Saturday, August 16, 2014

ਹਿੰਦੀ/ ਮੋਹ ਬੁਖਾਰ



ਰਤੀ ਲਾਲ ਸ਼ਾਹੀਨ
ਰਾਖੀ, ਦਵਾਈ ਪੀ ਲੀਂ…ਹਾਂ…।ਮੈਂ ਆਪਣੀ ਬੇਟੀ ਨੂੰ ਕਿਹਾ ਅਤੇ ਦਫਤਰ ਲਈ ਤੁਰ ਪਿਆ।
ਤਿੰਨ ਦਿਨਾਂ ਤੋਂ ਬੁਖਾਰ ਉਤਰਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਪਹਿਲਾਂ ਛੋਟੇ ਪੁੱਤਰ, ਪੰਜ ਸਾਲਾ ਦਿਨੇਸ਼ ਨੂੰ ਫਲੂ ਹੋਇਆ ਤਾਂ ਉਹ ਤਿੰਨ ਦਿਨ ਮੇਰੀ ਬਗਲ ਵਿਚ ਹੀ ਸੌਂਦਾ ਰਿਹਾ। ਕਹਿੰਦਾ, ‘ਡੈਡੀ, ਮੈਂ ਤੁਹਾਡੇ ਕੋਲ ਈ ਸੋਵਾਂਗਾ।’
ਫਿਰ ਤਿੰਨ ਸਾਲ ਦੀ ਸੁਮਨ ਬੇਟੀ ਨੂੰ ਫਲੂ ਨੇ ਜਕੜ ਲਿਆ ਤਾਂ ਉਹ ਵੀ ਪਤਨੀ ਦਾ ਪਲੰਘ ਛੱਡ ਕੇ ਮੇਰੇ ਨਾਲ ਹੀ ਸੌਂਦੀ ਰਹੀ, ਜਦੋਂ ਤਕ ਕਿ ਬੁਖਾਰ ਠੀਕ ਨਹੀਂ ਹੋ ਗਿਆ। ਹੁਣ ਰਾਖੀ ਨੂੰ ਫਲੂ ਨੇ ਆਪਣੀ ਜਕੜ ਵਿਚ ਲੈ ਲਿਆ। ਇਸ ਤਰ੍ਹਾਂ ਰਾਖੀ ਦਾ ਬੁਖਾਰ ਤਿੰਨ ਦਿਨਾਂ ਵਿਚ ਉਤਰ ਜਾਣਾ ਚਾਹੀਦਾ ਸੀ। ਜਦੋਂ ਨਮਕ ਦੀ ਪੱਟੀ ਰੱਖੀ ਜਾਂਦੀ, ਬੁਖਾਰ ਉਤਰ ਜਾਂਦਾ। ਰਾਤ ਹੁੰਦੇ ਹੀ ਫਿਰ ਉਸਦਾ ਮੱਥਾ ਤਪਣ ਲੱਗ ਜਾਂਦਾ। ਹੁਣ ਉਹ ਰਾਤ ਨੂੰ ਮੇਰੇ ਹੀ ਪਲੰਘ ਉੱਪਰ ਸੌਂਦੀ।
ਸ਼ਾਮ ਨੂੰ ਦਫਤਰੋਂ ਘਰ ਪੁੱਜਾ ਤਾਂ ਦੇਖਿਆ, ਰਾਖੀ ਦਾ ਬੁਖਾਰ ਜਿਉਂ ਦਾ ਤਿਉਂ ਸੀ। ਪਤਨੀ ਨੂੰ ਪੁੱਛਿਆ, ਦਵਾਈ ਦਿੱਤੀ ਸੀ?
ਉਹਨੇ ਦੱਸਿਆ, ਸਵੇਰੇ ਅਤੇ ਦੁਪਹਿਰੇ ਗੋਲੀਆਂ ਅਤੇ ਪੀਣ ਦੀ ਦਵਾਈ ਉਹ ਆਪ ਲੈ ਗਈ ਸੀ ਕਿ ਆਪ ਈ ਲੈ ਲਵੇਗੀ।
ਮੈਂ ਚਿੰਤਾ ਵਿਚ ਡੁੱਬ ਗਿਆ , ਤਦ ਬੁਖਾਰ ਉਤਰ ਕਿਉਂ ਨਹੀਂ ਰਿਹਾ?
ਮੈਂ ਉਸਨੂੰ ਮੁੜ ਡਾਕਟਰ ਕੋਲ ਲੈਕੇ ਜਾਣ ਦੀ ਗੱਲ ਸੋਚੀ, ਰਾਖੀ ਕਪੜੇ ਬਦਲ, ਡਾਕਟਰ ਕੋਲ ਚੱਲਣਾ ਹੈ।
ਕਪੜੇ ਤਾਂ ਉਹਨੇ ਬਦਲੇ ਨਹੀਂ, ਪਰ ਰੋਣ ਲੱਗ ਪਈ, ਡੈਡੀ, ਡਾਕਟਰ ਸੂਈ ਲਾਊਗਾ ਨਾ?
ਹਾਂ।
ਸੂਈ ਨਾਲ ਬੁਖਾਰ ਉਤਰ ਜਾਂਦਾ ਐ ਨਾ?
ਹਾਂ।
ਡੈਡੀ, ਗੋਲੀ ਅਤੇ ਦਵਾਈ ਨਾਲ ਵੀ ਬੁਖਾਰ ਉਤਰਦਾ ਐ ਨਾ?
ਉਤਰਦਾ ਐ। ਉਤਰਨਾ ਵੀ ਚਾਹੀਦੈ।
ਰਾਖੀ ਰੋਂਦੀ ਰਹੀ। ਮੈਂ ਮੁਸਕਰਾਇਆ, ਪੁੱਤਰ! ਤੂੰ ਅੱਠ ਸਾਲਾਂ ਦੀ ਐਂ। ਸਭ ਤੋਂ ਵੱਡੀ ਐਂ। ਬੁਖਾਰ ਹੋਣ ਤੇ ਕੀ ਰੋਈਦੈ? ਮੈਂ ਡਾਕਟਰ ਨੂੰ ਕਹਿ ਦਿਆਂਗਾ ਕਿ ਸੂਈ ਹੌਲੀ-ਹੌਲੀ ਲਾਵੇ। ਦਰਦ ਨਾ ਕਰੇ।
ਪਰ ਡੈਡੀ, ਫਿਰ ਬੁਖਾਰ ਉਤਰ ਜਾਵੇਗਾ।
ਇਹ ਤਾਂ ਚੰਗੀ ਗੱਲ ਐ।
ਪਰ ਮੈਂ ਤੁਹਾਡੇ ਕੋਲ ਈ ਸੋਵਾਂਗੀ।
ਚੰਗਾ ਬਾਬਾ! ਮੇਰੇ ਕੋਲ ਈ ਸੌਂ ਜੀਂ।
ਸੱਚੀਂ!
ਰਾਖੀ ਨੂੰ ਜਿਵੇਂ ਮੇਰੀ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ। ਜਦੋਂ ਮੈਂ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਮੇਰੇ ਕੋਲ ਹੀ ਸੌਂਵੇਗੀ, ਤਦ ਉਹਦਾ ਰੋਣਾ ਬੰਦ ਹੋਇਆ। ਉਹ ਕਮਰੇ ਵਿਚ ਚਲੀ ਗਈ। ਪਰ ਉਹਨੇ ਕਪੜੇ ਨਹੀਂ ਬਦਲੇ। ਉਹ ਮੁੜੀ ਤਾਂ ਉਸਦੇ ਹੱਥ ਵਿਚ ਤਿੰਨ ਦਿਨਾਂ ਦੀ ਦਵਾਈ ਦੀ ਖੁਰਾਕ ਸੀ ਤੇ ਇਕ ਸ਼ੀਸ਼ੀ ਜਿਸ ਵਿਚ ਪੀਣ ਵਾਲੀ ਦਵਾ ਸੀ। ਮੈਨੂੰ ਦਵਾਈ ਦਿਖਾਉਂਦੇ ਹੋਏ ਬੋਲੀ, ਡੈਡੀ, ਮੇਰਾ ਬੁਖਾਰ ਉਤਰ ਜਾਂਦਾ ਤਾਂ ਮੈਂ ਤੁਹਾਡੇ ਕੋਲ ਨਹੀਂ ਸੌਂ ਸਕਦੀ ਸੀ। ਇਸ ਲਈ ਮੈਂ ਦਵਾਈ ਲਈ ਈ ਨਹੀਂ। ਹੁਣ ਲਵਾਂਗੀ।
ਮੇਰੀ ਅੱਠਾਂ ਸਾਲਾਂ ਦੀ ਧੀ ਨੇ ਜ਼ਿੰਦਗੀ ਦਾ ਇਕ ਨਵਾਂ ਅਧਿਆਇ ਖੋਲ੍ਹ ਦਿੱਤਾ ਸੀ।
                                      -0-

Monday, August 11, 2014

ਹਿੰਦੀ/ ਬਿਸਾਤ



ਕਵਿਤਾ ਸੂਦ

ਇਕ ਐਫ.ਡੀ ਬਨਵਾਉਣੀ ਐ।ਦੋ-ਤਿੰਨ ਆਵਾਜ਼ਾਂ ਆਪਸ ਵਿਚ ਟਕਰਾਉਂਦੀਆਂ ਜਿਹੀਆਂ ਆਈਆਂ।
ਮੈਂ ਨਜ਼ਰ ਉਠਾ ਕੇ ਦੇਖਿਆਦੋ ਔਰਤਾਂ ਅਤੇ ਇਕ ਆਦਮੀ ਸਾਹਮਣੇ ਖੇ ਸਨ। ਮੈਂ ਸਮਝ ਗਈ, ਸੱਸ-ਨੂੰਹ ਤੇ ਪੁੱਤਰ ਹਨ। ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈਮਾਂ, ਪੁੱਤਰ ਤੇ ਬਹੂ ਜਾਂ ਫਿਰ ਮਾਂ ਅਤੇ ਪਤੀ-ਪਤਨੀ।
ਸੱਸ ਅੱਗੇ-ਅੱਗੇ , ਬਹੂ ਬਰਾਬਰ ਕਦਮ ਮਿਲਾਉਣ ਦੀ ਕੋਸ਼ਿਸ਼ ਵਿਚ ਤੇ ਪੁੱਤਰ ਮਾਂ ਦੇ ਪਿੱਛੇ ਇਕ ਚੰਗੇ ਬੱਚੇ ਵਾਂਗ।
ਕਿੰਨੇਂ ਦੀ, ਕਿਸਦੇ ਨਾਂ?ਮੈਂ ਫਾਰਮ ਸਾਹਮਣੇ ਰੱਖਕੇ ਨਾਂ ਲਿਖਣ ਦੀ ਤਿਆਰੀ ਕਰਦਿਆਂ ਪੁੱਛਿਆ।
ਤਿੰਨ ਲੱਖ ਦੀ, ਮੇਰੇ, ਪੁਸ਼ਪਾ ਦੇਵੀ ਦੇ ਨਾਂ ’ਤੇ।ਸੱਸ ਬੋਲੀ।
ਮੈਂ ਸਮਝ ਗਈ, ਰਿਟਾਇਰਮੈਂਟ ਦਾ ਪੈਸਾ ਲੈ ਕੇ ਆਈ ਹੈ ਪੁਸ਼ਪਾ ਦੇਵੀ। ਨੂੰਹ-ਪੁੱਤ ਉਸ ਵਿਚ ਹਿੱਸੇਦਾਰੀ ਦੇ ਜੁਗਾ ਵਿਚ ਹਨ।
ਕਿਉਂ ਮੈਡਮ, ਦੋ ਨਾਵਾਂ ’ਤੇ ਬਣ ਜਾਵੇਗੀ?ਨੂੰਹ ਬੋਲੀ।
ਹਾਂ, ਹਾਂ, ਕਿਉਂ ਨਹੀਂ। ਇਕ-ਇਕ ਫੋਟੋ ਦਿਓ।
ਫੋਟੋ ਤਾਂ ਨਹੀਂ ਲਿਆਈ ਮੈਂ।ਬਹੂ ਨਿਰਾਸ਼ ਹੋ ਗਈ।
ਮੈਂ ਲਿਆਂਦੀ ਐ  ਫੋਟੋ। ਮੇਰੇ ’ਕੱਲੀ ਦੇ ਨਾਂ ਬਣਾ ਦਿਓ।ਪੁਸ਼ਪਾ ਦੇਵੀ ਨੇ ਪਰਸ ਵਿੱਚੋਂ ਆਪਣੀ ਫੋਟੋ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ।
