ਸ਼ੋਭਾ ਰਸਤੋਗੀ ਸ਼ੋਭਾ
ਚੌਧਰੀ
ਸਾਹਬ ਬਜ਼ਾਰ ਵਿੱਚੋਂ ਲੰਘ ਰਹੇ ਸਨ ਕਿ ਅਚਾਨਕ ਸੁੱਖੂਬਾਈ ਟਕਰਾ ਗਈ, “ਕੀ ਹਾਲ ਹੈ ਚੌਧਰੀ? ਕਈ
ਦਿਨਾਂ ਤੋਂ ਇੱਧਰ ਆਏ ਈ ਨਹੀਂ?”
“ਹਾਂ…ਹਾਂ,
ਸੁੱਖੂਬਾਈ!…ਠੀਕ ਆਂ, ਠੀਕ ਆਂ…”
“ਇਕ ਨਵੀਂ
ਕੁੜੀ…ਮਤਲਬ ਨਵਾਂ ਮਾਲ ਆਇਐ ਕੋਠੇ ਤੇ…ਆਉਣਾ ਚੌਧਰੀ।”
“ਨਹੀਂ
ਸੁੱਖੂਬਾਈ! ਅਜੇ ਨਰਾਤੇ ਚੱਲ ਰਹੇ ਨੇ ਨਾ…ਨਰਾਤਿਆਂ ’ਚ ਕੰਨਿਆਂ ਨੂੰ ਹੱਥ
ਲਾਉਣਾ ਮਨ੍ਹਾ ਐ…”
ਚਾਰ ਦਿਨ
ਬਾਦ ਚੌਧਰੀ ਸੁੱਖੂਬਾਈ ਦੇ ਕੋਠੇ ਉੱਤੇ ਸੀ।
“ਦਿਖਾ
ਸੁੱਖੂਬਾਈ, ਕਿੱਥੇ ਐ ਤੇਰਾ ਨਵਾਂ ਮਾਲ?”
“ਚੌਧਰੀ! ਹੁਣ ਲਾ
ਲੇਂਗਾ ਕੰਨਿਆਂ ਦੇ ਹੱਥ?”
“ਹੁਣ ਤਾਂ
ਸੁੱਖੂਬਾਈ ਸਭਕੁਝ ਲਾ ਲੂੰਗਾ, ਹੁਣ ਤਾਂ ਨਰਾਤੇ ਖਤਮ ਹੋ ਗਏ…।”
-0-
No comments:
Post a Comment