Sunday, July 22, 2012

ਹਿੰਦੀ / ਉਲਝਨ


ਪਵਿੱਤਰਾ ਅਗਰਵਾਲ
ਪ੍ਰਸ਼ਨ-ਪੱਤਰ ਪੜ੍ਹਦੇ ਹੋਏ ਮਾਂ ਨੇ ਬੇਟੀ ਨੂੰ ਪੁੱਛਿਆ, ਪ੍ਰਸ਼ਨ ਐ ਕਿ ਸਾਡੀ ਰਾਸ਼ਟਰ-ਭਾਸ਼ ਕਿਹੜੀ ਐ?…ਤੂੰ ਕੀ ਲਿਖਿਆ?
ਮਾਂ, ਇਸ ਸਵਾਲ ਦਾ ਜਵਾਬ ਗਲਤ ਹੋ ਗਿਆ। ਲਿਖਣਾ ਚਾਹੀਦਾ ਸੀ ਹਿੰਦੀ, ਪਰ ਲਿੱਖ ਆਈ ਅੰਗ੍ਰੇਜ਼ੀ।
ਕਿਉਂ, ਏਨੇ ਸੌਖੇ ਸਵਾਲ ਦਾ ਜਵਾਬ ਵੀ ਨਹੀਂ ਆਉਂਦਾ ਸੀ?
ਆਉਂਦਾ ਸੀ ਮਾਂ, ਪਰ ਉੱਤਰ ਲਿਖਦੇ ਸਮੇਂ ਦੋ ਦਿਨ ਪਹਿਲਾਂ ਦੀ ਇਕ ਗੱਲ ਯਾਦ ਆ ਗਈ ਤੇ ਮੈਂ ਉਲਝਨ ਵਿਚ ਪੈ ਗਈ।
ਦੋ ਦਿਨ ਪਹਿਲਾਂ ਅਜਿਹਾ ਕੀ ਹੋ ਗਿਆ ਸੀ?
ਮੈਂ ਸ਼ਾਇਦ ਤੈਨੂੰ ਦੱਸਿਆ ਵੀ ਸੀ। ਸਾਡੇ ਸਕੂਲ ’ਚ ਹਿੰਦੀ ’ਚ ਗੱਲ ਕਰਨੀ ਬਿਲਕੁਲ ਮਨ੍ਹਾ ਹੈ। ਮੈਨੂੰ ਆਪਣੀ ਸਹੇਲੀ ਨਾਲ ਹਿੰਦੀ ’ਚ ਗੱਲ ਕਰਦੇ ਦੇਖ, ਸਾਡੀ ਟੀਚਰ ਨੇ ਮੈਨੂੰ ਬੈਂਚ ’ਤੇ ਖੜੀ ਕਰ ਦਿੱਤਾ ਸੀ। ਇਹ ਗੱਲ ਮੇਰੇ ਧਿਆਨ ’ਚ ਆ ਗਈ। ਮੈਂ ਸੋਚਿਆ, ਜੇਕਰ ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੁੰਦੀ ਤਾਂ ਉਹਨੂੰ ਬੋਲਣ ’ਤੇ ਸਜ਼ਾ ਕਿਉਂ ਮਿਲਦੀ! ਬੱਸ ਇੱਥੇ ਈ ਮੇਰੇ ਤੋਂ ਗਲਤੀ ਹੋ ਗਈ।
                                      -0-

No comments: