ਸੁਮੰਤ ਰਾਵਲ
ਅਸਮਾਨ ਵਿਚ ਬੱਦਲ ਛਾ ਗਏ ਸਨ। ਸਕੂਲ ਦੇ ਵਿਹੜੇ ਵਿਚ ਰਾਸ਼ਟਰਪਤੀ ਵੱਲੋਂ
‘ਸ਼੍ਰੇਸ਼ਟ ਅਧਿਆਪਕ’ ਦਾ ਸਨਮਾਨ ਪ੍ਰਾਪਤ ਮਾਸਟਰ ਮਗਨ ਲਾਲ ਦਾ ਵਿਦਾਇਗੀ ਸਮਾਰੋਹ ਹੋ ਰਿਹਾ ਸੀ।
ਰਸਮੀ ਪ੍ਰੋਗਰਾਮ ਤੋਂ ਬਾਦ ਸੇਵਾ-ਮੁਕਤ ਮਾਸਟਰ ਮਗਨ ਲਾਲ ਭਾਸ਼ਨ ਦੇਣ ਲਈ
ਖੜੇ ਹੋਏ। ਉਹਨਾਂ ਨੇ ਅਜੇ ਭੂਮਿਕਾ ਬੰਨ੍ਹੀ ਹੀ ਸੀ ਕਿ ਬੂੰਦਾਬਾਂਦੀ ਸ਼ੁਰੂ ਹੋ ਗਈ। ਮਾਸਟਰ ਜੀ
ਸੰਖੇਪ ਵਿਚ ਵਿਦਿਆਰਥੀਆਂ ਦਾ ਧੰਨਵਾਦ ਕਰਕੇ ਬੈਠ ਗਏ। ਵਿਦਿਆਰਥੀ ਉਹਨਾਂ ਨੂੰ ਪ੍ਰਣਾਮ ਕਰਕੇ ਆਪਣੇ
ਘਰਾਂ ਨੂੰ ਜਾਣ ਲੱਗੇ। ਕੁਝ ਦੇਰ ਬਾਦ ਮਾਸਟਰ ਜੀ ਵੀ ਬਾਹਰ ਨਿਕਲੇ ਤੇ ਛਤਰੀ ਖੋਲ੍ਹ ਕੇ ਘਰ ਵੱਲ
ਤੁਰ ਪਏ।
ਅਚਾਣਕ ਹਵਾ ਦਾ ਰੁੱਖ ਬਦਲਿਆ ਤੇ ਮੀਂਹ ਤੇਜ਼ ਹੋ ਗਿਆ। ਮਾਸਟਰ ਜੀ ਨੇ
ਛਤਰੀ ਨੂੰ ਕਸ ਕੇ ਫੜ ਲਿਆ। ਸਾਹਮਣੀ ਸੜਕ ਉੱਤੇ ਖੜੀ ਸਕੂਲ ਦੀ ਵਿਦਿਆਰਥਣ ਪੱਲਵੀ ਬੱਸ ਦੀ ਉਡੀਕ
ਕਰ ਰਹੀ ਸੀ। ਉਹਦੀ ਸਕਰਟ ਮੀਂਹ ਨਾਲ ਭਿੱਜ ਕੇ ਸ਼ਰੀਰ ਨਾਲ ਚਿਪਕ ਗਈ ਸੀ। ਮਾਸਟਰ ਜੀ ਦੀਆਂ ਅੱਖਾਂ
ਪੱਲਵੀ ਦੇ ਭਿੱਜੇ ਸ਼ਰੀਰ ਉੱਤੇ ਚਿਪਕ ਗਈਆਂ। ਉਹਨਾਂ ਦਾ ਪੈਰ ਫਿਸਲਿਆ ਤੇ ਉਹ ਡਿੱਗ ਪਏ।
“ਕੀ ਹੋਇਆ ਮਾਸਟਰ ਜੀ?” ਪੱਲਵੀ ਭੱਜ ਕੇ ਆਈ। ਉਹਨੇ ਮਾਸਟਰ ਜੀ ਨੂੰ ਉਠਾਇਆ।
“ਕੁਝ ਨਹੀਂ ਬੇਟੀ, ਇਹ ਛਤਰੀ ਕਾਂ ਬਣ ਕੇ ਉੱਡਣ ਲੱਗੀ ਸੀ। ਇਸ
ਨੂੰ ਸੰਭਾਲਣ ’ਚ ਪੈਰ ਫਿਸਲ ਗਿਆ।” ਕਹਿੰਦੇ ਹੋਏ ਮਾਸਟਰ ਜੀ ਅੱਖਾਂ ਝੁਕਾ ਕੇ ਤੁਰਦੇ ਹੋਏ।
-0-
No comments:
Post a Comment