ਹਰਿਕ੍ਰਿਸ਼ਣ ਕੌਲ
ਇੰਜੈਕਸ਼ਨ ਲੱਗ ਜਾਣ ਤੇ ਉਸ ਦੀ ਪੀਡ਼ ਕੁਝ ਘੱਟ ਹੋਈ ਤੇ ਉਸਨੇ ਸੱਜੇ-ਖੱਬੇ ਨਿਗਾਹ ਮਾਰੀ। ਸਾਰਿਆਂ ਦੇ ਚਿਹਰੇ ਲਟਕੇ ਹੋਏ ਸਨ।
ਪਤੀ ਨੇ ਉਹਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ, “ਹੁਣ ਤੂੰ ਪ੍ਰਮਾਤਮਾ ਦਾ ਧਿਆਨ ਕਰ ਤੇ ਰੱਬ ਦਾ ਨਾਂ ਲੈ।”
ਪਤਨੀ ਰੋ ਪਈ, “ਲਗਦੈ ਡਾਕਟਰਾਂ ਨੇ ਜਵਾਬ ਦੇ ਦਿੱਤੈ। ਤੁਸੀਂ ਸਭ ਸ਼ਾਇਦ ਮੇਰੇ ਮਰਣ ਦੀ ਉਡੀਕ ਕਰ ਰਹੇ ਓ।”
“ਦੋ ਮਿੰਟ ਲਈ ਮੰਨ ਲੈ ਇਹੀ ਗੱਲ ਐ। ਇਕ ਨਾ ਇਕ ਦਿਨ ਮਰਨਾ ਤਾਂ ਸਭ ਨੇ ਈ ਐ। ਤੇ ਫਿਰ ਤੂੰ ਤਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾ ਦਿੱਤੀਆਂ ਹਨ। ਤੈਨੂੰ ਤਾਂ ਪ੍ਰਮਾਤਮਾ ਦੀ ਭਗਤੀ ’ਚ ਬੜਾ ਅਨੰਦ ਆਉਂਦਾ ਸੀ। ਦੋ-ਦੋ ਘੰਟੇ ਭਜਨ-ਕੀਰਤਨ ਕਰਦੀ ਹੁੰਦੀ ਸੀ।”
“ਰੱਬ ਦਾ ਨਾਂ ਮੈਂ ਨਹੀਂ ਲੈਣਾ। ਮੈਂ ਅਜੇ ਮਰਨਾ ਨਹੀਂ ਚਾਹੁੰਦੀ।” ਤੇ ਉਹ ਸਿਰ ਨੂੰ ਉੱਧਰ-ਉੱਧਰ ਮਾਰਨ ਲੱਗੀ।
-0-
No comments:
Post a Comment