Monday, August 6, 2012

ਹਿੰਦੀ/ ਅਭਿਆਸ


ਐਸ.ਐਨ. ਸਿੰਘ
ਮਾਂ ਅੱਠ-ਦਸ ਇੱਟਾਂ ਚੁੱਕ ਕੇ ਫੇਰਾ ਲਾਉਂਦੀ। ਬੱਚਾ ਵੀ ਮਾਂ ਦੇ ਪਿੱਛੇ-ਪਿੱਛੇ ਓਨੇ ਹੀ ਫੇਰੇ ਲਾਉਂਦਾ ਜਿੰਨੇ ਮਾਂ, ਪਰ ਖਾਲੀ ਹੱਥ। ਇੱਟਾਂ ਦੇ ਭੱਠੇ ਵਿਚ ਇਹ ਨਿੱਤ ਦਾ ਕੰਮ ਸੀ।
ਭੱਠੇ ਦਾ ਮਾਲਕ ਬੈਠਾ ਇਹ ਸਭ ਦੇਖਦਾ ਰਹਿੰਦਾ ਸੀ। ਅਚਾਨਕ ਉਹਦੇ ਦਿਮਾਗ ਵਿਚ ਇੱਕ ਖਿਆਲ ਆਇਆ।
ਤੇਰਾ ਮੁੰਡਾ ਬੇਕਾਰ ਤੇਰੇ ਪਿੱਛੇ-ਪਿੱਛੇ ਚੱਕਰ ਲਾਉਂਦਾ ਹੈ। ਉਹਨੂੰ ਵੀ ਇਕ ਇੱਟ ਫੜਾ ਦਿਆ ਕਰ।ਉਹਨੇ ਮਾਂ ਨੂੰ ਪਿਆਰ ਨਾਲ ਸਮਝਾਇਆ।
ਮਾਂ ਨੇ ਮਾਲਕ ਦੀ ਗੱਲ ਮੰਨ ਕੇ ਇੱਕ ਇੱਟ ਬੱਚੇ ਨੂੰ ਫੜਾ ਦਿੱਤੀ। ਬੱਚੇ ਨੇ ਡਿਗਦੇ-ਢਹਿੰਦੇ ਕਿਸੇ ਤਰ੍ਹਾਂ ਫੇਰਾ ਪੂਰਾ ਕਰ ਲਿਆ।
ਵੈਰੀ ਗੁੱਡ!ਮਾਲਕ ਖੁਸ਼ ਹੋ ਕੇ  ਬੋਲਿਆ, ਕੱਲ੍ਹ ਇਹਨੂੰ ਦੋ ਇੱਟਾਂ ਫੜਾ ਦੀਂ।
                         -0-

No comments: