ਸੰਜੀਵ
ਜਾਦੂਗਰ ਦੀ ਹੱਡੀ ਦੀ
ਤਰ੍ਹਾਂ ਐਸ.ਪੀ. ਦੀ ਕਿਰਪਾਨ ਹਵਾ ਵਿੱਚ ਲਹਿਰਾਈ ਤਾਂ ਕਤਾਰ-ਦਰ-ਕਤਾਰ ਸਿਪਾਹੀਆਂ ਦੇ ਬੁੱਤਾਂ
ਵਿੱਚ ਹਰਕਤ ਹੋਈ। ਫਿਰ ਇੰਸਪੈਕਸ਼ਨ, ਭਾਸ਼ਨ ਤੇ ਹਰੇਕ ਟੁਕੜੀ ਦੀ ਸਲਾਮੀ ਦਾ ਦੌਰ ਚੱਲਿਆ। ਹੌਲੀ-ਹੌਲੀ ਆਯੋਜਨ ਸਮਾਪਤੀ ਦੇ ਕਿਨਾਰੇ ਤਕ ਪੁੱਜਾ। ਸਭ ਤੋਂ
ਪਹਿਲਾਂ ਪ੍ਰਥਮ ਪੁਰਸ਼ ਵਿਦਾ ਹੋਏ, ਆਈ.ਜੀ. ਸਮੇਤ ਅਧਿਕਾਰੀਆਂ ਤੇ ਜਵਾਨਾਂ ਦਾ ਸਲਾਮ ਗ੍ਰਹਿਣ ਕਰਦੇ
ਹੋਏ। ਕ੍ਰਮਵਾਰ ਆਈ.ਜੀ., ਐਸ.ਐਸ.ਪੀ., ਡੀ.ਐਸ.ਪੀ. ਤੇ ਇੰਸਪੈਕਟਰ ਵੀ ਵਿਦਾ ਹੋਏ। ਆਪਣੇ ਤੋਂ
ਹੇਠਾਂ ਵਾਲਿਆਂ ਦਾ ਸਲਾਮ ਹਾਸਲ ਕਰ। ਛਟਦਾ ਗਿਆ ਬਾਹਰ ਦਾ ਮਜਮਾ, ਛਟਦਾ ਗਿਆ ਰੋਹਬ।
ਅੰਤ ਵਿੱਚ ਹਵਲਦਾਰ
ਵਗੈਰਾ ਵੀ ਸਿਪਾਹੀਆਂ ਦਾ ਸਲਾਮ ਬਟੋਰ ਕੇ ਵਿਦਾ ਹੋਏ। ਤਦ ਸਿਪਾਹੀਆਂ ਵਿੱਚ ਜਾਤ-ਪਾਤ ਦੇ ਹਿਸਾਬ
ਨਾਲ ਦੁਆ-ਸਲਾਮ ਦਾ ਦੌਰ ਚੱਲਿਆ। ਇਸ ਲੜੀ ਦੇ ਅੰਤਮ ਬਿੰਦੂ ਤੇ
ਬਚ ਗਿਆ ਸੀ, ਇਕ ਸਿਪਾਹੀ ਤੇ ਮਜਮੇ ਦੇ ਨਾਂ ਉੱਤੇ ਇਕ ਖੋਮਚੇ ਵਾਲਾ– ਖੋਮਚੇ ਵਾਂਗ ਵਾਛਾਂ ਖਿਲਾਰੇ ਹੋਏ।
ਪੁਲਿਸ ਦੇ ਇਸ ਸਧਾਰਨ
ਜਵਾਨ ਦੇ ਹਿੱਸੇ ਵਿੱਚ ਬਸ ਉਹੀ ਬਚਿਆ ਸੀ। ਨਿਰਾਸ਼ਾ ਵਿੱਚ ਸਿਪਾਹੀ ਨੇ ਆਪਣੀ ਢਿੱਲੀ ਪੈਂਟ ਨੂੰ
ਉੱਪਰ ਖਿੱਚਿਆ। ਜ਼ਰਦਾ ਮਲ ਕੇ ਹੋਠਾਂ ਵਿੱਚ ਦਬਾਇਆ, ਖੋਮਚੇ ਵਾਲੇ ਨੂੰ ਕੱਸ ਕੇ ਡੰਡਾ ਮਾਰਿਆ ਤੇ
ਪਹਿਲੀ ਪੀਕ ਸੜਕ ਉੱਤੇ ਦਾਗ, ਅੱਗੇ ਨਿਕਲ ਗਿਆ।
-0-
No comments:
Post a Comment