Monday, July 27, 2015

ਹਿੰਦੀ/ ਹਨੇਰੇ ਦੇ ਖਿਲਾਫ



ਰਾਜਿੰਦਰ ਵਾਮਨ ਕਾਟਦਰੇ

ਪਤਨੀ ਦੀ ਬੀਮਾਰੀ, ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਤੇ ਕਈ ਮਹੀਨਿਆਂ ਤੋਂ ਰੁਕੀ ਤਨਖਾਹ। ਉਸਦਾ ਮਨੋਬਲ ਟੁੱਟਣਾ ਸੁਭਾਵਿਕ ਸੀ। ਬਹੁਤ ਸੋਚ-ਵਿਚਾਰ ਮਗਰੋਂ ਉਹ ਜ਼ਹਿਰ ਦੀਆਂ ਗੋਲੀਆਂ ਲੈ ਆਇਆ। ਸੋਚਿਆ, ਗੋਲੀਆਂ ਨੂੰ ਦੁੱਧ ਵਿਚ ਮਿਲਾ ਦੇਵੇਗਾ। ਫਿਰ  ਪਤਨੀ ਤੇ ਬੇਟੀ ਦੇ ਨਾਲ ਦੁੱਧ ਆਪ ਵੀ ਪੀ ਲਵੇਗਾ। ਉਹਨੂੰ ਪਤਨੀ ਤੇ ਬੇਟੀ ਤੇ ਤਰਸ ਵੀ ਆਇਆ, ਜੋ ਉਸਦੇ ਖਤਰਨਾਕ ਇਰਾਦੇ ਤੋਂ ਪੂਰੀ ਤਰ੍ਹਾਂ ਅਨਜਾਣ ਸਨ।
ਰਾਤ ਦੇ ਸਾਢੇ-ਨੌ ਵੱਜਣ ਵਾਲੇ ਸਨ। ਮੀਂਹ ਵਰ੍ਹ ਰਿਹਾ ਸੀ। ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੇ ਚੱਲਣ ਕਾਰਨ ਵਾਤਾਵਰਨ ਬੋਝਲ ਹੋ ਗਿਆ ਸੀ। ਬਸ ਕੁਝ ਸਮਾਂ ਹੋਰ, ਫਿਰ ਸਾਰੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ, ਉਸਨੇ ਸੋਚਿਆ ਤੇ ਦੁੱਧ ਨੂੰ ਗੈਸ ਸਟੋਵ ਉੱਤੇ ਗਰਮ ਕਰਨ ਲਈ ਰੱਖ ਦਿੱਤਾਉਹਨੇ ਖੰਡ ਦੇ ਨਾਲ ਗੋਲੀਆਂ ਵੀ ਦੁੱਧ ਵਿੱਚ ਪਾ ਦਿੱਤੀਆਂ। ਤਦੇ ਅਚਾਨਕ ਬਿਜਲੀ ਚਲੀ ਗਈ।
ਸ਼ਿੱਟ-ਸ਼ਿੱਟ”, ਉਸਨੇ ਝੱਲਾਉਂਦੇ ਹੋਏ ਮੋਮਬੱਤੀ ਜਲਾਈ ਜਿਹੜੀ ਤੇਜ਼ ਹਵਾ ਕਾਰਨ ਤੁਰੰਤ ਬੁਝ ਗਈ।। ਉਸਨੇ ਮੋਮਬੱਤੀ ਫਿਰ ਜਲਾਈ। ਇਸ ਵਾਰ ਕੋਲ ਖੜੀ ਉਸ ਦੀ ਧੀ ਰਿਚਾ ਆਪਣੇ ਨਿੱਕੇ-ਨਿੱਕੇ ਹੱਥਾਂ ਦੀ ਓਟ ਕਰਕੇ ਮੋਮਬੱਤੀ ਨੂੰ ਬੁਝਣ ਤੋਂ ਰੋਕਣ ਲਈ ਭਰਪੂਰ ਉਪਰਾਲਾ ਕਰਨ ਲੱਗੀ। ਕੁਝ ਛਿਣ ਉਹ ਅਵਾਕ ਖੜਾ ਆਪਣੀ ਧੀ ਦੇ ਉਪਰਾਲੇ ਨੂੰ  ਦੇਖਦਾ ਰਿਹਾ। ਫਿਰ ਜ਼ਹਿਰ ਮਿਲੇ ਦੁੱਧ ਨੂੰ ਨਾਲੀ ਵਿੱਚ ਰੋੜ੍ਹ, ਉਹ ਵੀ ਹਨੇਰੇ ਦੇ ਖਿਲਾਫ਼ ਜੰਗ ਵਿਚ ਸ਼ਾਮਿਲ ਹੋ ਗਿਆ।
                                       -0-


