ਪੂਰਨ ਸਿੰਘ (ਡਾ.)
ਬ੍ਰਹਮਪੁਰਾ ਪਿੰਡ ਵਿਚ ਕੇਵਲ ਪੰਜ ਘਰ ਹੀ ਬ੍ਰਾਹਮਣਾਂ ਦੇ ਹਨ। ਬਾਕੀ ਦੇ ਪੰਜ ਸੌ ਘਰ
ਚਮਾਰਾਂ, ਧੋਬੀਆਂ, ਧਾਨਕਿਆਂ ਤੇ ਬਾਲਮੀਕੀਆਂ ਦੇ ਹਨ। ਪਿਛਲੇ ਲੰਮੇ ਸਮੇਂ ਤੋਂ ਇਸ ਪਿੰਡ ਦੀ
ਸਰਪੰਚੀ ਪੰਡਤ ਦੀਨਾਨਾਥ ਉਪਾਧਿਆਇ ਦੇ ਘਰ ਵਿਚ ਹੀ ਰਹੀ ਹੈ।
ਪਿਛਲੇ ਦਿਨੀਂ ਅਚਾਣਕ ਸਰਕਾਰ ਨੇ ਇਸ ਪਿੰਡ ਦੇ ਸਰਪੰਚ ਦੀ ਸੀਟ ਨੂੰ ਸੁਰਖਿਅਤ ਘੋਸ਼ਿਤ ਕਰ
ਦਿੱਤਾ। ਤਦ ਤੋਂ ਹੀ ਪੰਡਤ ਜੀ ਦੀ ਨੀਂਦ ਹਰਾਮ ਹੋ ਗਈ। ਉਹ ਰਾਤ-ਦਿਨ ਇਹੀ ਸੋਚਦੇ ਰਹਿੰਦੇ ਕਿ ਹੁਣ
ਕੀਤਾ ਕੀ ਜਾਵੇ?
ਸਰਪੰਚੀ ਦਾ ਪਰਚਾ ਭਰਨ ਦਾ ਦਿਨ ਵੀ ਨੇੜੇ ਆ ਗਿਆ। ਇਕ ਦਿਨ
ਪੰਡਤ ਜੀ ਨੂੰ ਅਚਾਣਕ ਗਿਆਨ ਪ੍ਰਾਪਤ ਹੋਇਆ। ਉਹਨਾਂ ਨੇ ਆਪਣੇ ਘਰ ਵਿਚ ਝਾੜੂ-ਪੋਚਾ ਕਰਨ ਵਾਲੀ
ਆਪਣੀ ਨੌਕਰਾਨੀ ਸੰਤੋ ਚਮਾਰਨ ਤੋਂ ਪਰਚਾ ਭਰਵਾ ਦਿੱਤਾ।
ਚੋਣਾਂ ਵਿਚ ਸੰਤੋ ਜਿੱਤ ਗਈ। ਹੁਣ ਪੰਡਤ ਦੀਨਾਨਾਥ ਉਪਾਧਿਆਇ
ਸਰਪੰਚੀ ਕਰਦੇ ਹੋਏ ਇਹੀ ਕਹਿੰਦੇ ਹਨ, “ਚਲੋ ਚੰਗਾ ਹੋਇਆ, ਸਰਪੰਚੀ ਰਹੀ ਤਾਂ ਸਾਡੇ ਘਰ ਵਿਚ ਹੀ। ਆਖਰ
ਸੰਤੋ ਹੈ ਤਾਂ ਸਾਡੀ ਆਪਣੀ ਹੀ ਨਾ।”
ਤੇ ਸੰਤੋ ਅੱਜ ਵੀ ਪੰਡਤ ਜੀ ਦੇ ਘਰ ਵਿਚ ਝਾੜੂ-ਪੋਚਾ ਕਰ ਰਹੀ
ਹੈ।
-0-
No comments:
Post a Comment