ਸੀਮਾ ਸਮ੍ਰਿਤਿ
“ਮੀਰਾ ਹਸਪਤਾਲ ’ਚ ਐ।” ਮਿਸੇਜ ਸ਼ਰਮਾ ਨੇ ਕਿਹਾ।
“ਕੀ ਹੋਇਆ ਮੀਰਾ ਨੂੰ?” ਮਿਸੇਜ ਬਾਂਸਲ ਨੇ ਪੁੱਛਿਆ।
“ਪਤਾ ਨਹੀਂ। ਕੁਝ ਤਾਂ ਹੋਇਆ ਈ ਐ, ਪੰਦਰਾਂ ਦਿਨਾਂ ਤੋਂ ਐਡਮਿਟ ਐ!”
“ਕਿੱਥੇ ਐਡਮਿਟ ਐ?”
“ਅਪੋਲੋ ’ਚ।”
“ਵਾਹ! ਉਹ ਤਾਂ ਫਾਈਵ ਸਟਾਰ ਹਸਪਤਾਲ ਐ। ਪਰ ਮੀਰਾ ਨੂੰ ਕੀ ਫਰਕ ਪੈਂਦੈ! ਸਿੰਗਲ ਐ, ਵਿਆਹ ਤਾਂ ਕੀਤਾ ਨਹੀਂ। ਉਹਨੇ ਕਿਹੜਾ ਬੱਚੇ ਪਾਲਣੇ ਐ। ਕੀ ਕਰੂਗੀ ਏਨਾ ਪੈਸਾ! ਪੈਸੇ ਨਾਲ ਲੈ ਕੇ ਜਾਣੇ ਐ! ਗਹਿਣੇ ਕਪੜੇ ਤਾਂ ਖਰੀਦਦੀ ਨਹੀਂ, ਇਲਾਜ ਤਾਂ ਫਾਈਵ ਸਟਾਰ ਕਰਾਉਣਾ ਚਾਹੀਦੈ।” ਮਿਸੇਜ ਬਾਂਸਲ ਨੇ ਕਿਹਾ।
“ਚੱਲ ਯਾਰ. ਕੱਲ ਆਫਿਸ ਤੋਂ ਨਿਕਲ ਕੇ ਉਹਨੂੰ ਦੇਖਣ ਹਸਪਤਾਲ ਚਲਦੇ ਐਂ।”
“ਹਾਂ ਠੀਕ ਐ। ਬਾਸ ਦੀ ਫੇਵਰਟ ਸਟਾਫ ਐ ਮੀਰਾ। ਉਹਦੀ ਬੀਮਾਰੀ ਸੁਣ ਕੇ ਮਹਿਤਾ ਜੀ ਕਾਫੀ ਦੁਖੀ ਲੱਗ ਰਹੇ ਨੇ। ਸਾਨੂੰ ਹਸਪਤਾਲ ਜਾਣ ਵਾਸਤੇ ਪਰਮਿਸ਼ਨ ਲਈ ਨਾਂਹ ਨਹੀਂ ਕਰਣਗੇ…ਸੁਣ ਜਰਾ ਛੇਤੀ ਜਾਣ ਦੀ ਪਰਮਿਸ਼ਨ ਲਵਾਂਗੇ। ਹਸਪਤਾਲ ’ਚ ਦਸ-ਪੰਦਰਾਂ ਮਿੰਟ ਮੀਰਾ ਕੋਲ ਬੈਠਣ ਬਾਦ ਸ਼ਾਪਿੰਗ ਕਰਨ ਚੱਲਾਂਗੇ। ਕੁਝ ਖਾਵਾਂ-ਪੀਵਾਂਗੇ ਵੀ, ਬਹੁਤ ਦਿਨ ਹੋ ਗਏ ਕੱਲੂ ਦੇ ਦਹੀ-ਭੱਲੇ ਤੇ ਗੋਲਗੱਪੇ ਖਾਧਿਆਂ ਨੂੰ।”
“ਵਾਹ! ਗੁੱਡ ਆਈਡਿਆ! ਆਫਿਸ ਤੋਂ ਸ਼ਾਰਟ ਲੀਵ ਲੈਣ ਦੇ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ।”
-0-
No comments:
Post a Comment