Monday, October 20, 2014

ਹਿੰਦੀ/ਕੌਮ ਦੇ ਗੱਦਾਰ



ਬਲਰਾਮ ਅਗਰਵਾਲ (ਡਾ.)

ਕਰਫਿਊ ਨੂੰ ਅੱਜ ਦਸਵਾਂ ਦਿਨ ਸੀ।
ਇਸ ਦੌਰਾਨ ਦੁਕਾਨਾਂ ਤਾਂ ਕੀ, ਲੋਕ ਮਕਾਨਾਂ ਦੀਆਂ ਖਿਕੀਆਂ ਤਕ ਖੋਲ੍ਹਣ ਤੋਂ ਕਤਰਾਉਣ ਲੱਗੇ ਸਨ। ਅਫਵਾਹ ਸੀ ਕਿ ਰਿਜਰਵ ਪੁਲਿਸ ਦੇ ਆਦਮੀ ਖਿਕੀ ਦੀ ਦਰਾਰ ਵਿੱਚੋਂ ਵੀ ਗੋਲੀ ਮਾਰ ਦਿੰਦੇ ਹਨ।
ਬੱਚੇ ਤੇ ਬੁੱਢੇ ਤਾਂ ਦਰਕਿਨਾਰ, ਕੁੱਤੇ ਤੇ ਚੂਹੇ ਤਕ ਬਦਹਵਾਸ ਹੋ ਚੱਲੇ ਸਨ। ਨਾ ਕੁੱਤੇ ਦੇ ਝਪਟਣ ਵਿਚ ਤੇੀ ਰਹੀ ਸੀ, ਨਾ ਚੂਹੇ ਦੇ ਬਚ ਕੇ ਭੱਜ ਨਿਕਲਣ ਵਿਚ।
ਇਸ ਦੇ ਬਾਵਜੂਦ ਕੁਝ ਲੋਕ ਸਨ ਕਿ ਲੁਕ-ਛਿਪ ਕੇ ਹਮਲਿਆਂ ਦੀਆਂ ਯੋਜਨਾਵਾਂ ਵਿਚ ਮਸ਼ਗੂਲ ਰਹਿੰਦੇ। ਚਬੂਤਰਾ ਹੋਵੇ ਜਾਂ ਚੌਪਾਲ, ਉਹ ਕਿਸੇ ਨਾ ਕਿਸੇ ਬਹਾਨੇ ਆਪਣੇ ਚਾਰੇ ਪਾਸੇ ਗਰਮੀ ਬਣਾਈ ਰੱਖਦੇ।
ਸੁਣੋ, ਅਗਲਾ ਹਮਲਾ ਭੰਗੀਵਾੇ ਦੀ ਗਲੀ ਨੰਬਰ ਚਾਰ ਚ ਹੋਵੇਗਾ।
ਮਰਵਾਉਣਾ ਐ ਕੀ? ਮੈਂ ਸੁਣਿਐ ਉਸ ਗਲੀ ਚ ਲੋਕਾਂ ਕੋਲ ਬਹੁਤ ਅਸਲਾ ਐ।
“ਕੋਈ ਨਹੀਂ ਮਰੂਗਾ। ਹਮਲਾ ਦੁਪਹਿਰ ਬਾਦ ਕੀਤਾ ਜਾਵੇਗਾ। ਰਿਪੋਟ ਇਹ ਹੈ ਕਿ ਉਸ ਗਲੀ ਦੇ ਸਾਰੇ ਮਰਦ ਹਨੇਰੇ ਈ ਪਿਛਲੇ ਰਸਤੇ ਨਿਕਲ ਜਾਂਦੇ ਹਨ। ਸ਼ਹਿਰ ਦੇ ਦੂਜੇ ਇਲਾਕਿਆਂ ’ਚ ਦਿਹਾੜੀ-ਮਜ਼ਦੂਰੀ ਕਰਨ ਬਾਦ ਰਾਤ ਤਕ ਇਕ ਇਕ ਕਰ ਮੁੜਦੇ ਹਨ।”
“ਮੈਂ ਇਹ ਹਮਲਾ ਨਹੀਂ ਹੋਣ ਦੇਣੈ।” ਅਚਾਨਕ ਇਕ ਆਵਾਜ਼ ਹਵਾ ਵਿਚ ਗੂੰਜੀ।
ਸਾਰਿਆਂ ਦੀਆਂ ਨਿਗਾਹਾਂ ਉਸ ਹਮਲਾ ਵਿਰੋਧੀ ਵੱਲ ਘੁੰਮ ਗਈਆਂ। ਇਹ ਮਕਬੂਲ ਸੀ, ਭੰਗਾਵਾੜੇ ਦੀ ਗਲੀ ਨੰਬਰ ਚਾਰ ਵਿਚ ਰਹਿਣ ਵਾਲਾ ਇਕੱਲਾ ਮੁਸਲਮਾਨ।
“ਮਕਬੂਲ…ਕੁਝ ਸਮਝ ਸਕਬੂਲ। ਸਾਡੇ ਮੁਸਲਮਾਨਾਂ ਦੀ ਜਾਨ ਤੇ ਦੀਨ-ਈਮਾਨ ਖ਼ਤਰੇ ’ਚ ਐ।”