Monday, July 20, 2015

ਹਿੰਦੀ/ ਸਰਸਵਤੀ-ਪੁੱਤਰ



ਜਗਦੀਸ਼ ਕਸ਼ਿਅਪ

ਕੀ ਤੂੰ ਮੇਰੀ ਕੁੜੀ ਨੂੰ ਸੁਖੀ ਰੱਖ ਸਕੇਂਗਾ?
ਇਹ ਗੱਲ ਤੁਸੀਂ ਆਪਣੀ ਕੁੜੀ ਨੂੰ ਪੁੱਛੋ।ਤੇ ਕਵੀ ਨੇ ਆਪਣੇ ਮੁਰਝਾਏ ਚਿਹਰੇ ਉੱਪਰਲੀ ਦਾੜ੍ਹੀ ਉੱਤੇ ਹੱਥ ਫੇਰਿਆ।
ਮੈਂ ਤੇਰੇ ਨਾਲ ਬਹੁਤ ਨਫ਼ਰਤ ਕਰਦਾ ਹਾਂ…।ਪ੍ਰੇਮਿਕਾ ਦੇ ਪਿਤਾ ਨੇ ਉਸਨੂੰ ਘੂਰਦੇ ਹੋਏ ਕਿਹਾ। ਉਸਦੇ ਟੁੱਟੇ ਬਟਨਾਂ ਵਾਲੇ ਕੁੜਤੇ ਵਿੱਚੋਂ ਛਾਤੀ ਤੋਂ ਬਾਹਰ ਝਾਕ ਰਹੇ ਵਾਲਾਂ ਨੂੰ ਦੇਖਕੇ ਉਹ ਹੋਰ ਗੁੱਸਾ ਖਾ ਗਿਆ, ਓਏ ਲੀਚੜ ਆਦਮੀ! ਵਿਆਹ ਵਾਲੀ ਗੱਲ ਤੂੰ ਸੋਚ ਕਿਵੇਂ ਲਈ?
ਕੀ ਇਹੀ ਕੁਝ ਕਹਿਣ ਲਈ ਤੁਸੀਂ ਮੈਂਨੂੰ ਇੱਥੇ ਬੁਲਾਇਆ ਸੀ?
ਏਨੇ ਵਿੱਚ ਪ੍ਰੇਮਿਕਾ ਦੋ ਕੱਪ ਚਾਹ ਲਿਆਈ ਅਤੇ ਮੇਜ ਉੱਤੇ ਰੱਖ ਕੇ ਚਲੀ ਗਈ। ਜਾਂਦੇ ਹੋਏ ਉਹਨੇ ਮੁਸਕਰਾਉਂਦੇ ਹੋਏ ਚੋਰੀ-ਚੋਰੀ ਪ੍ਰੇਮੀ ਵੱਲ ਦੇਖਿਆ, ਪਰ ਉਹ ਸਿਰ ਝੁਕਾਈ ਬੈਠਾ ਰਿਹਾ। ਪ੍ਰੇਮਿਕਾ ਦਾ ਪਿਤਾ ਗੁੱਸੇ ਵਿੱਚ ਉਸ ਫਟੇਹਾਲ ਨੌਜਵਾਨ ਕਵੀ ਨੂੰ ਇੰਜ ਘੂਰ ਰਿਹਾ ਸੀ ਜਿਵੇਂ ਉਸ ਨੂੰ ਕੱਚਾ ਚਬਾ ਜਾਵੇਗਾ।
ਚੰਗਾ, ਚਾਹ ਲੈ।ਪਤਾ ਨਹੀਂ ਕਿਉਂ, ਸੁੰਦਰ ਕੁੜੀ ਦਾ ਪਿਉ ਅਚਾਨਕ ਨਰਮ ਪੈ ਗਿਆ।
ਬੇਇੱਜ਼ਤ ਨੌਜਵਾਨ ਲੇਖਕ ਨੇ ਚਾਹ ਦਾ ਕੱਪ ਚੁੱਕਿਆ ਤੇ ਹੌਲੀ-ਹੌਲੀ ਸਿੱਪ ਕਰਨ ਲੱਗਾ।
ਇਸ ਦੌਰਾਨ ਜਵਾਨ ਕੁੜੀ ਦੇ ਪਿਉ ਨੇ ਕਈ ਮਹੱਤਵਪੂਰਨ ਫੈਸਲੇ ਲੈ ਲਏ ਸਨ। ਇਸਲਈ ਉਹ ਬੋਲਿਆ, ਕਹੇ ਤਾਂ ਤੇਰੀ ਨੌਕਰੀ ਲਈ ਟ੍ਰਾਈ ਕਰਾਂ?
ਇਹ ਸੁਣਕੇ ਪੋਸਟ-ਗ੍ਰੈਜੁਏਟ ਬੇਰੁਜ਼ਗਾਰ ਚੌਂਕ ਪਿਆ।
ਪਰ ਤੈਨੂੰ ਮੇਰੀ ਕੁੜੀ ਨੂੰ ਭੁੱਲ ਜਾਣਾ ਹੋਵੇਗਾ।
ਸ਼ਰਤ ਵਾਲੀ ਗੱਲ ਉੱਤੇ ਕਵੀ ਚੁੱਪ ਰਿਹਾ ਤੇ ਨਮਸਕਾਰ ਕਰਕੇ ਚਲਾ ਗਿਆ।
ਉਸ ਕਮਜ਼ੋਰ ਨੌਜਵਾਨ ਵਿੱਚ ਅਜਿਹਾ ਕੀ ਸੀ ਜੋ ਉਹਦੀ ਧੀ ਨੇ ਜ਼ਹਿਰ ਖਾਣ ਦੀ ਧਮਕੀ ਦੇ ਦਿੱਤੀ ਸੀਸਪੱਸ਼ਟ ਹੈ ਕਿ ਉਹ ਉਸਦੀ ਕਲਮ ਤੇ ਮਰ ਮਿਟੀ ਸੀ।
ਹੂੰ…ਕੁੜੀ ਦੇ ਪਿਤਾ ਨੇ ਖੁਦ ਨੂੰ ਕਿਹਾ, ਪਰਮਾਤਮਾ ਵੀ ਕੈਸੇ-ਕੈਸੇ ਲੀਚੜਾਂ ਨੂੰ ਲਿਖਣ ਦੀ ਤਾਕਤ ਦੇ ਦਿੰਦਾ ਹੈ!
ਉੱਧਰ ਕਵੀ ਸਾਰੀ ਰਾਤ ਖੁਦ ਨੂੰ ਸਮਝਾਉਂਦਾ ਰਿਹਾ ਕਿ ਉਹ ਸ਼ਰਤ ਵਾਲੀ ਨੌਕਰੀ ਕਦੇ ਪਰਵਾਨ ਨਹੀਂ ਕਰੇਗਾ
…ਤੇ ਉਹ ਆਤਮ ਨਿਰਭਰ ਹੋਣ ਤਕ ਉਸ ਕੁੜੀ ਨਾਲ ਵਿਆਹ ਵੀ ਨਹੀਂ ਕਰੇਗਾ।
                                       -0-


