ਸਤੀਸ਼ ਰਾਠੀ
“ਸੁਣ! ਮਾਂ ਦਾ ਖ਼ਤ ਆਇਐ। ਕੁਝ ਦਿਨਾਂ ਲਈ ਘਰ ਬੁਲਾਇਐ।
ਬੱਚਿਆਂ ਦੀਆਂ ਛੁੱਟੀਆਂ ਵੀ ਨੇ। ਕੁਝ ਦਿਨਾਂ ਲਈ ਜਾ ਆਉਨੇ ਐਂ ਘਰ।” ਪਤੀ ਨੇ ਕਿਹਾ।
“ਮੈਂ ਨਹੀਂ ਜਾਣਾ ਉਸ ਨਰਕ ’ਚ ਸੜਨ ਲਈ। ਬਹੁਤ ਗੰਦਾ ਐ ਤੁਹਾਡਾ ਪਿੰਡ ਤੇ ਉਹਦੇ ਲੋਕ।” ਪਤਨੀ
ਨੇ ਤਿੱਖੀ ਤੇ ਚਿੜਚਿੜੀ ਆਵਾਜ਼ ਵਿੱਚ ਜਵਾਬ ਦਿੱਤਾ।
“ਪਰ ਮੇਰੀ ਗੱਲ
ਤਾਂ ਸੁਣ! ਮਾਂ ਨੇ ਲਿਖਿਐ ਕਿ ਐਤਕੀਂ ਫਸਲ ਚੰਗੀ ਹੋਈ ਐ। ਬਹੂ ਆਊਗੀ ਤਾਂ ਗਲ ਦੀ ਚੈਨ ਬਣਵਾ
ਦੂੰਗੀ। ਬਹੁਤ ਦਿਨਾਂ ਤੋਂ ਇੱਛਾ ਐ।…ਨਾਲੇ ਅਸੀਂ ਸਾਲ ਭਰ ਦੀ ਕਣਕ ਵੀ ਲੈ ਆਵਾਂਗੇ। ਦੋ ਹਜ਼ਾਰ
ਰੁਪਏ ਇਹ ਬਚ ਜਾਣਗੇ।” ਪਤੀ ਨੇ ਹਿਸਾਬ ਲਾਉਂਦੇ ਹੋਏ ਕਿਹਾ।
“ਹੁਣ ਤੁਸੀਂ ਕਹਿ
ਰਹੇ ਤੇ ਮਾਂ ਦੀ ਏਨੀ ਇੱਛਾ ਐ ਤਾਂ ਚਲੋ ਮਿਲ
ਆਉਨੇ ਆਂ।” ਮਨ ਹੀ ਮਨ ਖੁਸ਼ ਹੁੰਦੇ ਹੋਏ ਪਤਨੀ ਨੇ ਮਿੱਠੀ ਆਵਾਜ਼ ਵਿੱਚ ਜਵਾਬ ਦਿੱਤਾ।
-0-
No comments:
Post a Comment