“ਹਾਂ, ਕਿਉਂਕਿ ਤੁਸੀਂ ਮੁਸਲਮਾਨਾਂ ’ਚ ਘਿਰੇ ਓ।” ਮਕਬੂਲ ਚੀਕਿਆ, “ਮੈਂ ਉੱਥੇ ਮਹਿਫ਼ੂਜ ਆਂ। ਉੱਥੇ ਨਾ ਮੇਰੀ ਜਾਨ ਨੂੰ ਖ਼ਤਰਾ ਐ, ਨਾ ਦੀਨ-ਈਮਾਨ ਨੂੰ। ਗੱਲਾਂ-ਗੱਲਾਂ ’ਚ ਉਸ ਗਲੀ ਦੇ ਮਰਦਾਂ ਬਾਰੇ ਜੋ ਦੱਸ ਦਿੱਤਾ, ਉਸ ਨੂੰ ਭੁੱਲ ਜਾਓ ਭਰਾ।” ਹੱਥ ਜੋੜ ਕੇ ਉਹ ਜਮਾ ਭੀੜ ਅੱਗੇ ਗਿੜਗਿੜਾਇਆ, “ਖੁਦਾ ਲਈ ਮੈਨੂੰ ਤੇ ਮੇਰੀ ਕੌਮ ਨੂੰ ਗੱਦਾਰ ਨਾ ਬਣਾਓ।”
“ਹਮਲਾ ਤਾਂ ਹੋਊਗਾ। ਮਕਬੂਲ, ਖੁਦਾ ਦੀ ਮਰਜ਼ੀ ਅਜਿਹੀ ਨਾ ਹੁੰਦੀ ਤਾਂ…ਕਰਫਿਊ ’ਚ ਵੀ ਤੂੰ ਉਸ ਗਲੀ ਤੋਂ ਇਸ ਗਲੀ ’ਚ ਕਿਵੇਂ ਆਉਂਦਾ?”
“ਮੈਂ ਸ਼ੋਰ ਮਚਾ ਦੂੰਗਾ…ਫੋਰਸ ਨੂੰ ਦੱਸ ਦੂੰਗਾ ਮੈਂ…” ਮਕਬੂਲ ਚਿੰਘਾੜਿਆ।
“ਤੂੰ ਸ਼ੋਰ ਮਚਾਏਂਗਾ, ਫੋਰਸ ਬੁਲਾਏਂਗਾ…ਹੈ ਨਾ?” ਇਸ ਵਾਰ ਇਕ ਨੌਜਵਾਨ ਅੱਗੇ ਆਇਆ, “ਕੌਮ ਦੇ ਗੱਦਾਰ, ਸਾਲੇ ਕਮੀਨੇ ਕੁੱਤੇ।” ਤੇ ਉਸਨੇ ਕੱਸ ਕੇ ਇਕ ਥੱਪੜ ਉਹਦੀ ਕਨਪਟੀ ਉੱਤੇ ਜੜ ਦਿੱਤਾ।
“ਮਾਰੋ ਸਾਲੇ ਨੂੰ।”
“ਮਾਰੋ।”
“ਮਾਰੋ।”
“ਇਹ ਤਾਂ ਮਰ ਗਿਆ ਮੀਰ ਸਾਬ੍ਹ!” ਮਕਬੂਲ ਦੀ ਲਾਸ਼ ਨੂੰ ਪੈਰ ਦੇ ਪੰਜੇ ਨਾਲ ਸਿੱਧਾ ਕਰਦੇ ਹੋਏ ਨੌਜਵਾਨ ਬੋਲਿਆ “ਸਾਲਾ ਕਿੰਨਾ ਚੀਕਿਆ ਤੇ ਕਦੋਂ ਇਸਦਾ ਦਮ ਨਿਕਲ ਗਿਆ, ਮਾਰਕੁਟਾਈ ’ਚ, ਪਤਾ ਈ ਨਹੀਂ ਲੱਗਾ।”
“ਹਮਲੇ ਦੇ ਵਕਤ ਛੁਰਾ ਘੋਂਪ ਕੇ ਇਸ ਨੂੰ ਉੱਥੇ ਸੁੱਟ ਆਉਣਾ।” ਮੀਰ ਸਾਹਬ ਬੋਲੇ, “ਤਫਤੀਸ਼ ਹੋਊਗੀ ਤਾਂ ਕਹਿ ਦਿਆਂਗੇ…ਭੰਗੀਆਂ ਨੇ ਮਕਬੂਲ ਨੂੰ ਮਾਰ ਦਿੱਤਾ। ਇਸ ਖਬਰ ਨਾਲ ਨੌਜਵਾਨ ਭੜਕ ਗਏ ਤੇ ਹੋਸ਼ ਗੁਆ ਬੈਠੇ।…ਹੁਣ ਜਾਓ।”
                                        -0-

No comments: