Monday, August 11, 2014

ਹਿੰਦੀ/ ਬਿਸਾਤ



ਕਵਿਤਾ ਸੂਦ

ਇਕ ਐਫ.ਡੀ ਬਨਵਾਉਣੀ ਐ।ਦੋ-ਤਿੰਨ ਆਵਾਜ਼ਾਂ ਆਪਸ ਵਿਚ ਟਕਰਾਉਂਦੀਆਂ ਜਿਹੀਆਂ ਆਈਆਂ।
ਮੈਂ ਨਜ਼ਰ ਉਠਾ ਕੇ ਦੇਖਿਆਦੋ ਔਰਤਾਂ ਅਤੇ ਇਕ ਆਦਮੀ ਸਾਹਮਣੇ ਖੇ ਸਨ। ਮੈਂ ਸਮਝ ਗਈ, ਸੱਸ-ਨੂੰਹ ਤੇ ਪੁੱਤਰ ਹਨ। ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈਮਾਂ, ਪੁੱਤਰ ਤੇ ਬਹੂ ਜਾਂ ਫਿਰ ਮਾਂ ਅਤੇ ਪਤੀ-ਪਤਨੀ।
ਸੱਸ ਅੱਗੇ-ਅੱਗੇ , ਬਹੂ ਬਰਾਬਰ ਕਦਮ ਮਿਲਾਉਣ ਦੀ ਕੋਸ਼ਿਸ਼ ਵਿਚ ਤੇ ਪੁੱਤਰ ਮਾਂ ਦੇ ਪਿੱਛੇ ਇਕ ਚੰਗੇ ਬੱਚੇ ਵਾਂਗ।
ਕਿੰਨੇਂ ਦੀ, ਕਿਸਦੇ ਨਾਂ?ਮੈਂ ਫਾਰਮ ਸਾਹਮਣੇ ਰੱਖਕੇ ਨਾਂ ਲਿਖਣ ਦੀ ਤਿਆਰੀ ਕਰਦਿਆਂ ਪੁੱਛਿਆ।
ਤਿੰਨ ਲੱਖ ਦੀ, ਮੇਰੇ, ਪੁਸ਼ਪਾ ਦੇਵੀ ਦੇ ਨਾਂ ’ਤੇ।ਸੱਸ ਬੋਲੀ।
ਮੈਂ ਸਮਝ ਗਈ, ਰਿਟਾਇਰਮੈਂਟ ਦਾ ਪੈਸਾ ਲੈ ਕੇ ਆਈ ਹੈ ਪੁਸ਼ਪਾ ਦੇਵੀ। ਨੂੰਹ-ਪੁੱਤ ਉਸ ਵਿਚ ਹਿੱਸੇਦਾਰੀ ਦੇ ਜੁਗਾ ਵਿਚ ਹਨ।
ਕਿਉਂ ਮੈਡਮ, ਦੋ ਨਾਵਾਂ ’ਤੇ ਬਣ ਜਾਵੇਗੀ?ਨੂੰਹ ਬੋਲੀ।
ਹਾਂ, ਹਾਂ, ਕਿਉਂ ਨਹੀਂ। ਇਕ-ਇਕ ਫੋਟੋ ਦਿਓ।
ਫੋਟੋ ਤਾਂ ਨਹੀਂ ਲਿਆਈ ਮੈਂ।ਬਹੂ ਨਿਰਾਸ਼ ਹੋ ਗਈ।
ਮੈਂ ਲਿਆਂਦੀ ਐ  ਫੋਟੋ। ਮੇਰੇ ’ਕੱਲੀ ਦੇ ਨਾਂ ਬਣਾ ਦਿਓ।ਪੁਸ਼ਪਾ ਦੇਵੀ ਨੇ ਪਰਸ ਵਿੱਚੋਂ ਆਪਣੀ ਫੋਟੋ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ।
