ਰਾਮੇਸ਼ਵਰ ਕੰਬੋਜ ‘ਹਿਮਾਂਸ਼ੂ’
ਕਮਲਾ
ਹੱਥ ਲਹਿਰਾ ਲਹਿਰਾ ਕੇ ਆਪਣੀ ਨੂੰਹ ਉਮਾ ਨੂੰ ਤਾਹਨਿਆਂ-ਮਿਹਣਿਆਂ
ਨਾਲ ਛਿੱਲਣ ਉੱਤੇ ਤੁਲੀ ਹੋਈ ਸੀ, “ਪਿਓ ਦੇ ਘਰੋਂ
ਪੋਟਲੀ ਬਗਲ ’ਚ ਦਬਾ ਕੇ ਚਲੀ ਆਈ। ਕੰਗਾਲ ਦੇ ਘਰੋਂ ਵੀ ਕੋਈ ਇਸ
ਤਰ੍ਹਾਂ ਨਹੀਂ ਆਉਂਦਾ। ਦਾਜ ਨਹੀਂ ਲਿਆਏਂਗੀ ਤਾਂ ਤੈਨੂੰ ਇੱਥੇ ਇਕ ਮਿੰਟ ਵੀ ਨਹੀਂ ਟਿਕਣ ਦਿਆਂਗੀ।
ਤੂੰ ਸਮਝਿਆ ਕੀ ਐ?”
ਉਮਾ
ਚੁਪਚਾਪ ਬੁੱਤ ਬਣੀ ਖੜੀ ਸੀ, ਭਾਵਹੀਣ। ਉਸ ਨੂੰ ਇਸ ਤਰ੍ਹਾਂ ਚੁਪਚਾਪ ਖੜੀ
ਦੇਖ, ਸ਼ਰਮਾ ਜੀ ਅੰਦਰ ਤੱਕ ਦਹਿਲ ਗਏ। ਉਹ ਕਮਲਾ ਕੋਲ ਆ ਕੇ ਰੁਕ ਗਏ। ਕਮਲਾ ਫਿਰ ਵੀ ਬਕੀ ਜਾ ਰਹੀ ਸੀ। ਤਦ ਸ਼ਰਮਾ ਜੀ ਨੇ
ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸੁਣ, ਦਾਜ
ਤਾਂ ਤੂੰ ਵੀ ਨਹੀਂ ਸੀ ਲਿਆਈ। ਫਿਰ ਵੀ ਮੇਰੇ ਨਾਲ ਪੱਚੀ ਸਾਲ ਤੋਂ ਇਸ
ਘਰ ’ਚ ਰਹਿ ਰਹੀ ਐਂ। ਉਮਾ ਵੀ ਬਿਨਾ ਦਾਜ ਲਿਆਏ ਪੱਚੀ ਸਾਲ
ਤੱਕ ਤਾਂ ਇਸ ਘਰ ’ਚ ਰਹਿ ਈ ਸਕਦੀ ਐ।”
ਕਮਲਾ
ਦਾ ਚਿਹਰਾ ਉਤਰ ਗਿਆ। ਉਸਨੇ ਹੌਲੇ ਜਿਹੇ ਉਮਾ ਦਾ ਹੱਥ ਆਪਣੇ ਹੱਥ ਵਿਚ ਲੈ ਲਿਆ।
-0-
No comments:
Post a Comment