ਕਾਲੀਚਰਨ ਪ੍ਰੇਮੀ
ਠਾਕਰ ਸਾਹਬ ਦੇ ਘਰ ਔਰਤਾਂ ਦਾ ਜਮਘਟ ਸੀ। ਢੋਲਕੀ ਦੀ ਥਾਪ ਤੇ
ਲੋਕਗੀਤ ਗੂੰਜ ਰਹੇ ਸਨ। ਠਾਕਰ ਸਾਹਬ ਦੇ ਘਰ ਪਹਿਲੀ ਵਾਰ ਲੜਕਾ ਪੈਦਾ ਹੋਇਆ ਸੀ। ਇਸਲਈ ਚਾਰੇ ਪਾਸੇ
ਖੁਸ਼ੀ ਦਾ ਮਾਹੌਲ ਸੀ। ਘਰ ਕੋਲੋਂ ਲੰਘਦੀ ਗੰਗਾਦੇਵੀ ਨੇ ਇਹ ਸਭ ਦੇਖਿਆ ਤਾਂ ਦਰਵਾਜੇ ਅੰਦਰ ਘੁਸਦੇ
ਹੋਏ ਪੁੱਛਿਆ, “ਨੀ ਚਮੇਲੀਏ! ਕੀ ਹੋਇਆ ਠੁਕਰਾਇਨ ਦੇ?”
“ਕੁੰਵਰ ਸਾਬ ਆਏ ਨੇ,” ਚਮੇਲੀ ਖੁਸ਼ ਹੁੰਦੀ ਬੋਲੀ, “ਬਹੁਤ ਸੋਹਣੀ ਸ਼ਕਲ-ਸੂਰਤ ਐ…ਬਿਲਕੁਲ ਠਾਕਰ
ਸਾਬ ਤੇ ਗਏ ਨੇ…ਸਪੂਤ ਐ, ਇਕਦਮ ਸਪੂਤ…!”
ਅਚਾਨਕ ਗੰਗਾਦੇਵੀ ਨੂੰ ਧਿਆਨ ਆਇਆ।
“ਨੀ ਹੋਰ ਕੁਝ ਸੁਣਿਐ…ਹਰੀਏ ਚਮਿਆਰ ਦੀ ਬਹੂ ਦੇ ਮੁੰਡਾ ਹੋਇਆ ਕਿ ਕੁੜੀ?”
“ਹੋਣਾ ਕੀ ਐ, ਕਾਲੀਆ ਹੋਇਐ,” ਹੱਥ ਨਚਾਉਂਦੇ ਹੋਏ ਚਮੇਲੀ ਬੋਲੀ, “ਉਸ ਕਰਮਜਲੇ ਕਰਕੇ ਹਰੀਆ
ਉੱਡਿਆ ਫਿਰਦੈ।”
ਹੁਣ ਉਹ ਦੋਨੋਂ ਮੂੰਹ ਬਣਾ ਰਹੀਆਂ ਸਨ।
-0-
No comments:
Post a Comment