Friday, April 25, 2014

ਹਿੰਦੀ/ ਬ੍ਰਾਹਮਣ



ਪ੍ਰਭਾ ਪਾਂਡੇ
ਪੰਡਤ ਜੀ ਕਿਤੋਂ ਜਜਮਾਨੀ ਕਰਕੇ ਮੁ ਰਹੇ ਸਨ। ਉਸ ਦਿਨ ਕਾਫੀ ਮੀਂਹ ਪਿਆ ਸੀ। ਚਾਰੇ ਪਾਸੇ ਪਾਣੀ ਭਰਿਆ ਪਿਆ ਸੀ। ਸਕ ਕਿਨਾਰੇ ਦੀਆਂ ਨਾਲੀਆਂ ਦਰਿਆ ਵਾਂਗ ਵਗ ਰਹੀਆਂ ਸਨ। ਅਚਾਨਕ ਪੰਡਤ ਜੀ ਦੀ ਨਜ਼ਰ ਨਾਲੇ ਤੋਂ ਥੋਾ ਉੱਤੇ ਚਿੱਕ ਵਿਚ ਲਿਬੇ ਸੂਰ ਦੇ ਬੱਚੇ ਉੱਤੇ ਪਈ। ਸ਼ਾਇਦ ਉਸਦੀ ਮਾਂ ਉਸ ਨੂੰ ਰੱਬ ਆਸਰੇ ਛੱਡ , ਦੂਜੇ ਬੱਚਿਆਂ ਦੀ ਰਾਖੀ ਲਈ ਸੁਰਖਿਅਤ ਸਥਾਨ ਉੱਤੇ ਚਲੀ ਗਈ ਸੀ। ਕ੍ਰਿਂ-ਕ੍ਰਿਂ ਕਰਦਾ ਉਹ ਬੱਚਾ ਉੱਪਰ ਚ੍ਹਨ ਜੋਗਾ ਨਹੀਂ ਸੀ। ਤਦ ਹੀ ਤਾਂ ਉਹ ਆਪਣੇ ਪਰਿਵਾਰ ਤੋਂ ਵਿੱਛ ਗਿਆ ਸੀ। ਉਂਜ ਵੀ ਛੇ ਇੰਚ ਦੀ ਉਚਾਈ ਵਾਲੇ ਨਾਲੇ ਦਾ ਪਾਣੀ ਕਦੇ ਵੀ ਵਧ ਸਕਦਾ ਸੀ। ਨਾਲੇ ਦੇ ਪਾਸ ਵਾਲੀ ਥਾਂ ਵਿਚ ਵੀ ਵਰਖਾ ਨੇ ਪਾਣੀ ਭਰ ਦੇਣਾ ਸੀ।
ਪੰਡਤ ਜੀ ਨੂੰ ਦਇਆ ਤਾਂ ਆਈ, ਪਰ ‘ਸੂਰ ਦਾ ਬੱਚਾ ਹੈ’ ਸੋਚ ਕੇ ਅੱਗੇ ਵਧ ਗਏ। ਉਹ ਜਿਉਂ-ਜਿਉਂ ਅੱਗੇ ਵਧਦੇ, ਤਿਉਂ-ਤਿਉਂ ਉਹਨਾਂ ਦੇ ਮਨ ਵਿਚ ਇਕ ਅਜੀਬ ਜਿਹੀ ਬੇਚੈਨੀ ਵਧਦੀ ਜਾ ਰਹੀ ਸੀ। ਦਿਲ ਕਹਿੰਦਾਕੀ ਪੰਡਤ ਦਾ ਇਹੀ ਕਰਤੱਵ ਹੈ ਕਿ ਸੂਰ ਦਾ ਬੱਚਾ ਦੇਖ ਕੇ ਉਸਨੂੰ ਮਰਣ ਲਈ ਛੱਡ ਦੇਵੇ ਤੇ ਜੇ ਗਾਂ ਜਾਂ ਬਕਰੀ ਦਾ ਹੋਵੇ ਤਾਂ ਉਹਨੂੰ ਬਚਾਅ ਲਵੇ। ਇਸੇ ਕਸ਼ਮਕਸ਼ ਵਿਚ ਪੰਡਤ ਜੀ ਕਰੀਬ ਅੱਧਾ ਮੀਲ ਅੱਗੇ ਆ ਚੁੱਕੇ ਸਨ।
ਅੰਤ ਉਹਨਾਂ ਦੇ ਮਨ ਦੀ ਦੁਵਿਧਾ ਦੂਰ ਹੋਈ। ਉਹ ਤੇਜ਼ ਕਦਮਾਂ ਨਾਲ ਮੁ ਪਏ। ਸੂਰ ਦੇ ਬੱਚੇ ਨੂੰ ਜ਼ਿੰਦਾ ਦੇਖ ਉਹਨਾਂ ਨੇ ਸੁੱਖ ਦਾ ਸਾਹ ਲਿਆ। ਫੁਰਤੀ ਨਾਲ ਬੱਚੇ ਨੂੰ ਬਾਹਰ ਕੱਢਿਆ। ਇਸ ਦੌਰਾਨ ਬੱਚੇ ਦੀ ਮਾਂ ਦੂਜੇ ਬੱਚਿਆਂ ਨੂੰ ਸੁਰੱਖਿਅਤ ਸਥਾਨ ਉੱਤੇ ਛੱਡ ਕੇ ਵਾਪਸ ਆ ਗਈ ਸੀ। ਉਹ ਪੰਡਤ ਜੀ ਨੂੰ ਧੰਨਵਾਦੀ-ਨਜ਼ਰਾਂ ਨਾਲ ਦੇਖਦੀ, ਬੱਚੇ ਨੂੰ ਚੁੱਕ ਕੇ ਲੈ ਗਈ।
ਫਿਰ ਤੇਜ਼ ਮੀਂਹ ਆ ਗਿਆ। ਪੰਡਤ ਜੀ ਚਿੱਕ ਵਿਚ ਲਿਬੇ, ਭੱਜਦੇ ਹੋਏ ਘਰ ਪਹੁੰਚੇ। ਰਾਤ ਦੇ ਦਸ ਵੱਜ ਗਏ ਸਨ। ਮੀਂਹ ਵਿਚ ਭਿੱਜ ਜਾਣ ਕਾਰਨ ਉਹਨਾਂ ਨੂੰ ਬੁਖਾਰ ਹੋ ਗਿਆ। ਫਿਰ ਵੀ ਉਹਨਾਂ ਦਾ ਮਨ ਬਹੁਤ ਸ਼ਾਂਤ ਸੀ। ਸੋਚ ਰਹੇ ਸਨ‘ਜੇਕਰ ਅੱਜ ਮੇਰਾ ਵਿਵੇਕ ਮਰ ਗਿਆ ਹੁੰਦਾ ਤਾਂ ਬ੍ਰਾਹਮਣ ਕਹਾਉਣ ਦੇ ਯੋਗ ਨਹੀਂ ਰਹਿਣਾ ਸੀ।’
                                         -0-

No comments: