ਸ਼ੈਲੇਂਦਰ
ਸਾਗਰ
ਪਹਿਲੀ ਵਾਰ ਜਦੋਂ ਬੱਚਾ ਸਕੂਲ ਜਾਣ ਲੱਗਾ ਤਾਂ ਮਾਂ ਨੇ ਸਮਝਾਇਆ, “ਅਧਿਆਪਕ ਗੁਰੂ ਹੁੰਦੇ ਹਨ, ਮਾਂ-ਪਿਓ ਤੋਂ ਵੀ ਵੱਧਕੇ। ਉਹਨਾ
ਦੀ ਪੂਰੀ ਇੱਜ਼ਤ ਕਰਨੀ ਚਾਹੀਦੀ ਹੈ।”
“ਗੁਰੂ ਕਿਉਂ ਹੁੰਦੇ ਹਨ? ਬੱਚੇ ਨੇ ਜਗਿਆਸਾ ਪ੍ਰਗਟਾਈ।
“ਕਿਉਂਕਿ ਉਹ ਮਿਹਨਤ ਕਰਕੇ ਸਾਨੂੰ ਸਭਨੂੰ ਪੜ੍ਹਾਉਂਦੇ ਹਨ।
ਚੰਗੇ ਗੁਣ, ਚੰਗੀਆਂ ਗੱਲਾਂ ਸਿਖਾਉਂਦੇ ਹਨ। ਚੰਗੇ ਉਪਦੇਸ਼ ਦਿੰਦੇ ਹਨ। ਕੋਈ ਗਲਤ ਕੰਮ ਨਹੀਂ ਕਰਦੇ।
ਚੰਗੇ ਵਿਵਹਾਰ ਦਾ ਆਦਰਸ਼ ਪ੍ਰਸਤੁਤ ਕਰਦੇ ਹਨ।”
ਬੱਚਾ ਉਤਸੁਕਤਾ ਵੱਜੋਂ ਟਿਕਟਿਕੀ ਲਾਈ ਸੁਣਦਾ ਰਿਹਾ।
“ਅਧਿਆਪਕ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਅੱਜ ਉਨ੍ਹਾਂ
ਤੋਂ ਅਸ਼ੀਰਵਾਦ ਲੈਣਾ ਨਾ ਭੁੱਲੀਂ।” ਚਲਦੇ ਚਲਦੇ ਮਾਂ ਨੇ ਹਦਾਇਤ ਦਿੱਤੀ।
ਮਨ ਵਿਚ ਅਸੀਮ ਜਗਿਆਸਾਵਾਂ ਅਤੇ ਬਾਲ-ਸੁਭਾਈ ਕੁਤੂਹਲ ਲੈ ਕੇ ਬੱਚਾ ਕਲਾਸ ਵਿਚ ਬੈਠ ਗਿਆ। ਸਕੂਲ ਲੱਗਣ ਦਾ ਸਮਾ ਹੋ ਗਿਆ, ਪਰ ਅਧਿਆਪਕ ਦਾ ਕਿਤੇ ਪਤਾ ਨਹੀਂ ਸੀ। ਕਾਫੀ ਸਮੇਂ ਮਗਰੋਂ ਇਕ
ਵਿਅਕਤੀ ਚੱਪਲਾਂ ਘੜੀਸਦਾ ਹੋਇਆ ਆਇਆ ਅਤੇ ਅਧਿਆਪਕ ਦੀ ਕੁਰਸੀ ਵਿਚ ਧਸ ਗਿਆ। ਸ਼ੋਰ-ਸ਼ਰਾਬਾ ਰੁਕ
ਗਿਆ।
“ਚਲੋ ਬੈਠੋ…।” ਅਧਿਆਪਕ ਨੇ ਮੇਜ ਉੱਤੇ ਆਪਣੇ ਪੈਰ ਫੈਲਾ ਲਏ।
“ਚੱਲ ਓ ਮੁੰਡਿਆ, ਕਿਤਾਬ ਕੱਢ ਤੇ ਇੱਧਰ ਖੜੇ ਹੋਕੇ ‘ਸੂਰਜ
ਉਗਿਆ’ ਵਾਲਾ ਪਾਠ ਪੜ੍ਹ…।”
ਸਹਿਮਿਆ ਹੋਇਆ ਬੱਚਾ ਉੱਠਿਆ ਤੇ ਇਕ ਪਾਸੇ ਖੜਾ ਹੋਕੇ ਦਬਵੀਂ ਆਵਾਜ਼ ਵਿਚ ਪੜ੍ਹਨ ਲੱਗਾ,“ਸੂਰਜ ਉੱਗਿਆ, ਚਿੜੀਆਂ ਬੋਲੀਆਂ…।”
“ਓਏ, ਰੁਕ ਕਿਉਂ ਗਿਆ…?” ਅਚਾਨਕ ਉਹ ਗਰਜੇ।
“ਮਾਸਟਰ ਜੀ, ਪਾਠ ਖਤਮ…।” ਬੱਚੇ ਦੀ ਆਵਾਜ਼ ਕੰਬ ਗਈ।
“ਤਾਂ ਪਹਾੜਾ ਯਾਦ ਕਰਾ ਇਨ੍ਹਾਂ ਨੂੰ…।”
“ਜੀ ਮਾਸਟਰ ਜੀ…।”
“ਦੋ ਏਕਮ ਦੋ, ਦੋ ਦੂਨੀ ਚਾਰ…।”
ਸਾਰੀ ਕਲਾਸ ਦੀ ਆਵਾਜ਼ ਉਸ ਨਾਲ ਰਲ ਗਈ।
ਅਧਿਆਪਕ ਨੇ ਅੱਖਾਂ ਪੂਰੀ ਤਰ੍ਹਾਂ ਬੰਦ ਕਰ ਲਈਆਂ ਤੇ ਖਿਆਲਾਂ ਵਿਚ ਕਿਤੇ ਗੁਆਚ ਗਏ। ਕੁਝ
ਸਮੇਂ ਬਾਦ ਛੁੱਟੀ ਦੀ ਘੰਟੀ ਵੱਜੀ। ਸ਼ੋਰ-ਸ਼ਰਾਬੇ ਵਿਚ ਅਧਿਆਪਕ ਅਤੇ ਵਿਦਿਆਰਥੀ ਬਾਹਰ ਨੂੰ ਤੁਰ ਪਏ।
ਬੱਚੇ ਨੂੰ ਮਾਂ ਦੀ ਹਿਦਾਇਤ ਯਾਦ ਆਈ। ਉਹਨੇ ਤੁਰੰਤ ਜਾ ਕੇ ਉਸ ਬੱਚੇ ਦੇ ਪੈਰ ਛੂਹ ਲਏ, ਜਿਹੜਾ
ਪਾਠ ਪੜ੍ਹਾ ਰਿਹਾ ਸੀ।
-0-
No comments:
Post a Comment