Thursday, April 3, 2014

ਹਿੰਦੀ/ ਬੱਚਾ



ਮੀਰਾ ਚੰਦ੍ਰਾ

ਲੰਮੇਂ ਅਰਸੇ ਮਗਰੋਂ ਨਾਨਕੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਪੁਰਾਣੀਆਂ ਸਹੇਲੀਆਂ ਨੂੰ ਮਿਲਣ ਦੀ ਇੱਛਾ ਵੀ ਸੀ। ਮਨ ਵਿਚ ਬਹੁਤ ਸਾਰੀਆਂ ਉਮੰਗਾਂ ਲਈ, ਮੈਂ ਮਾਂ ਅਤੇ ਆਪਣੇ ਪੰਜ ਸਾਲ ਦੇ ਪੁੱਤਰ ਨਾਲ ਨਾਨਕੇ ਪਹੁੰਚੀ। ਬੇਟੇ ਗੌਰਵ ਲਈ ਤਾਂ ਭਾਰਤ ਵਿਚ ਬੀਤਿਆ ਹਰ ਪਲ ਅਚੰਭੇ ਭਰਿਆ ਹੁੰਦਾ ਹੈ। ਪਿੰਡ ਤਾਂ ਉਸ ਲਈ ਕਿਸੇ ਜਾਦੂ-ਨਗਰੀ ਤੋਂ ਘੱਟ ਨਹੀਂ ਸੀ। ਕਿਤੇ-ਕਿਤੇ ਅੱਧਪਕੀ ਕਣਕ ਦੇ ਖੇਤ ਅਤੇ ਲਹਿਰਾ ਰਹੀਆਂ ਬੱਲੀਆਂ, ਅੰਬਾਂ ਦੇ ਦਰੱਖਤਾਂ ਉੱਤੇ ਲਮਕਦੀਆਂ ਅੰਬੀਆਂ ਉਹਨੂੰ ਗੁਦਗੁਦਾ ਜਾਂਦੇ ਸਨ। ਪਗਡੰਡੀਆਂ ਉੱਤੇ ਤੁਰਨਾ ਤਾਂ ਉਸਦਾ ਜਨੂਨ ਬਣ ਗਿਆ ਸੀ।
ਜਨਮ ਤੋਂ ਹੀ ਅਮਰੀਕਾ ਵਿਚ ਰਹਿਣ ਵਾਲਾ ਗੌਰਵ ਆਉਣ ਵਾਲੇ ਕਿਸੇ ਨਵੇਂ ਆਦਮੀ ਦੇ ਪਰੰਪਰਾਵਾਦੀ ਪਹਿਨਾਵੇ ਨੂੰ ਦੇਖ ਕੇ ਸਿਮਟ ਜਾਂਦਾ ਸੀ। ਬਹੁਤ ਕਹਿਣ ਉੱਤੇ ਹੀ ਉਹ ਆਉਣ ਵਾਲੇ ਦੇ ਪੈਰੀਂ ਹੱਥ ਲਾਉਂਦਾ। ਇਸ ਲਈ ਅਕਸਰ ਉਹਨੂੰ ਡਾਂਟ ਵੀ ਪੈਂਦੀ।
ਗੌਰਵ ਬੇਟੇ, ਤੈਨੂੰ ਕਿੰਨੀ ਵਾਰ ਸਮਝਾਇਆ ਕਿ ਵੱਡੇ ਲੋਕਾਂ ਦੇ ਪੈਰੀਂ ਪੈਂਦੇ ਹਨ। ਇੱਥੇ ‘ਹਾਇ-ਹੈੱਲੋ’ ਨਹੀਂ ਕਰਦੇ। ਤੂੰ ਸਮਝਦਾ ਕਿਉਂ ਨਹੀਂ…ਅੱਗੇ ਤੋਂ ਘਰੇ ਆਉਣ ਵਾਲਿਆਂ ਦੇ ਪੈਰੀਂ ਹੱਥ ਲਾਉਣਾ ਹੈ, ਸਮਝ ਗਿਆ!ਮੈਂ ਉਸ ਨੂੰ ਪਿਆਰ ਨਾਲ ਸਮਝਾਇਆ।
