ਕੁਮਾਰ
ਨਰੇਂਦਰ
“ਬਾਈ, ਪੰਜੀ ਦੀ ਏਹ ਦੇਈਂ।” ਪੰਜ ਸਾਲਾ ਬੱਚੇ ਨੇ ਗੱਚਕ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
ਦੁਕਾਨਦਾਰ ਦਾ ਧਿਆਨ ਇਕਦਮ ਬੱਚੇ ਵੱਲ ਆਕਰਸ਼ਤ ਹੋਇਆ ਤੇ ਉਹ ਖਿੱਝਦਾ ਹੋਇਆ ਬੋਲਿਆ, “ਪੰਜੀ ਦੀ ਗੱਚਕ ਨਹੀਂ ਆਉਂਦੀ।”
“ਕਿਉਂ?” ਬਾਲ ਬੁੱਧੀ ਨੇ ਸਵਾਲ ਕੀਤਾ।
“ਜ਼ਿਆਦਾ ਜਬਾਨ ਚਲਾਉਨੈਂ ਓਏ।” ਦੁਕਾਨਦਾਰ ਨੇ ਭੜਕਦੇ ਹੋਏ ਕਿਹਾ।
ਮਾਸੂਮ ਜਿੰਦ ਬਿਨਾਂ ਕੁਝ ਕਹੇ ਹੌਲੇ-ਹੌਲੇ ਤੁਰ ਪਈ। ਰਾਹ ਵਿਚ ਬੱਚੇ ਨੇ ਪੰਜ ਪੈਸੇ ਦੇ ਉਸ
ਸਿੱਕੇ ਨੂੰ ਕਈ ਵਾਰ ਉਲਟ-ਪਲਟ ਕੇ ਦੇਖਿਆ। ਇਕ ਪਾਸੇ ਲਿਖਿਆ ਸੀ–ਭਾਰਤ, ਤੇ ਦੂਜੇ ਪਾਸੇ–ਰੁਪਏ ਦਾ ਵੀਹਵਾਂ ਭਾਗ।
ਜਦੋਂ ਉਹ ਤੰਗ ਗਲੀ ਵਿਚ ਵੜਿਆ ਤਾਂ ਸੱਜੇ ਪਾਸੇ ਨਾਲੀ ਵੀ ਆਪਣਾ ਰੰਗ ਦਿਖਾ ਰਹੀ ਸੀ। ਬੱਚੇ
ਨੇ ਤੁਰੰਤ ਫੈਸਲਾ ਕੀਤਾ ਤੇ ਪੰਜੀ ਜ਼ੋਰ ਨਾਲ ਨਾਲੀ ਵਿਚ ਸੁੱਟ ਦਿੱਤੀ। ਬੱਚਾ ਕਾਫੀ ਦੇਰ ਤੱਕ ਖੜਾ
ਉਸ ਡੁੱਬਦੀ ਹੋਈ ਪੰਜੀ ਨੂੰ ਦੇਖਦਾ ਸੁੱਖ ਦਾ ਅਨੁਭਵ ਕਰਦਾ ਰਿਹਾ।
-0-
No comments:
Post a Comment