Saturday, February 4, 2012

ਸ਼ੰਕਾ


ਜਿਉਤੀ ਜੈਨ
ਸੁਣ ਸ਼ਵੇਤਾ! ਆਪਣੇ ਵਾਲ ਫਿਰ ਤੋਂ ਵਧਾ ਲੈ। ਤੇਰੇ ਗੁੱਤ ਜ਼ਿਆਦਾ ਸੋਹਨੀ ਲਗਦੀ ਐ। ਨਿਖਿਲ ਨੇ ਆਪਣੀ ਪਤਨੀ ਨੂੰ ਰੁੱਖੀ ਆਵਾਜ਼ ਵਿਚ ਕਿਹਾ।
ਤੁਸੀਂ ਆਪ ਹੀ ਵਾਲ ਕਟਵਾ ਲੈਣ ਲਈ ਮੇਰੇ ਮਗਰ ਪਏ ਸੀ ਤੇ ਉਸ ਦਿਨ ਤੁਹਾਡੇ ਮਿੱਤਰ ਵਿਕਾਸ ਜੀ ਵੀ ਕਹਿ ਰਹੇ ਸਨ ਕਿ ਖੁੱਲ੍ਹੇ ਵਾਲ ਭਾਬੀ ਦੇ ਸੂਟ ਕਰਦੇ ਹਨ। ਫਿਰ ਕਿਉਂ?
ਇਸੇ ਲਈ ਹੀ ਕਹਿ ਰਿਹਾ ਹਾਂ, ਫਿਰ ਤੋਂ ਵਾਲ ਵਧਾ ਲੈ।ਨਿਖਿਲ ਦੀ ਆਵਾਜ਼ ਹੋਰ ਵੀ ਰੁੱਖੀ ਹੋ ਗਈ ਸੀ।
ਸ਼ਵੇਤਾ ਨਿਖਿਲ ਵੱਲ ਦੇਖਦੀ ਹੋਈ ਉਹਦੀ ਗੱਲ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
                                     -0-


No comments: