ਰਾਮੇਸ਼ਵਰ ਕੰਬੋਜ ਹਿਮਾਂਸ਼ੂ
ਅੱਜ ਨਤੀਜਾ ਘੋਸ਼ਤ ਹੋਣਾ ਸੀ । ਸਵੇਰ ਤੋਂ ਹੀ
ਵਿਦਿਆਰਥੀਆਂ ਤੇ ਮਾਪਿਆਂ ਦਾ ਇਕੱਠ ਹੋ ਗਿਆ ਸੀ ।
ਪਰੀਖਿਆ ਇੰਚਾਰਜ ਮੋਹਨ ਸਿੰਘ ਲਿਸਟ ਹੱਥ ਵਿਚ ਲੈਕੇ ਮੰਚ
ਉੱਪਰ ਮਾਈਕ ਦੇ ਸਾਹਮਣੇ ਪਹੁੰਚੇ ।
ਸ਼੍ਰੀ ਖੰਡੇਲਵਾਲ ਅੱਠ-ਦਸ ਵਿਗੜੇ
ਵਿਦਿਆਰਥੀਆਂ ਨਾਲ ਥੋੜੇ ਫਾਸਲੇ ਉੱਤੇ ਖੜੇ ਸਨ । ਇਹਨਾਂ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੀ
ਸੰਭਾਵਨਾ ਸੀ । ਮੋਹਨ ਸਿੰਘ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੇ ਨਾਂ ਪੜ੍ਹਦੇ ਗਏ । ਫੁਸਫੁਸਾਹਟ
ਸ਼ੁਰੂ ਹੋ ਗਈ । ਖੰਡੇਲਵਾਲ ਦੇ ਚਹੇਤੇ ਬਹੁਤੇ ਅਵਾਰਾ ਵਿਦਿਆਰਥੀ ਫੇਲ੍ਹ ਹੋ ਗਏ ਸਨ ।
ਮੋਹਨ ਸਿੰਘ ਨੇ ਫੇਲ੍ਹ ਵਿਦਿਆਰਥੀਆਂ
ਵਿਚ ਆਖਰੀ ਨਾਂ ਰਾਮ ਸਿੰਘ ਦਾ ਬੋਲਿਆ ਤਾਂ ਇਕ ਦਮ ਖਾਮੋਸ਼ੀ ਛਾ ਗਈ । ਉਹਨਾਂ ਨੇ ਲਿਸਟ ਮੋੜ ਕੇ
ਜੇਬ ਵਿਚ ਪਾਈ ਤੇ ਮੰਚ ਉੱਤੋਂ ਉਤਰ ਆਏ । ਰਾਮ
ਸਿੰਘ ਉਹਨਾਂ ਦਾ ਆਪਣਾ ਬੇਟਾ ਸੀ ।
-0-
No comments:
Post a Comment