ਡਾ. ਚੰਦਰ ਸੋਨਾਨੀ
ਮੈਂ ਭੋਜਨ ਕਰ ਰਿਹਾ ਸੀ ਕਿ ਇੱਕ ਕੁੱਤਾ
ਆ ਗਿਆ। ਮੈਂ ਉਸਨੂੰ ਦੁਤਕਾਰਿਆ, ਡਰਾਇਆ, ਪਰ ਉਹ ਟਸ ਤੋਂ ਮਸ
ਨਾ ਹੋਇਆ। ਮਦਦ ਲਈ ਮੈਂ ਆਸੇ ਪਾਸੇ ਦੇਖਿਆ ਤੇ ਛੋਟੇ ਭਰਾ ਨੂੰ ਆਵਾਜ਼ ਦਿੱਤੀ, “ਜਰਾ ਇੱਕ ਸੋਟੀ
ਲਿਆਵੀਂ।”
ਭਰਾ ਸੋਟੀ ਲੈ ਆਇਆ ਤੇ ਕੁੱਤੇ ਦੇ ਮਾਰਨ
ਲਈ ਅੱਗੇ ਵਧਿਆ। ਕੁੱਤਾ ਭਰਾ ਦੀ ਇਸ ਹਰਕਤ ਨਾਲ ਭਡ਼ਕ ਗਿਆ। ਉਹ ਇਸ ਅੰਦਾਜ਼ ਨਾਲ ਗੁਰਰਾਇਆ ਕਿ
ਛੋਟਾ ਭਰਾ ਡਰ ਗਿਆ। ਮੈਂ ਵੀ ਡਰ ਗਿਆ। ਕੀ ਪਤਾ ਝਪਟ ਪਵੇ। ਮੈਂ ਤਾ ਆਪਣਾ ਕੁੱਤਾਪੁਣਾ ਭੁੱਲ
ਚੁੱਕਾ ਹਾਂ।
ਸਮਝੌਤੇ ਦੇ ਮੂਡ ਵਿੱਚ ਘਿਰਣਾ ਨਾਲ
ਰੋਟੀ ਦਾ ਇੱਕ ਟੁਕੜਾ ਮੈਂ ਉਸ ਵੱਲ ਸੁੱਟ ਦਿੱਤਾ। ਕੁੱਤਾ ਥੋੜੀ ਦੇਰ ਉਸ ਟੁਕੜੇ ਨੂੰ ਘੂਰਦਾ ਰਿਹਾ, ਫਿਰ ਬੋਲਿਆ, “ਬੱਸ, ਏਨਾ ਹੀ?”
“ਹੋਰ ਕੀ ਸਾਰਾ ਲਵੇਂਗਾ? ਇਥੇ ਕੀ
ਕਮਾ ਕੇ ਰੱਖ ਗਿਆ ਸੀ?” ਮੈਂ ਗੁੱਸੇ ਨਾਲ ਕਿਹਾ।
“ਤਾਂ ਤੂੰ ਕਿਹੜਾ ਆਪ ਕਮਾਇਐ? ਉਹ ਵੀ
ਗੁਰਰਾਇਆ, “ਹਰਾਮ ਦੀ
ਕਮਾਈ ਐ। ਹਰਾਮ ਦੀ ਕਮਾਈ ਦਾ ਬਟਵਾਰਾ ਇੰਜ ਹੁੰਦੈ?”
“ਹਰਾਮ ਦੀ ਕਮਾਈ ਦਾ ਕੋਈ ਬਟਵਾਰਾ ਨਹੀਂ ਹੁੰਦਾ।
ਜਿਸ ਨੂੰ ਮਿਲਗੀ ਕਮਾਈ ਉਸੇ ਦੀ। ਅੱਜਕਲ ਦੋ ਨੰਬਰ ਦੀ ਕਮਾਈ ’ਚ ਵੀ ਮਿਹਨਤ ਕਰਨੀ ਪੈਂਦੀ ਹੈ।” ਮੈਂ
ਉਹਨੂੰ ਸਮਝਾਉਣਾ ਚਾਹਿਆ।
“ਮੈਂ ਕੁਝ ਨਹੀਂ ਸੁਣਨਾ, ਅੱਧ ਦੇ ਦੇ।” ਉਹ
ਘੂਰਦੇ ਹੋਏ ਬੋਲਿਆ।
ਮੈਂ ਹੈਰਾਨ ਹੁੰਦਿਆਂ ਗੁੱਸੇ ਵਿੱਚ
ਬੋਲਿਆ, “ਅੱਧਾ
ਨਹੀਂ ਦਿਆਂਗਾ। ਇਹ ਟੁਕੜਾ ਲੈਣਾ ਹੈ ਤਾਂ ਲੈ, ਨਹੀਂ ਤਾਂ ਉੱਡ ਜਾ ਇੱਥੋਂ।”
“ਤਾਂ ਫਿਰ ਨਹੀਂ ਦਿੰਦੇ?” ਉਹ
ਫ਼ੈਸਲਾਕੁਨ ਸੁਰ ਵਿੱਚ ਬੋਲਿਆ।
“ਨਹੀਂ, ਬਿਲਕੁਲ ਨਹੀਂ ਦਿਆਂਗਾ। ਜੋ ਕਰਨਾ ਹੈ ਕਰ
ਲੈ।” ਮੈਨੂੰ
ਫਿਰ ਗੁੱਸਾ ਆ ਗਿਆ।
“ਮੈਂ ਵੱਢ ਖਾਊਂਗਾ।” ਉਹ ਚਿਤਾਵਨੀ ਭਰੇ
ਅੰਦਾਜ਼ ਵਿੱਚ ਬੋਲਿਆ।
ਉਸ ਸਮੇਂ ਉਸ ਦੇ ਚਿਹਰੇ ਉੱਤੇ ਕੁਟਿਲ
ਮੁਸਕਾਨ ਖੇਡ ਰਹੀ ਸੀ।
ਮੈਂ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ
ਕਿਹਾ, “ਓਏ, ਭੱਜ
ਜਾ ਇੱਥੋਂ।” ਤੇ ਛੋਟੇ
ਭਰਾ ਨੂੰ ਕਿਹਾ, “ਦੇਵੀਂ
ਜਰਾ ਸੋਟੀ ਮੈਨੂੰ…।”
ਉਹ ਉੱਠ ਖੜਾ ਹੋਇਆ। ਉਹਦਾ ਭਿਆਨਕ
ਚਿਹਰਾ ਦੇਖ ਕੇ ਮੈਂ ਕੰਬ ਗਿਆ। ਅੱਗ ਵਰ੍ਹਾਉਂਦੀਆਂ ਅੱਖਾਂ ਨਾਲ ਮੈਨੂੰ ਘੂਰਦਾ ਹੋਇਆ ਬੋਲਿਆ, “ਬਾਹਰ ਨਿਕਲ,
ਦੇਖਦਾ ਹਾਂ।”
ਤੇ ਉਹ ਉਸ ਰੋਟੀ ਦੇ ਟੁਕੜੇ ਨੂੰ ਦੇਖੇ
ਬਗੈਰ ਬਾਹਰ ਨਿਕਲ ਗਿਆ। ਮੈਂ ਉਸ ਸਮੇਂ ਇਹ ਨਹੀਂ ਦੇਖ ਸਕਿਆ ਕਿ ਮੇਰੀ ਪੂਛ ਪਿਛਲੀਆਂ ਦੋਹਾਂ
ਟੰਗਾਂ ਵਿਚ ਦਬੀ ਹੋਈ ਸੀ।
-0-
No comments:
Post a Comment