ਫੋਟੋ ਤਾਂ ਦਸਾਂ ਮਿੰਟਾਂ ’ਚ ਬਣਕੇ ਆਜੂਗੀ ਮਾਂ।ਮੁੰਡਾ ਵਿਆਕੁਲਤਾ ਨਾਲ ਬੋਲਿਆ।
ਮਾਂ ਚੁੱਪ ਰਹੀ।
 ਮੈਂ ਪੁਸ਼ਪਾ ਦੇਵੀ ਦੀ ਫੋਟੋ ਲਈ ਤੇ ਲੋੀਂਦੀ ਕਾਰਵਾਈ ਕਰਨ ਲੱਗੀ। ਇਸ ਦੌਰਾਨ ਪਤੀ-ਪਤਨੀ ਵਿਚ ਧੀਮੀ ਆਵਾਜ਼ ਵਿਚ ਕੁਝ ਗੱਲਬਾਤ ਹੋਈ। ਪਤਨੀ ਫਿਰ ਅੱਗੇ ਆਈ, ਕਿਉਂ ਮੈਡਮ, ਨਾਮਿਨੇਸ਼ਨ ਹੋ ਜਾਊਗੀ ਕੀ?
ਜੀ ਹਾਂ, ਨਾਮਿਨੇਸ਼ਨ ਵੀ ਹੋ ਜਾਂਦੀ ਐ।
ਪਰ ਬਾਦ ’ਚ ਪੇਮੈਂਟ ਲੈਣ ਵੇਲੇ ਕੋਈ ਪਰੇਸ਼ਾਨੀ ਤਾਂ ਨਹੀਂ ਹੁੰਦੀ?
ਪੁਸ਼ਪਾ ਦੇਵੀ ਚੁੱਪਚਾਪ ਫਾਰਮ ਪੂਰਾ ਕਰਨ ਵਿਚ ਲੱਗੀ ਹੋਈ ਸੀ।
ਨਹੀਂ ਕੋਈ ਪਰੇਸ਼ਾਨੀ ਨਹੀਂ ਹੁੰਦੀ। ਮੌਤ ਦਾ ਸਰਟੀਫਿਕੇਟ, ਦੋ ਗਵਾਹੀਆ ਤੇ ਥੋੀ ਜਿਹੀ ਹੋਰ ਕਾਰਵਾਈ, ਬੱਸ।
 ਕਿਉਂ ਜੀ, ਫਿਰ ਛੱਡੋ ਨਾਂ ਪੁਆਉਣ ਨੂੰ, ਨਾਮਿਨੇਸ਼ਨ ਈ ਕਰਵਾ ਲੈਂਦੇ ਹਾਂ। ਮੈਡਮ ਜੀ ਕਹਿੰਦੇ ਐ, ਬਾਦ ’ਚ ਪੈਮੈਂਟ ਲੈਣ ’ਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਦੋ ਗਵਾਹੀਆਂ ਦੀ ਲੋ ਪਊਗੀ।
ਦੋ ਗਵਾਹੀਆਂ ਤਾਂ ਆਸਾਨੀ ਨਾਲ ਮਿਲ ਜਾਣਗੀਆਂ।
ਕਿਉਂ ਮੈਡਮ, ਨਾਮਿਨੇਸ਼ਨ ਕੈਂਸਲ ਵੀ ਹੋ ਸਕਦੀ ਐ? ਸੱਸ ਬੋਲੀ।
ਹਾਂ, ਹਾਂ, ਕਿਉਂ ਨਹੀਂ। ਬੱਸ ਇਕ ਗਵਾਹ ਚਾਹੀਦੈ।
ਇਕ ਗਵਾਹ ਤਾਂ ਆਸਾਨੀ ਨਾਲ ਮਿਲ ਜਾਵੇਗਾ ਮੈਨੂੰ।
ਮੈਨੂੰ ਲੱਗਾ ਮੇਰੇ ਸਾਹਮਣੇ ਐਫ.ਡੀ. ਦੇ ਕਾਗਜ਼ ਨਹੀਂ, ਸ਼ਤਰੰਜ ਦੀ ਬਿਸਾਤ ਵਿਛੀ ਹੈ।
                                      -0-


Sunday, August 3, 2014

ਹਿੰਦੀ / ਰੋਹ



ਨਿਰਮਲਾ ਸਿੰਘ

ਕਿਉਂ ਮਾਰ ਰਹੇ ਓਂ ਡੱਬੂ ਨੂੰ? ਵਿਚਾਰਾ ਉਂਜ ਈ ਠੰਡ ਨਾਲ ਸੁੰਗੜਿਆ ਬੈਠੈ। ਮੇਮਸਾਹਬ ਨੇ ਆਪਣੇ ਪਤੀ ਨੂੰ ਕਿਹਾ।
ਉਹ ਆਪਣੇ ਨਵੇਂ ਸੋਫੇ ’ਤੇ ਬੈਠ ਗਿਆ। ਸਾਰਾ ਸੋਫਾ ਈ ਖਰਾਬ ਕਰਤਾ।
ਤਾਂ ਕੀ ਹੋਇਆ, ਵਿਚਾਰਾ ਬੱਚਾ ਐ। ਉਹਨੂੰ ਏਨੀ ਸਮਝ ਕਿੱਥੇ ਐ ਕਿ ਉਹ ਜ਼ਮੀਨ ’ਤੇ ਸੋਫੇ ’ਚ ਫਰਕ ਕਰ ਸਕੇ। ਉਹ ਤਾਂ ਪਿਆਰ ਦਾ ਭੁੱਖਾ ਐ।
ਓਏ ਕਾਲੂ! ਆ ਤੇ ਲੈ ਜਾ ਡੱਬੂ ਨੂੰ, ਘੁਮਾ ਲਿਆ ਥੋੜੀ ਦੇਰ। ਹਾਂ, ਇਸ ਦੀ ਸੰਗਲੀ ਕਸ ਕੇ ਫੜੀ ਰੱਖੀਂ…ਬੱਚਾ ਐ ਕਿਤੇ ਗੁਆਚ ਨਾ ਜਾਵੇ…।
ਜੀ ਮੇਮਸਾਬ!ਦੱਸਾਂ ਵਰ੍ਹਿਆਂ ਦਾ ਕਾਲੂ ਡੱਬੂ ਨੂੰ ਫੜਨ ਲੱਗਾ। ਡੱਬੂ ਕਦੇ ਸੋਫੇ ਹੇਠ, ਕਦੇ ਸੋਫੇ ਉੱਤੇ ਤੇ ਕਦੇ ਪਲੰਘ ਉੱਪਰ ਚੜ੍ਹ ਜਾਂਦਾ। ਕਾਲੂ ਨੇ ਡੱਬੂ ਨੂੰ ਪਲੰਘ ਉੱਤੇ ਚੜ੍ਹ ਕੇ ਫੜਿਆ ਹੀ ਸੀ ਕਿ ਮੇਮਸਾਹਬ ਦਾ ਕਰਾਰਾ ਥੱਪੜ ਉਹਦੀ ਗੱਲ੍ਹ ਉੱਤੇ ਪਿਆ ਤੇ ਉਹ ਚੀਕੀ, ਬਦਤਮੀਜ ਕਿਤੋਂ ਦਾ!…ਤੈਨੂੰ ਜਵਾਂ ਈ ਤਮੀਜ਼ ਨਹੀਂ…ਪਲੰਘ ਦੀ ਸਾਰੀ ਚੱਦਰ ਖਰਾਬ ਕਰਤੀ, ਪੈਰ ਰਖਕੇ…ਚੱਲ ਹੱਟ ਏਥੋਂ।
ਵਿਚਾਰਾ ਕਾਲੂ ਡੱਬੂ ਵੱਲੋਂ ਗੰਦੇ ਕੀਤੇ ਪਲੰਘ, ਸੋਫੇ ਤੇ ਮੇਮਸਾਹਬ ਨੂੰ ਦੇਖਦਾ ਹੋਇਆ ਬਾਹਰ ਚਲਾ ਗਿਆ।
ਥੋੜੀ ਦੇਰ ਬਾਦ ਬਾਹਰੋਂ ਡੱਬੂ ਦੇ ਰੋਣ-ਚਿੱਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆ। ਸਾਹਬ ਤੇ ਮੇਮਸਾਹਬ ਨੇ ਬਾਹਰ ਜਾ ਕੇ ਦੇਖਿਆ। ਵਿਚਾਰਾ ਡੱਬੂ ਲੰਗੜਾਉਂਦਾ ਹੋਇਆ ‘ਕੂੰ-ਕੂੰ’ ਕਰ ਰਿਹਾ ਸੀ ਤੇ ਕਾਲੂ ਉਸਨੂੰ ਛੱਡ ਕੇ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ।
                                         -0-