ਗੌਰਵ ਨੇ ਵੀ ਇਕ ਚੰਗੇ ਬੱਚੇ ਦੀ ਤਰ੍ਹਾਂ ‘ਹਾਂ’ ਵਿਚ ਸਿਰ ਹਿਲਾ ਦਿੱਤਾ।
ਪਿੰਡ ਦੀ ਆਪਣੀ ਪਰੰਪਰਾ ਹੁੰਦੀ ਹੈ। ਨੂੰਹਾਂ-ਧੀਆਂ ਦੇ ਆਉਣ ਉੱਤੇ ਜਾਤ ਅਤੇ ਵਰਗ ਨੂੰ ਦਰਕਿਨਾਰ ਕਰ ਸਾਰੇ ਲੋਕ ਉਸਨੂੰ ਮਿਲਣ ਆਉਂਦੇ ਹਨ। ਉਹਨਾਂ ਨੂੰ ਵੀ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਸੀ। ਇਕ ਦਿਨ ਬਜ਼ੁਰਗ ਜਮਾਦਾਰ ਚਾਚਾ ਮੈਨੂੰ ਮਿਲਣ ਆਏ। ਮੈਂ ਹੱਥ ਜੋ ਕੇ ਉਹਨਾ ਨੂੰ ਪ੍ਰਣਾਮ ਕੀਤਾ। ਗੌਰਵ ਵੀ ਉੱਥੇ ਖੜਾ ਸੀ। ਉਹ ਵੀ ਝੱਟ ਦੇਣੇ ਝੁਕਿਆ ਤੇ ਉਹਨਾਂ ਦੇ ਪੈਰੀਂ ਪੈ ਗਿਆ।
ਨਾ ਬੇਟੇ ਨਾ!ਕਹਿੰਦੇ ਜਮਾਦਾਰ ਚਾਚਾ ਵੀ ਹਾ ਗਏ ਤੇ ਅਵਾਕ ਰਹਿ ਗਏ। ਉਹ ਜਦੋਂ ਸੰਭਲੇ ਤਾਂ ਗੌਰਵ ਨੂੰ ਅਸੀਸਾਂ ਨਾਲ ਨੁਹਾ ਦਿੱਤਾ।
ਪਰੰਤੂ ਗੌਰਵ ਨੂੰ ਅਜਿਹਾ ਕਰਦੇ ਦੇਖ ਦੂਰ ਖੀ ਵੱਡੀ ਨਾਨੀ ਚੀਕ ਪਈ, ਓਏ ਕੀ ਕੀਤਾ ਮੁੰਡਿਆ ਤੂੰ!…ਦੀਪਾ ਲਿਜਾ ਨੀ ਉਹਨੂੰ ਗੁਸਲਖਾਨੇ ’ਚ…ਲਿਜਾਕੇ ਨੁਹਾ। ਬਿਲਕੁਲ ਪਾਗਲ ਐ…ਜਮਾਦਾਰ ਨੂੰ ਛੂਹ ਲਿਆ! ਰਗ-ਰਗ ਕੇ ਨੁਹਾਈਂ, ਮੈਂ ਗੰਗਾਜਲ ਭੇਜਦੀ ਐਂ।ਵੱਡੀ ਨਾਨੀ ਬੁਬੁਾਈ ਜਾ ਰਹ ਸੀ, ਇਹ ਅੱਜਕਲ ਦੇ ਮੁੰਡੇ… ਜੋ  ਕਰ ਦੇਣ ਉਹ ਥੋਾ ਐ…
ਗੌਰਵ ਸਹਿਮਿਆ ਹੋਇਆ ਮੇਰੇ ਕੋਲ ਖਾ ਸੀ। ਮੈਂ ਵੀ ਘਬਰਾ ਗਈ। ਮੈਂ ਗੌਰਵ ਨੂੰ ਫਕੇ ਗੁਸਲਖਾਨੇ ਵਿਚ ਲੈ ਗਈ। ਵੱਡੀ ਨਾਨੀ ਨੇ  ਗੌਰਵ ਦੀਆਂ ਸਿਸਕੀਆਂ ਦੀ ਕੋਈ ਪਰਵਾਹ ਨਾ ਕੀਤੀ। ਝੱਟ ਦੇਣੇ ਉਹਦੀ ਗੱਲ ਉੱਤੇ ਇੱਕ ਥੱਪਦੇ ਹੋਏ ਉਹ ਬੋਲੀ, ਮੂਰਖ ਨਾ ਹੋਵੇ ਤਾਂ, ਤੈਨੂੰ ਐਨੀ ਵੀ ਸਮਝ ਹੈ ਨੀ ਕਿ ਕੀਹਦੇ ਪੈਰੀਂ ਪੈਣਾ, ਕੀਹਦੇ ਨਹੀਂ। ਕਿਤੇ ਜਮਾਦਾਰ ਨੂੰ ਹੱਥ ਲਾਇਆ ਜਾਂਦੈ! ਉਹ ਅਛੂਤ ਹਨ ਤੇ ਉਹਨਾਂ ਤੋਂ ਬੱਚਕੇ ਰਿਹਾ ਜਾਂਦੈ।…ਦੀਪਾ ਲਿਆ ਨੀ ਗੰਗਾਜਲ ਇਹਨੂੰ ਗੰਗਾਜਲ ਨਾਲ ਨੁਹਾ ਕੇ ਸ਼ੁੱਧ ਕਰ। ਵੱਡੀ ਨਾਨੀ ਗੌਰਵ ਨੂੰ ਧਮਕਾਉਂਦੇ ਹੋਏ ਬੋਲੀ, ਖਬਰਦਾਰ, ਹੁਣ ਜੇ ਕਦੇ ਜਮਾਦਾਰ ਨੂੰ ਹੱਥ ਲਾਇਆ।
ਵੱਡੀ ਨਾਨੀ ਦੇ ਜਾਂਦਿਆਂ ਹੀ ਮੈਂ ਸਹਿਮੇ ਹੋਏ ਗੌਰਵ ਨੂੰ ਛਾਤੀ ਨਾਲ ਲਾ ਲਿਆ। ਵੱਡੀ ਨਾਨੀ ਦੇ ਇਸ ਵਿਵਹਾਰ ਨਾਲ ਮੈਂ ਵੀ ਤਫ ਕੇ ਰਹਿ ਗਈ ਸੀ। ਨੰਨ੍ਹੇ ਮਨ ਦੀ ਤਕਲੀਫ ਨੂੰ ਮੈਂ ਹੋਰ ਕਿਵੇਂ ਵੰਡ ਸਕਦੀ ਸੀ।
ਮੰਮੀ! ਉਨ੍ਹਾਂ ਨੇ ਮੈਨੂੰ ਕਿਉਂ ਮਾਰਿਆ? ਮੈਂ ਤਾਂ ਉਨ੍ਹਾਂ ਦੇ ਪੈਰੀਂ ਹੱਥ ਈ ਲਾਇਆ ਸੀ। ਮੈਂ ਇੱਥੇ…ਉਹ ਲਗਾਤਾਰ ਰੋਈ ਜਾ ਰਿਹਾ ਸੀ। ਇਹ ਪ੍ਰਸ਼ਨ ਉਸ ਮਾਸੂਮ ਮਨ ਵਿਚ ਕਿੱਲ ਦੀ ਤਰ੍ਹਾਂ ਖੁੱਭ ਗਿਆ। ਹਟਕੋਰੇ ਲੈਂਦਾ ਗੌਰਵ ਬੋਲਦਾ ਜਾ ਰਿਹਾ ਸੀ, ਹੁਣ ਮੈਂ ਕਦੇ ਕਿਸੇ ਦੇ ਪੈਰੀਂ ਹੱਥ ਨਹੀਂ ਲਾਉਣੇ।
                                         -0-

No comments: