ਅਨਿੰਦਿਤਾ
ਟੀਨਾ ਦੇ ਦਿਮਾਗ ਵਿਚ ਬਹੁਤ ਦੇਰ ਤੋਂ ਇਕ ਸਵਾਲ ਕੁਲਬੁਲਾ ਰਿਹਾ ਸੀ। ਚਾਹੁੰਦੀ ਤਾਂ ਇਕ ਬਟਨ ਦਬਾਉਣ ਨਾਲ ਉਸਦਾ ਕੰਮ ਹੋ ਜਾਂਦਾ, ਯਾਨੀ ਸਵਿੱਚ ਔਨ ਕਰਦੇ ਹੀ ਉਸਦੀ ਵਿਚਾਰ-ਤਰੰਗ ਕੁਝ ਹੀ ਦੂਰ ਬੈਠੀ ਉਸਦਾ ਮਾਂ ਦੇ ਦਿਮਾਗ ਤਕ ਪਹੁੰਚ ਜਾਂਦੀ। ਪਰੰਤੂ ਕੁਝ ਸੋਚ ਕੇ ਉਸਨੇ ਆਪਣੀ ਜੀਭ ਦੀ ਹੀ ਵਰਤੋਂ ਕੀਤੀ। ਪੁੱਛਿਆ, “ਮਾਂ! ਇਹ ਦਿਲ ਕੀ ਹੈ?”
ਸਵਾਲ ਨਾਜ਼ੁਕ ਸੀ ਤੇ ਥੋਡ਼ਾ ਮੁਸ਼ਕਿਲ ਵੀ। ਮਾਂ ਪਹਿਲਾਂ ਮੁਸਕਰਾਈ, ਫਿਰ ਹੱਥ ਦੇ ਇਸ਼ਾਰੇ ਨਾਲ ਦੱਸਿਆ, ‘ਇਹ ਇੱਥੇ…’
ਟੀਨਾ ਬਿਨਾ ਹੱਸੇ–ਮੁਸਕਰਾਏ ਵਿਚਕਾਰ ਹੀ ਬੋਲ ਪਈ, “ਓਹ! ਮਤਲਬ ਸ਼ਰੀਰ ਦਾ ਉਹ ਭਾਗ ਜਿੱਥੇ ਖੂਨ ਸਾਫ਼ ਹੁੰਦਾ ਹੈ ਤੇ ਗੰਦਾ ਖੂਨ…।”
ਮਾਂ ਨੇ ਸਿਰ ਹਿਲਾਇਆ ਤੇ ਕਿਹਾ, “ਨਹੀਂ ਜਿੱਥੇ ਮਮਤਾ ਹੁੰਦੀ ਹੈ, ਸਨੇਹ ਹੁੰਦਾ ਹੈ, ਸੁੱਖ-ਦੁੱਖ, ਅੱਛੇ-ਬੁਰੇ ਦਾ ਅਹਿਸਾਸ ਹੁੰਦਾ ਹੈ…”
ਟੀਨਾ ਨੇ ਅਵਿਸ਼ਵਾਸ ਨਾਲ ਮਾਂ ਨੂੰ ਦੇਖਿਆ ਤੇ ਕਿਹਾ, “ਹੋ ਹੀ ਨਹੀਂ ਸਕਦਾ, ਇਹ ਸਭ ਤਾਂ ਦਿਮਾਗ ’ਚ ਹੁੰਦਾ ਹੈ।”
ਮਾਂ ਨੇ ਸੋਚਿਆ–‘ਧੀ ਕੋਲ ਸੱਚਮੁਚ ਦਿਲ ਨਹੀਂ ਹੈ ਕੀ?’
ਟੀਨਾ ਨੇ ਮਨ ਹੀ ਮਨ ਕਿਹਾ, ‘ਬੇਕਾਰ ’ਚ ਜੀਭ ਦਾ ਇਸਤੇਮਾਲ ਕੀਤਾ, ਬਟਨ ਹੀ ਦੱਬ ਦਿੰਦੀ ਤਾਂ…’
-0-
No comments:
Post a Comment