Monday, July 13, 2015

ਹਿੰਦੀ/ ਜੰਗਲੀ ਸੂਰ



ਵਿਕਰਮ ਸੋਨੀ
ਜੰਗਲ ਪਾਣੀ ਤੋਂ ਵਾਪਿਸ ਹੋ ਕੇ ਪੰਡਿਤ ਰਾਮ ਦਿਆਲ ਅਤੇ ਰਘੁਨਾਥ ਚੌਬੇ ਮੁ ਰਹੇ ਸਨ ਕਿ ਰਾਹ ਵਿਚ ਹੀ ਡਾਕੀਆ ਚਿੱਠੀ ਫੜਾ ਕੇ ਚਲਾ ਗਿਆ। ਹੱਥ ਵਿਚ ਚਿੱਠੀ ਫੜੀ ਦੋਵੇਂ ਇਕ ਦੂਜੇ ਦਾ ਮੂੰਹ ਦੇਖਣ ਲੱਗੇ। ਚੌਬੇ ਬੋਲਿਆ, ਪੰਡਤ ਜੀ, ਚਲੋ ਚੱਪਣੀ ’ਚ ਨੱਕ ਡੁਬੋ ਕੇ ਮਰ ਜਾਈਏ। ਅਸੀਂ ਕਹਾਉਂਦੇ ਆਂ ਪੰਡਤ, ਪਰ ਕਾਗਜ਼ ਦਾ ਚਿਹਰਾ ਤੱਕ ਨਹੀਂ ਪੜ੍ਹ ਸਕਦੇ। ਫਿੱਟੇ ਲਾਹਨਤ ਐ ਸਾਡੀ ਪੰਡਤਾਈ ਦੇ।
ਪਤਾ ਨਹੀਂ ਪੁੱਤਰ ਦੀ ਚਿੱਠੀ ਐ, ਬਹੂ ਦੀ ਐ, ਕੁੜਮਾਂ ਦੀ ਐ ਜਾਂ ਰਿਸ਼ਤੇਦਾਰੀ ’ਚੋਂ? ਡਾਕੀਆ ਵੀ ਸਹੁਰਾ ਕਾਰਡ ਫੜਾ ਕੇ ਚਲਾ ਗਿਆ, ਹੁਣ ਕਿਸ ਤੋਂ ਪੜ੍ਹਾਈਏ?
ਤਦੇ ਸ਼ਹਿਰ ਵੱਲੋਂ ਬਿੱਸੂ ਚਮਿਆਰ ਦਾ ਮੁੰਡਾ ਝੋਲਾ ਟੰਗੀ ਆਉਂਦਾ ਦਿਸਿਆ। ਪੰਡਿਤ ਰਾਮ ਦਿਆਲ ਨੇ ਉਹਨੂੰ ਨੇੜੇ ਬੁਲਾ ਕੇ ਪੁੱਛਿਆ, ਪੁੱਤਰ, ਤੂੰ ਸ਼ਹਿਰ ’ਚ ਪੜ੍ਹਦਾ ਐ ਨਾ? ਲੈ ਇਹ ਕਾਰਡ ਪੜ੍ਹ ਦੇ।
ਬਿੱਸੂ ਦੇ ਪੁੱਤਰ ਨੇ ਚਿੱਠੀ ਪੜ੍ਹਕੇ ਸੁਣਾ ਦਿੱਤੀ। ਰਾਮ ਦਿਆਲ ਖੁਸ਼ੀ ਵਿਚ ਬੁੜਕ ਪਿਆ। ਉਸਦਾ ਬੇਟਾ ਮੈਟ੍ਰਿਕ ਪਾਸ ਕਰਕੇ ਅਗਲੇ ਦਿਨ ਪਿੰਡ ਆ ਰਿਹਾ ਸੀ। ਹੁਣ ਉਹਨਾਂ ਦੇ ਘਰ ਵੀ ਕੋਈ ਪੜ੍ਹਿਆ-ਲਿਖਿਆ ਹੋਵੇਗਾ। ਚਿੱਠੀ ਫੜਾ ਕੇ ਬਿੱਸੂ ਚਮਿਆਰ ਦਾ ਮੁੰਡਾ ਅਜੇ ਵੀਹ ਕੁ ਕਦਮ ਹੀ ਅੱਗੇ ਵਧਿਆ ਹੋਵੇਗਾ ਕਿ ਚੌਬੇ ਆਪਣੀ ਗਵੀ ਹੱਥ ਉੱਪਰ ਮਾਰਦਾ ਹੋਇਆ ਬੋਲਿਆ, ਪੰਡਤ ਜੀ, ਫਿੱਟੇ ਲਾਹਨਤ ਐ ਸਾਡੀ ਕੌਮ ਦੇ। ਪੰਡਤਾਂ ਦੀ ਚਿੱਠੀ ਚਮਿਆਰ ਪੜ੍ਹੇ! ਇਹਦੀ ਏਨੀ ਹਿੰਮਤ…
ਅਤੇ ਦੋਹਾਂ ਨੇ ਬਿੱਸੂ ਚਮਿਆਰ ਦੇ ਮੁੰਡੇ ਨੂੰ ਗਵੀਆਂ ਨਾਲ ਮਾਰ ਮਾਰ ਕੇ ਉੱਥੇ ਹੀ ਖਤਮ ਕਰ ਦਿੱਤਾ।
                                       -0-



Wednesday, July 8, 2015

ਰੂਸੀ/ ਨਮਕ ਦਾ ਮਤਲਬ



ਤੁਰਗਨੇਵ
ਵਿਧਵਾ ਦਾ ਜਿਹਾ ਪੁੱਤਰ ਆਪਣੀ ਈਮਾਨਦਾਰੀ ਅਤੇ ਕਰਤਵ ਪਾਲਣ ਲਈ ਪ੍ਰਸਿੱਧ ਸੀ, ਸਿਰਫ ਵੀਹ ਸਾਲ ਦੀ ਉਮਰ ਵਿਚ ਮਰ ਗਿਆ। ਅੰਤਿਮ ਸੰਸਕਾਰ ਦੇ ਦਿਨ ਉਸ ਪਿੰਡ ਦੀ ਿੰਮੀਦਾਰਨੀ ਮਾਤਮ ਲਈ ਉਹਦੇ ਘਰ ਆਈ। ਉਹਨੇ ਵਿਧਵਾ ਨੂੰ ਹੌਂਸਲਾ ਦਿੱਤਾਵਿਧਵਾ ਝੋੰਪੀ ਅੰਦਰ ਮੇਜ਼ ਕੋਲ ਖ੍ਹੀ ਸੀ। ਉਸਨੇ ਹੌਲੇ ਜਿਹੇ ਆਪਣਾ ਸੱਜਾ ਹੱਥ ਅੱਗੇ ਵਧਾਇਆ ਤੇ ਕਾਹੀ ਵਿੱਚੋਂ ਬੰਦਗੋਭੀ ਦਾ ਸ਼ੋਰਬਾ ਕੱਢ ਕੇ ਚਮਚੇ ਨਾਲ ਪੀਣ ਲੱਗੀ। ਉਸ ਔਰਤ ਦਾ ਚਿਹਰਾ ਕਮੋਰ ਤੇ ਪੀਲਾ ਪੈ ਗਿਆ ਸੀ। ਉਹਦੀਆਂ ਅੱਖਾਂ ਲਾਲ ਤੇ ਸੁੱਜੀਆਂ ਹੋਈਆਂ ਸਨ। ਪਰ ਉਹ ਸ਼ਾਨ ਨਾਲ ਆਪਣੇ ਆਪ ਨੂੰ ਸਿੱਧਾ ਰੱਖੇ ਹੋਏ ਸੀ।
ਹੇ ਪ੍ਰਮਾਤਮਾ!’ ਜਿੰਮੀਦਾਰਨੀ ਨੇ ਸੋਚਿਆ, ਇਹ ਔਰਤ ਕਿਵੇਂ ਅਜਿਹੇ ਮੌਕੇ ਤੇ ਵੀ ਖਾਣਾ ਖਾ ਰਹੀ ਹੈ। ਕਿੰਨੇ ਪੱਥਰ ਦਿਲ ਹੁੰਦੇ ਨੇ ਇਹ ਲੋਕ। ਤਦੇ ਉਹਨੂੰ ਯਾਦ ਆਇਆ ਕਿ ਕੁਝ ਵਰ੍ਹੇ ਪਹਿਲਾਂ ਉਹਦੀ ਨੌਂ ਸਾਲਾ ਬੱਚੀ ਮਰ ਗਈ ਸੀ। ਉਹਦੇ ਦੁੱਖ ਵਿਚ ਉਹਨੇ ਪੀਟਰਸਬਰਗ ਵਰਗੀ ਰਮਣੀਕ ਜਗ੍ਹਾ ਵਿਚ ਕਿਰਾਏ ਤੇ ਘਰ ਲੈਣ ਤੋਂ ਨਾਂਹ ਕਰ ਦਿੱਤੀ ਸੀ ਤੇ ਸਾਰੀ ਗਰਮੀ ਕਸਬੇ ਵਿਚ ਰਹਿਕੇ ਹੀ ਗੁਾਰ ਦਿੱਤੀ ਸੀ। ਤੇ ਇਹ ਕਿਸਾਨ ਔਰਤ ਸ਼ੋਰਬਾ ਪੀ ਰਹੀ ਹੈ। ਿੰਮੀਦਾਰਨੀ ਤੋਂ ਰਿਹਾ ਨਹੀਂ ਗਿਆ। ਉਹ ਸਖਤ ਹੋ ਗਈ, ਨਾਨਯਾ, ਮੈਂ ਹੈਰਾਨ ਹਾਂ! ਕੀ ਤੈਨੂੰ ਆਪਣੇ ਮੁੰਡੇ ਨਾਲ ਪਿਆਰ ਨਹੀਂ ਸੀ? ਅਜਿਹੇ ਵਕਤ ਵਿਚ ਵੀ ਤੇਰੀ ਭੁੱਖ ਨਹੀਂ ਮਰੀ। ਬੰਦਗੋਭੀ ਦਾ ਸ਼ੋਰਬਾ ਤੇਰੇ ਅੰਦਰ ਕਿਵੇਂ ਲੰਘ ਰਿਹਾ ਹੈ?”
“ਮੇਰਾ ਪੁੱਤਰ ਮਰ ਗਿਆ ਹੈ।” ਕਿਸਾਨ ਔਰਤ ਨੇ ਭਾਰੀ ਮਨ ਨਾਲ ਕਿਹਾ ਤੇ ਡੂੰਘੇ ਦੁੱਖ ਕਾਰਨ ਹੰਝੂ ਉਹਦੀਆਂ  ਪਿਚਕੀਆਂ ਗੱਲ੍ਹਾਂ ਉੱਤੇ ਵਗ ਤੁਰੇ, “ਹੁਣ ਤਾਂ ਮੇਰਾ ਵੀ ਅੰਤਕਾਲ ਆ ਗਿਆ ਹੈ। ਮੈਂ ਤਾਂ ਜਿਉਂਦੇ ਜੀ ਮਰ ਗਈ, ਪਰ ਇਹ ਬੰਦਗੋਭੀ ਦਾ ਸ਼ੋਰਬਾ ਕਿਉਂ ਖਰਾਬ ਹੋਵੇ। ਇਸ ’ਚ ਨਮਕ ਪਿਆ ਹੋਇਆ ਹੈ।”
ਜ਼ਿੰਮੀਦਾਰਨੀ ਨੇ ਮੋਢੇ ਛੰਡੇ ਤੇ ਉੱਥੋਂ ਚਲੀ ਗਈ। ਉਸ ਲਈ ਤਾਂ ਨਮਕ ਦਾ ਕੋਈ ਮਤਲਬ ਹੀ ਨਹੀਂ ਸੀ।
                                        -0-