ਫੋਟੋ ਤਾਂ ਦਸਾਂ ਮਿੰਟਾਂ ’ਚ ਬਣਕੇ ਆਜੂਗੀ ਮਾਂ।ਮੁੰਡਾ ਵਿਆਕੁਲਤਾ ਨਾਲ ਬੋਲਿਆ।
ਮਾਂ ਚੁੱਪ ਰਹੀ।
 ਮੈਂ ਪੁਸ਼ਪਾ ਦੇਵੀ ਦੀ ਫੋਟੋ ਲਈ ਤੇ ਲੋੀਂਦੀ ਕਾਰਵਾਈ ਕਰਨ ਲੱਗੀ। ਇਸ ਦੌਰਾਨ ਪਤੀ-ਪਤਨੀ ਵਿਚ ਧੀਮੀ ਆਵਾਜ਼ ਵਿਚ ਕੁਝ ਗੱਲਬਾਤ ਹੋਈ। ਪਤਨੀ ਫਿਰ ਅੱਗੇ ਆਈ, ਕਿਉਂ ਮੈਡਮ, ਨਾਮਿਨੇਸ਼ਨ ਹੋ ਜਾਊਗੀ ਕੀ?
ਜੀ ਹਾਂ, ਨਾਮਿਨੇਸ਼ਨ ਵੀ ਹੋ ਜਾਂਦੀ ਐ।
ਪਰ ਬਾਦ ’ਚ ਪੇਮੈਂਟ ਲੈਣ ਵੇਲੇ ਕੋਈ ਪਰੇਸ਼ਾਨੀ ਤਾਂ ਨਹੀਂ ਹੁੰਦੀ?
ਪੁਸ਼ਪਾ ਦੇਵੀ ਚੁੱਪਚਾਪ ਫਾਰਮ ਪੂਰਾ ਕਰਨ ਵਿਚ ਲੱਗੀ ਹੋਈ ਸੀ।
ਨਹੀਂ ਕੋਈ ਪਰੇਸ਼ਾਨੀ ਨਹੀਂ ਹੁੰਦੀ। ਮੌਤ ਦਾ ਸਰਟੀਫਿਕੇਟ, ਦੋ ਗਵਾਹੀਆ ਤੇ ਥੋੀ ਜਿਹੀ ਹੋਰ ਕਾਰਵਾਈ, ਬੱਸ।
 ਕਿਉਂ ਜੀ, ਫਿਰ ਛੱਡੋ ਨਾਂ ਪੁਆਉਣ ਨੂੰ, ਨਾਮਿਨੇਸ਼ਨ ਈ ਕਰਵਾ ਲੈਂਦੇ ਹਾਂ। ਮੈਡਮ ਜੀ ਕਹਿੰਦੇ ਐ, ਬਾਦ ’ਚ ਪੈਮੈਂਟ ਲੈਣ ’ਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਦੋ ਗਵਾਹੀਆਂ ਦੀ ਲੋ ਪਊਗੀ।
ਦੋ ਗਵਾਹੀਆਂ ਤਾਂ ਆਸਾਨੀ ਨਾਲ ਮਿਲ ਜਾਣਗੀਆਂ।
ਕਿਉਂ ਮੈਡਮ, ਨਾਮਿਨੇਸ਼ਨ ਕੈਂਸਲ ਵੀ ਹੋ ਸਕਦੀ ਐ? ਸੱਸ ਬੋਲੀ।
ਹਾਂ, ਹਾਂ, ਕਿਉਂ ਨਹੀਂ। ਬੱਸ ਇਕ ਗਵਾਹ ਚਾਹੀਦੈ।
ਇਕ ਗਵਾਹ ਤਾਂ ਆਸਾਨੀ ਨਾਲ ਮਿਲ ਜਾਵੇਗਾ ਮੈਨੂੰ।
ਮੈਨੂੰ ਲੱਗਾ ਮੇਰੇ ਸਾਹਮਣੇ ਐਫ.ਡੀ. ਦੇ ਕਾਗਜ਼ ਨਹੀਂ, ਸ਼ਤਰੰਜ ਦੀ ਬਿਸਾਤ ਵਿਛੀ ਹੈ।
                                      -0-


No comments: