Monday, June 25, 2012

ਹਿੰਦੀ / ਇਨਾਮ


ਪਾਰਸ ਦਾਸੋਤ

ਮੌਤ ਦੇ ਖੂਹ ਵਿਚ…
ਕਲਾਕਾਰ ਮੋਟਰ-ਸਾਇਕਲ ਦੇ ਕਰਤਬ ਦਿਖਾ ਰਿਹਾ ਸੀ।
ਇਕ ਬੱਚੇ ਨੇ ਉਹਦੇ ਵੱਲ ਇਕ ਰੁਪਏ ਦਾ ਨੋਟ ਸਿੱਟਿਆ।
ਖੂਹ ਦੇ ਜਾਲ ਨਾਲ ਢਕੇ ਹੋਣ ਕਾਰਨ, ਨੋਟ ਖੂਹ ਦੇ ਬਾਹਰ ਹੀ ਹੇਠਾਂ ਜਾ ਡਿੱਗਿਆ।
ਸ਼ੌ ਖਤਮ ਹੋਮ ਉੱਤੇ ਕਲਾਕਾਰ ਜਦੋਂ ਬਾਹਰ ਆਇਆ, ਬੱਚਾ ਆਪਣੇ ਨਿੱਕੇ ਜਿਹੇ ਹੱਥ ਵਿਚ ਇਕ ਹੋਰ ਨੋਟ ਫੜੀ ਬੋਲਿਆ, ਅੰਕਲ, ਅੰਕਲ! ਤੁਹਾਡਾ ਰੁਪਈਆ।
ਬੱਸ…! ਬੱਸ, ਇਕ ਰੁਪਿਆ! ਕਲਾਕਾਰ ਮੁਸਕਰਾਉਂਦਾ ਹੋਇਆ ਬੋਲਿਆ।
ਹੁਣ…
ਬੱਚੇ ਨੇ ਆਪਣੀ ਜੇਬ ਵਿੱਚੋਂ ਟਾਫੀ ਕੱਢੀ ਤੇ ਬੋਲਿਆ, ਅੰਕਲ! ਮੇਰੇ ਕੋਲ ਹੋਰ ਪੈਸੇ ਨਹੀਂ ਹਨ।
……
ਇਸ ਤੋਂ ਪਹਿਲਾਂ ਕਿ ਕਲਾਕਾਰ ਕੁਝ ਬੋਲਦਾ, ਬੱਚੇ ਨੇ ਆਪਣੇ ਦੰਦਾਂ ਨਾਲ ਟਾਫੀ ਅੱਧੀ ਤੋੜੀ ਤੇ ਕਲਾਕਾਰ ਵੱਲ ਵਧਾ ਦਿੱਤੀ।
                                        -0-

No comments: