ਯੂਸਫ ਅਲ
ਸ਼ਰੂਨੀ(ਮਿਸਰ)
ਇਕ ਸ਼ਾਮ ਮੈਂ ਆਪਣੀ ਧੀ ਨੂੰ ਗੋਦ ਵਿਚ ਚੁੱਕ ਕੇ ਲਈ ਜਾ ਰਿਹਾ ਸੀ। ਉਸਨੇ ਮੇਰੇ ਮੋਢੇ ਉੱਤੇ
ਸਿਰ ਟਿਕਾਇਆ ਹੋਇਆ ਸੀ ਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਮੇਰੀ ਗਰਦਨ ਦੁਆਲੇ ਲਪੇਟੀਆਂ
ਹੋਈਆਂ ਸਨ। ਅਚਾਣਕ ਇਕ ਜਗ੍ਹਾ ਮੇਰਾ ਪੈਰ ਫਿਸਲ ਗਿਆ। ਮੈਂ ਮੂੰਹ ਦੇ ਭਾਰ ਡਿੱਗਣ ਹੀ ਵਾਲਾ ਸੀ ਕਿ
ਬੱਚੀ ਨੇ ਮੇਰੀ ਗਰਦਨ ਦੇ ਦੁਆਲੇ ਆਪਣੀਆਂ ਬਾਹਾਂ ਦੀ ਪਕੜ ਪੀੜੀ ਕਰਦੇ ਹੋਏ ਕਿਹਾ, “ਪਾਪਾ, ਡਰੋ ਨਾ, ਮੈਂ ਤੁਹਾਨੂੰ ਕਸ ਕੇ ਫੜਿਆ ਹੋਇਆ ਹੈ।”
ਤੇ ਜਦੋਂ ਮੈਂ ਡਿੱਗਣ ਤੋਂ ਬਚ ਗਿਆ ਤਾਂ ਬੱਚੀ ਬਹੁਤ ਖੁਸ਼ ਹੋਈ ਕਿ ਉਸਨੇ ਸਚਮੁਚ ਮੈਨੂੰ
ਡਿੱਗਣ ਤੋਂ ਬਚਾ ਲਿਆ।
-0-
No comments:
Post a Comment