Sunday, September 13, 2015

ਬੰਗਲਾ/ ਮਰਜ਼



ਅਨੀਸ ਮਿਰਜਾ
ਤਾਹਿਰਾ ਨੂੰ ਅੱਜ ਫਿਰ ਦੌਰਾ ਪਿਆ। ਹਰ ਤਰ੍ਹਾਂ ਇਲਾਜ, ਝਾੜ-ਫੂਕ, ਟੂਣਾ-ਟੋਟਕਾ ਕਰਵਾਇਆ, ਪਰ ਸਭ ਬੇਕਾਰ। ਦੌਰਾ ਵਿਆਹ ਤੋਂ ਪੰਜ ਸਾਲ ਬਾਦ ਪੈਣਾ ਸ਼ੁਰੂ ਹੋਇਆ ਸੀ ਤੇ ਦੌਰੇ ਪੈਂਦਿਆਂ ਨੂੰ ਹੁਣ ਦਸ ਵਰ੍ਹੇ ਹੋ ਚੁੱਕੇ ਸਨ। ਤਾਹਿਰਾ ਨੇ ਵਿਆਹ ਆਪਣੀ ਮਰੀ ਨਾਲ ਕੀਤਾ ਸੀ। ਸੁਹਣਾ ਤੇ ਸਿਹਤਮੰਦ ਪ੍ਰੇਮੀ-ਪਤੀ ਪਾ ਕੇ ਉਹਦਾ ਜੀਵਨ ਪੂਰੀ ਤਰ੍ਹਾਂ ਨਾਲ ਸੁਖੀ ਸੀ। ਲੋਕਾਂ ਦਾ ਖਿਆਲ ਸੀ ਕਿ ਵਿਆਹ ਤੋਂ ਪੰਦਰਾਂ ਵਰ੍ਹੇ ਬਾਦ ਵੀ ਉਹਦੇ ਕੋਈ ਬੱਚਾ ਨਹੀਂ ਹੋਇਆ, ਇਸੇ ਦੁੱਖ ਕਾਰਨ ਦੌਰਾ ਪੈਂਦਾ ਸੀ।
ਉਹਨੀਂ ਦਿਨੀਂ ਬਾਹਰੋਂ ਇਕ ਨਾਮੀ ਹਕੀਮ ਆਇਆ ਸੀ। ਉਹਨੂੰ ਵੀ ਬੁਲਾਇਆ ਗਿਆ। ਹਕੀਮ ਨੇ ਦੇਖਣ ਮਗਰੋਂ ਕਿਹਾ, “ਕਮਾਲ ਹੈ, ਮਰੀਜਾ ਤੀਹ-ਪੈਂਤੀ ਵਰ੍ਹਿਆਂ ਦੀ ਹੋ ਗਈ ਹੈ, ਅਜੇ ਤੱਕ ਇਹਦਾ ਵਿਆਹ ਨਹੀਂ ਕੀਤਾ। ਇਹਦਾ ਛੇਤੀ ਨਾਲ ਵਿਆਹ ਕਰ ਦਿਓ, ਸਿਰਫ ਇਹੀ ਇਸ ਦਾ ਇਲਾਜ ਹੈ।
ਇਹ ਤੁਸੀਂ ਕੀ ਕਹਿ ਰਹੇ ਹੋ ਹਕੀਮ ਜੀ! ਇਹਦਾ ਵਿਆਹ ਹੋਏ ਨੂੰ ਤਾਂ ਪੰਦਰਾਂ ਵਰ੍ਹੇ ਹੋ ਗਏ ਹਨ।
ਝੂਠ, ਬਿਲਕੁਲ ਝੂਠ। ਮਰੀਜਾ ਅਜੇ ਕੁਆਰੀ ਹੈ। ਜੇਕਰ ਮੇਰੀ ਗੱਲ ਗਲਤ ਹੋਵੇ ਤਾਂ ਮੈਂ ਹਿਕਮਤ ਕਰਨੀ ਛੱਡ ਦਿਆਂਗਾ।
ਖੁਦਾ ਲਈ ਚੁੱਪ ਰਹੋ ਹਕੀਮ ਜੀ, ” ਤਾਹਿਰਾ ਹੋਸ਼ ਵਿਚ ਆ ਚੁੱਕੀ ਸੀ, “ਜੋ ਗੱਲ ਮੈਂ ਅੱਜ ਤੱਕ ਛੁਪਾਈ ਰੱਖੀ, ਉਸ ਤੋਂ ਪਰਦਾ ਨਾ ਲਾਹੋ।
                           -0-

No comments: