Tuesday, October 22, 2013

ਹਿੰਦੀ/ ਪੀੜ



ਡਾ. ਸ਼ਸ਼ੀ ਪ੍ਰਭਾ
ਯਾਰ, ਤੇਰਾ ਹਸਬੈਂਡ ਕਿੰਨਾਂ ਸਮਾਰਟ ਐ ਨਾ! ਲੰਮਾਂ-ਤਕੜਾ, ਗੋਰਾ-ਚਿੱਟਾ, ਇਹੋ ਜਿਆ ਮੇਰਾ ਹੁੰਦਾ ਨਾ ਤਾਂ ਮਜ਼ਾ ਆ ਜਾਂਦਾ।ਇਕ ਸਹੇਲੀ ਨੇ ਦੂਜੀ ਨੂੰ ਜ਼ਰਾ ਉਦਾਸੀਨ ਜਿਹੇ ਈਰਖਾਲੂ ਅੰਦਾਜ਼ ਵਿਚ ਕਿਹਾ।
ਹਾਂ ਸਮਾਰਟ ਤਾਂ ਹੈ! ਆਪਣੀ ਸਮਾਰਟਨੈਸ ਦਾ ਪੂਰਾ ਲਾਭ ਵੀ ਉਠਾਉਂਦਾ ਹੈ। ਕਿਸੇ ਨੂੰ ਨਿਰਾਸ਼ ਨਹੀਂ ਕਰਦਾ।ਦੂਜੀ ਨੇ ਉੱਤਰ ਦਿੱਤਾ।
ਤੈਨੂੰ ਤਾਂ ਪਿਆਰ ਕਰਦਾ ਐ ਨਾ?ਪਹਿਲੀ ਨੇ ਪੁੱਛਿਆ।
ਹਾਂ, ਕਰਦਾ ਹੈ ਕਦੇ-ਕਦੇ, ਜਦੋਂ ਕੋਈ ਦੂਜੀ ਨਹੀਂ ਮਿਲਦੀ। ਉਂਜ ਮੈਨੂੰ , ‘ਡਾਰਲਿੰਗ’ ਤੇ ‘ਮਾਈ ਲਵ’ ਕਹਿ ਕੇ ਬੁਲਾਉਂਦਾ ਹੈ। ਪਰ ਤੈਨੂੰ ਕਿਉਂ ਈਰਖਾ ਹੋ ਰਹੀ ਹੈ? ਤੇਰਾ ਹਸਬੈਂਡ ਵੀ ਤਾਂ ਕਿੰਨਾ ਚੰਗਾ ਹੈ।, ਧੀਰ-ਗੰਭੀਰ ਵਿਦਵਾਨ ਲਗਦਾ ਹੈ।ਦੂਜੀ ਦੀ ਆਵਾਜ਼ ਲਾਲਸਾ ਭਰੀ ਸੀ।
ਉਹ ਤੈਨੂੰ ਚੰਗਾ ਲਗਦੈ? ਸਾਂਵਲਾ ਰੰਗ, ਚਸ਼ਮਾ ਲੱਗਾ ਹੋਇਆ, ਕੀ ਯਾਰ ਕੁਝ ਮਜ਼ਾ ਨਹੀਂ।ਪਹਿਲੀ ਦੀ ਆਵਾਜ਼ ਵਿਚ ਉਹੀ ਉਦਾਸੀ ਸੀ।
ਦੂਜੀ ਨੇ ਕਿਹਾ, ਮੈਨੂੰ ਤਾਂ ਸਚਮੁਚ ਤੇਰੇ ਵਾਲਾ ਬਹੁਤ ਚੰਗਾ ਲਗਦੈ। ਮੇਰੇ ਵਾਲਾ ਤਾਂ ਕਦੇ ਗੰਭੀਰ ਹੁੰਦਾ ਹੀ ਨਹੀਂ, ਨਾਨ-ਸੀਰੀਅਸ ਤੇ ਭੁਲੱਕੜ, ਕੁਝ ਮਜ਼ਾ ਨਹੀਂ!
ਅਦਲਾ-ਬਦਲੀ ਕਰ ਲਈਏ ਯਾਰ!ਪਹਿਲੀ ਬੋਲੀ।
ਕਾਸ਼ ਕਰ ਸਕਦੇ!ਦੋਨਾਂ ਨੇ ਡੂੰਘਾ ਸਾਹ ਲਿਆ ਤੇ ਚੁੱਪ ਕਰ ਗਈਆਂ।
                                     -0-

No comments: