Monday, October 13, 2014

ਹਿੰਦੀ/ ਅੰਤਹੀਨ ਸਿਲਸਿਲਾ



ਵਿਕਰਮ ਸੋਨੀ

ਦਸਾਂ ਵਰ੍ਹਿਆਂ ਦੇ ਨੇਤਰਾਮ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ, ਤਦੇ ਉਹ ਭੁੱਬਾਂ ਮਾਰ-ਮਾਰ ਰੋ ਪਿਆਜਿਹੜੇ ਲੋਕ ਅਜੇ ਤਕ ਉਸਨੂੰ ਪੱਥਰ ਦੇ ਕਾਲਜੇ ਵਾਲਾ ਪੁੱਤਰ ਕਹਿ ਰਹੇ ਸਨ, ਉਹ ਸਾਰੇ ਖੁਸ਼ ਹੋ ਗਏ।
ਚਿਤਾ ਨੂੰ ਅਗਨੀ ਦੇਣ ਤੋਂ ਪਹਿਲਾਂ ਨੇਤਰਾਮ ਨੂੰ ਭੀ ਦੇ ਸਾਹਮਣੇ ਖੜਾ ਕੀਤਾ ਗਿਆ। ਤਦ ਪਿੰਡ ਦੇ ਬੈਗੇ ਪੁਜਾਰੀ ਨੇ ਉਸ ਨੂੰ ਬੁਲਾਇਆ, ਨੇਤਰਾਮ…
ਤੇ ਨਾਲ ਹੀ ਉਹਦੇ ਸਾਹਮਣੇ ਉਸਦੇ ਪਿਉ ਦੀਆਂ ਪੁਰਾਣੀਆਂ ਜੁੱਤੀਆਂ  ਰੱਖ ਦਿੱਤੀਆਂ ਗਈਆਂ।
ਨੇਤਰਾਮ, ਆਪਣੇ ਪਿਓ ਦੀਆਂ ਜੁੱਤੀਆਂ ਪਾ ਲੈ, ਪੁੱਤਰ।
ਪਰ ਇਹ ਤਾਂ ਮੇਰੇ ਪੈਰਾਂ ਨਾਲੋਂ ਵੱਡੀਆਂ ਨੇ
ਤਾਂ ਕੀ ਹੋਇਆ, ਪਾ ਲੈ।ਭੀ ਵਿੱਚੋਂ ਤਿੰਨ-ਚਾਰ ਆਦਮੀਆਂ ਨੇ ਕਿਹਾ।
ਨੇਤਰਾਮ ਨੇ ਜੁੱਤੀਆਂ ਪਾ ਲਈਆਂ ਤਾਂ ਬੈਗੇ ਪੁਜਾਰੀ ਨੇ ਕਿਹਾ, ਹੁਣ ਬੋਲਮੈਂ ਆਪਣੇ ਪਿਓ ਦੀਆਂ ਜੁੱਤੀਆਂ ਪਾ ਲਈਆਂ ਹਨ।
ਨੇਤਰਾਮ ਚੁੱਪ ਰਿਹਾ।
ਪਹਿਲੀ ਵਾਰ, ਦੂਜੀ ਵਾਰ ਉਹ ਚੁੱਪ ਰਿਹਾ, ਪਰ ਤੀਜੀ ਵਾਰ ਉਹਨੂੰ ਬੋਲਣਾ ਹੀ ਪਿਆ, ਮੈਂ ਆਪਣੇ ਪਿਓ ਦੀਆਂ ਜੁੱਤੀਆਂ ਪਾ ਲਈਆਂ ਹਨ।ਤੇ ਉਹ ਇਕ ਵਾਰ ਫਿਰ ਰੋ ਪਿਆ
ਹੁਣ ਕੱਲ੍ਹ ਤੋਂ ਉਸਨੂੰ ਪਿਤਾ ਦੀ ਥਾਂ ਪਟੇਲ ਦੀ ਉਦੋਂ ਤਕ ਮਜ਼ਦੂਰੀ ਕਰਨੀ ਪਵੇਗੀ, ਜਦੋਂ ਤਕ ਕਿ ਉਸਦੀ ਓਲਾਦ ਦੇ ਪੈਰ ਉਸਦੀਆਂ ਜੁੱਤੀਆਂ ਦੇ ਮੇਚ ਦੇ ਨਾ ਹੋ ਜਾਣ।
                                     -0-

No comments: