ਗਿਆਨਦੇਵ
ਮੁਕੇਸ਼
ਘਰ ਦੀ
ਮਾਲਕਣ ਚੂਹੇ ਦੇ ਉਤਪਾਤ ਤੋਂ ਬਹੁਤ ਪਰੇਸ਼ਾਨ ਸੀ। ਉਹਨੇ ਇਕ ਪਿੰਜਰਾ ਮੰਗਵਾਇਆ ਤੇ ਉਸ ਵਿਚ ਰੋਟੀ
ਦਾ ਟੁਕੜਾ ਟੰਗ ਕੇ ਰੱਖ ਦਿੱਤਾ।
ਰਾਤੀਂ
ਸ਼ਰਾਰਤੀ ਚੂਹਾ ਪਿੰਜਰੇ ਵਿਚ ਵੜਿਆ ਤੇ ਰੋਟੀ ਦਾ ਟੁਕੜਾ ਖਿੱਚ ਲਿਆ। ਜਿਉਂ ਹੀ ਉਹਨੇ ਬਾਹਰ ਨਿਕਲਣਾ
ਚਾਹਿਆ, ਪਿੰਜਰੇ ਦਾ ਦਰਵਾਜਾ ਉਹਦੇ ਉੱਤੇ ਆ ਪਿਆ। ਹੁਣ ਉਹ ਅੱਧਾ ਬਾਹਰ ਸੀ ਤੇ ਅੱਧਾ ਅੰਦਰ। ਰਾਤ
ਭਰ ਉਹ ਸੰਘਰਸ਼ ਕਰਦਾ ਰਿਹਾ, ਪਰ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕਿਆ। ਉਹਦੇ ਸਰੀਰ ਉੱਤੇ ਕਈ
ਜਗ੍ਹਾ ਤੋਂ ਖੂਨ ਵੀ ਨਕਲ ਆਇਆ।
ਸਵੇਰੇ
ਮਾਲਕਣ ਨੇ ਇਹ ਸਥਿਤੀ ਦੇਖੀ ਤਾਂ ਬਹੁਤ ਖੁਸ਼ ਹੋਈ, ਪਰ ਥੋੜੀ ਹੈਰਾਨ ਵੀ। ਉਹ ਚਿਮਟਾ ਲੈ ਕੇ ਚੂਹੇ
ਨੂੰ ਪੂਰੀ ਤਰ੍ਹਾਂ ਪਿੰਜਰੇ ਅੰਦਰ ਕਰਨ ਲਈ ਅੱਗੇ ਵਧੀ। ਤਦੇ ਉਹਦਾ ਜਵਾਨ ਪੁੱਤਰ ਆਇਆ ਤੇ ਉਸਨੇ
ਮਾਂ ਨੂੰ ਰੋਕਦੇ ਹੋਏ ਕਿਹਾ, “ਮੰਮੀ, ਉਹਦੇ ਸੰਘਰਸ਼ ਦੀ ਕੁਝ ਤਾਂ ਕਦਰ ਕਰੋ। ਉਹਨੂੰ ਬਾਹਰ ਨਿਕਲਣ
ਲਈ ਕੋਸ਼ਿਸ਼ ਕਰਨ ਦਿਓ ਜਾਂ ਫਿਰ ਆਜ਼ਾਦ ਕਰ ਦਿਓ।
ਇਸ ਨਾਲ ਸੰਘਰਸ਼ਸ਼ੀਲ ਵਿਅਕਤੀਆਂ, ਸਾਡੇ ਸਮਾਜ ਤੇ ਦੇਸ਼ ਦੀ ਵਿਵਸਥਾ ਨੂੰ ਚੰਗਾ ਸੰਦੇਸ਼ ਜਾਵੇਗਾ।”
ਮਾਲਕਣ
ਸੋਚਣ ਲੱਗੀ, ‘ਗੱਲ ਤਾਂ ਠੀਕ ਹੈ।’ ਤਦੇ ਉਸਨੂੰ ਚੂਹੇ ਵੱਲੋਂ ਪੂਰੇ ਘਰ ਵਿਚ ਬੇਰੋਕਟੋਕ ਫਿਰਨ,
ਨੁਕਸਾਨ ਕਰਨ ਤੇ ਖਾ-ਪੀਕੇ ਮੌਜ ਨਾਲ ਰਹਿਣ ਦੀ
ਗੱਲ ਦਾ ਧਿਆਨ ਆਇਆ। ਉਹਨੇ ਚੀਖ ਕੇ ਕਿਹਾ, “ਨਹੀਂ।” ਤੇ ਉਹਨੇ ਚਿਮਟੇ ਨਾਲ ਚੂਹੇ ਨੂੰ ਅੰਦਰ
ਕਰ ਪਿੰਜਰਾ ਚੰਗੀ ਤਰ੍ਹਾਂ ਬੰਦ ਕਰ ਦਿੱਤਾ।
-0-
No comments:
Post a Comment