ ਅੱਜ ਵੀ ਪਾਣੀ ਦੇ ਬਦਲੇ ਮਹਿਲ ਵਿੱਚ ਮਜ਼ਦੂਰੀ ਕਰਦਿਆਂ ਦੇਖਿਆ ਜਾ ਸਕਦਾ ਹੈ।
                           -0-

Wednesday, September 11, 2013

ਹਿੰਦੀ/ ਨਜ਼ਰੀਆ



ਸੂਰਯਕਾਂਤ ਨਾਗਰ

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਸਾਲਾ ਬੱਚਾ ਖਚਾਖਚ ਭਰੇ ਸਿਨਮਾ ਹਾਲ ਦੀ ਬਾਲਕਨੀ ਦੀ ਰੇਲਿੰਗ ਉੱਤੇ ਝੁਕ ਕੇ ਹੇਠਾਂ ਦੇਖ ਰਿਹਾ ਸੀ।
ਇਸ ਤਰ੍ਹਾਂ ਨਾ ਝੁਕ ਬੇਟੇ, ਥੱਲੇ ਡਿੱਗ ਪਏਂਗਾ। ਪਿਤਾ ਨੇ ਪੁੱਤਰ ਨੂੰ ਸਮਝਾਇਆ। ਪਰ ਮੁੰਡਾ ਨਹੀਂ ਮੰਨਿਆਂ। ਹੇਠਾਂ ਹਾਲ ਵਿਚ ਬੈਠੇ ਦਰਸ਼ਕਾਂ ਵੱਲ ਹੋਰ ਝੁਕ ਕੇ ਦੇਖਣ ਲੱਗਾ।
ਤੈਨੂੰ ਮਨ੍ਹਾ ਕੀਤਾ ਐ ਨਾ…ਹੇਠਾਂ ਡਿੱਗ ਗਿਆ ਤਾਂ ਸੱਟ ਵੱਜ ਜੂਗੀ।ਪਿਤਾ ਨੇ ਥੋੜਾ ਭੜਕ ਕੇ ਕਿਹਾ।
ਹੇਠਾਂ ਬੈਠੇ ਲੋਕਾਂ ਤੇ ਡਿੱਗੂੰਗਾ ਤਾਂ ਉਨ੍ਹਾਂ ਦੇ ਵੀ ਸੱਟ ਲੱਗੂਗੀ ਨਾ ਪਾਪਾ?
ਕਹਿ ਰਿਹਾ ਹਾਂ ਕਿ ਡਿੱਗ ਪਿਆ ਤਾਂ ਤੈਨੂੰ ਸੱਟ ਵੱਜ ਜੂਗੀ, ਲਹੂਲੁਹਾਨ ਹੋਜੇਂਗਾ।
ਨਹੀਂ ਪਾਪਾ, ਪਹਿਲਾਂ ਇਹ ਦੱਸੋ ਕਿ ਜੇਕਰ ਮੈਂ ਜ਼ੋਰ ਨਾਲ ਉਨ੍ਹਾਂ ਲੋਕਾਂ ’ਤੇ ਡਿੱਗਿਆ ਤਾਂ ਉਨ੍ਹਾਂ ਨੂੰ ਸੱਟ ਵੱਜੂਗੀ ਜਾਂ ਨਹੀਂ?
 ਫਿਰ ਉਹੀ ਗੱਲ! ਪਿਤਾ ਖਿਝ ਜਿਹਾ ਗਿਆ।
ਪਾਪਾ, ਦੱਸੋ ਨਾ ਕਿ ਮੇਰੇ ਡਿੱਗਣ ਨਾਲ ਹੇਠਾਂ ਬੈਠੇ ਲੋਕ ਵੀ ਜ਼ਖਮੀ ਹੋ ਸਕਦੇ ਹਨ ਜਾਂ ਨਹੀਂ?ਬੱਚੇ ਨੇ ਜਿੱਦ ਕੀਤੀ।
ਪਿਤਾ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਚਪੇੜ ਮਾਰੀ ਤੇ ਉਸਨੂੰ ਆਪਣੇ ਵੱਲ ਖਿੱਚਦੇ ਹੋਏ ਕਿਹਾ, ਸਾਲਾ ਦੂਜਿਆਂ ਦੀ ਚਿੰਤਾ ਕਰਦੈ!
                                         -0-

Wednesday, September 4, 2013

ਹਿੰਦੀ/ ਪਰਦਾ



ਅਮਰਜੀਤ ਕੌਰ

ਸਾਰਾ ਦਿਨ ਉੱਛਲਦੀ, ਨੱਚਦੀ, ਕੁੱਦਦੀ, ਭਰਾਵਾਂ ਨਾਲ ਗਲੀ ਵਿਚ ਫੁਟਬਾਲ ਖੇਡਦੀ, ਤਿਤਲੀ ਵਾਂਗ ਉੱਡਦੀ ਕੁੜੀ ਨੂੰ ਜਦੋਂ ਪਰਦੇ ਵਿਚ ਬਿਠਾਉਣ ਦੀ ਗੱਲ ਹੋਈ ਤਾਂ ਉਹ ਭੜਕ ਉਠੀ, ਕਿਉਂ? ਮੈਂ ਬੁਰਕਾ ਹਰਗਿਜ ਨਹੀਂ ਪਾਉਣਾ।
ਗੱਲ ਸਮਝ ਧੀਏ! ਹੁਣ ਤੂੰ ਵੱਡੀ ਹੋ ਗਈ ਐਂ। ਰਾਹ ਜਾਂਦੀ ਨੂੰ ਲੋਕ ਭੈੜੀ ਨਿਗ੍ਹਾ ਨਾਲ ਦੇਖਦੇ ਹਨ। ਇਸਲਈ ਹੀ…।
ਤਾਂ ਫਿਰ ਉਨ੍ਹਾਂ ਭੈੜੀ ਨਿਗ੍ਹਾ ਵਾਲਿਆਂ ਦੀਆਂ ਅੱਖਾਂ ’ਤੇ ਪੱਟੀ ਬਨ੍ਹਵਾਓ ਨਾ
ਤੋਬਾ-ਤੋਬਾ…!
                                      -0-