Sunday, June 10, 2012

ਹਿੰਦੀ/ ਗਿਆਨ


ਸੁਧਾ ਓਮ ਢੀਂਗਰਾ(ਯੂ.ਐਸ.ਏ.)

ਸਕੂਲ ਦੀ ਮਾਰਗ-ਦਰਸ਼ਕ ਸਲਾਹਕਾਰ ਨੇ ਕਿੰਡਰ ਗਾਰਟਨ ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਚਰਿੱਤਰ ਨਿਰਮਾਣ ਸਬੰਧੀ ਗਿਆਨ ਦਿੰਦੇ ਹੋਏ ਸਮਝਾਇਆ, ਤੁਹਾਡੇ ਗੁਪਤ-ਅੰਗਾਂ ਨੂੰ ਕੋਈ ਹੱਥ ਲਾਵੇ, ਤੁਹਾਨੂੰ ਡਾਂਟੇ, ਤੁਹਾਡੇ ਨਾਲ ਕੋਈ ਗਲਤ ਹਰਕਤ ਕਰੇ ਜਿਹੜੀ ਤੁਹਾਨੂੰ ਚੰਗੀ ਨਾ ਲੱਗੇ ਜਾਂ ਤੁਹਾਨੂੰ ਕੋਈ ਸ਼ਰੀਰਕ ਚੋਟ ਪਹੁੰਚਾਵੇ, ਚਾਹੇ ਉਹ ਮਾਂ-ਬਾਪ ਹੀ ਕਿਉਂ ਨਾ ਹੋਣ ਤਾਂ ਪੁਲਿਸ ਨੂੰ ਫੋਨ ਕਰੋ ਜਾਂ ਟੀਚਰ ਨਾਲ ਗੱਲ ਕਰੋ।
ਨਿੱਕੇ-ਨਿੱਕੇ ਬੱਚਿਆਂ ਦੇ ਦਿਮਾਗ ਵੱਡੀਆਂ ਗੱਲਾਂ ਨਾਲ ਬੋਝਲ ਹੋ ਗਏ। ਵਿਚਾਰ, ਉਲਝੇ ਵਾਲਾਂ ਵਿੱਚ ਉਲਝ ਗਏ। ਹਰ ਬਾਲ ਬੁੱਧੀ ਨੇ ਇਹ ਗਿਆਨ ਆਪਣੇ ਹਿਸਾਬ ਨਾਲ ਗ੍ਰਹਿਣ ਕੀਤਾ। ਅਮਰੀਕਾ ਵਿੱਚ ਬੱਚਿਆਂ ਨੂੰ ਕੱਚੀ ਉਮਰ ਵਿੱਚ ਉਹਨਾਂ ਦੇ ਅਧਿਕਾਰ ਦੱਸ ਦਿੱਤੇ ਜਾਂਦੇ ਹਨ, ਜਿਹਨਾਂ ਨੂੰ ਉਹ ਠੀਕ ਤਰ੍ਹਾਂ ਸਮਝ ਵੀ ਨਹੀਂ ਪਾਉਂਦੇ।
ਇੱਕ ਬੱਚੇ ਨੇ ਆਪਣੇ ਅਧਿਕਾਰ ਦਾ ਪ੍ਰਯੋਗ ਕਰ ਲਿਆ। ਉਸਦੇ ਪਾਪਾ ਨੇ  ਕੱਲ੍ਹ ਉਸਦੇ ਥੱਪੜ ਮਾਰੇ ਸਨ, ਉਸਨੇ ਆਪਣੇ ਟੀਚਰ ਨੂੰ ਦੱਸ ਦਿੱਤਾ। ਉਸੇ ਦੇ ਸਿੱਟੇ ਵੱਜੋਂ ਅੱਜ ਘਰ ਵਿੱਚ ਹੰਗਾਮਾ ਹੋ ਰਿਹਾ ਹੈ।
ਸਮਾਜ ਸੇਵਿਕਾ ਉਹਨਾਂ ਦੇ ਘਰ ਦਾ ਇੱਕ ਇੱਕ ਕਮਰਾ, ਖਾਸਕਰ ਬੱਚੇ ਦਾ ਕਮਰਾ ਵਾਰ-ਵਾਰ ਦੇਖ ਰਹੀ ਸੀ। ਲੱਭ ਰਹੀ ਸੀ ਕੋਈ ਅਜਿਹਾ ਸਬੂਤ, ਜਿਸ ਨਾਲ ਮਾਂ-ਬਾਪ ਦੋਸ਼ੀ ਸਿੱਧ ਹੋ ਸਕਣ। ਉਸਨੂੰ(ਬੱਚੇ ਨੂੰ) ਪਰਿਵਾਰ ਨਾਲੋਂ ਅੱਡ ਕਰਨ ਦੀ ਗੱਲ ਕਹੀ ਜਾ ਰਹੀ ਸੀਮਾਂ ਦਿਲ ਉੱਪਰ ਹੱਥ ਰੱਖ ਕੇ ਰੋ ਰਹੀ ਸੀਪਾਪਾ ਭਰੀਆਂ ਅੱਖਾਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਇੱਕ ਪਾਸੇ ਡਰ ਤੇ ਸਹਿਮ ਨਾਲ ਦੁਬਕਿਆ ਬੈਠਾ ਸੋਚ ਰਿਹਾ ਸੀ–‘ਉਸਨੂੰ ਮਾਂ-ਪਿਓ ਤੋਂ ਅੱਡ ਕਰਕੇ ‘ਪਾਲਣ-ਪੋਸ਼ਣ ਘਰਭੇਜ ਦਿੱਤਾ ਜਾਵੇਗਾ। ਅਜਿਹਾ ਤਾਂ ਗਾਈਡੈਂਸ ਕੌਂਸਲਰ ਨੇ ਨਹੀਂ ਦੱਸਿਆ ਸੀ।’
ਬਾਲ ਬੁੱਧੀ ਹੋਰ ਉਲਝ ਗਈ। ਮਾਂ-ਪਿਓ ਤੋਂ ਅੱਡ ਹੋਣਾ ਪਵੇਗਾ, ਸੋਚਕੇ ਹੀ ਉਹ ਬੇਚੈਨ ਹੋ ਗਿਆ। ਉਸਨੂੰ ਟੀਚਰ ਉੱਤੇ ਬਹੁਤ ਗੁੱਸਾ ਆਇਆ। ਮੈਡਮ ਨੇ ਹੋਰਨਾਂ ਨੂੰ ਕਿਉਂ ਦੱਸ ਦਿੱਤਾ? ਉਸਦੇ ਮਾਂ-ਪਿਓ ਤਾਂ ਬਹੁਤ ਚੰਗੇ ਹਨ। ਉਸਨੂੰ ਬਹੁਤ ਪਿਆਰ ਕਰਦੇ ਹਨ। ਉਹ ਉਹਨਾਂ ਨੂੰ ਛੱਡਕੇ ਕਿਤੇ ਹੋਰ ਨਹੀਂ ਜਾਵੇਗਾ। ਉਹ ਕਈ ਦਿਨਾਂ ਤੋਂ ਹੋਮ-ਵਰਕ ਨਹੀਂ ਕਰ ਰਿਹਾ ਸੀ, ਇਸਲਈ ਹੀ ਪਾਪਾ ਨੇ ਗੁੱਸੇ ’ਚ ਇੱਕ ਥੱਪੜ ਮਾਰਿਆ ਸੀ। ਉਸਨੇ ਗਲਤ ਦੱਸਿਆ ਸੀ ਕਿ ਪਾਪਾ ਨੇ ਉਸਦੇ ਕਈ ਥੱਪੜ ਮਾਰੇ ਸਨ ਤੇ ਉਹ ਉਸਨੂੰ ਰੋਜ਼ ਥੱਪੜ ਮਾਰਦੇ ਹਨ। ਉਹ ਤਾਂ ਬੱਸ ਚਾਹੁੰਦਾ ਸੀ ਕਿ ਟੀਚਰ ਉਸਦੇ ਪਾਪਾ ਨੂੰ ਡਾਂਟੇ ਤੇ ਪਾਪਾ ਉਹਨੂੰ ਹੋਮਵਰਕ ਕਰਨ ਲਈ ਨਾ ਕਹਿਣ।
ਮਾਂ ਰੋਂਦੀ-ਰੋਂਦੀ ਬੇਹੋਸ਼ ਹੋਣ ਲੱਗੀ। ਸਮਾਜ ਸੇਵਿਕਾ ਪਾਣੀ ਲੈਣ ਲਈ ਦੌੜੀ। ਬੱਚੇ ਨੂੰ ਲੱਗਾ ਕਿ ਉਸਦੀ ਮਾਂ ਮਰ ਰਹੀ ਹੈ। ਉਹ ਉਸਦੇ ਬਿਨਾਂ ਕਿਵੇਂ ਰਹੇਗਾ? ਉਸਦੀ ਮਾਂ ਉਸਨੂੰ ਗੱਲ-ਗੱਲ ਤੇ ਚੁੰਮਦੀ ਹੈ…ਕਹਾਣੀਆਂ ਸੁਨਾਉਂਦੀ ਹੈ। ਉਸਦੇ ਪਾਪਾ ਉਸ ਲਈ ਢੇਰ ਸਾਰੇ ਖਿਡਣੇ ਲਿਆਂਉਦੇ ਹਨ। ਉਸ ਨਾਲ ਫਿਸ਼ਿੰਗ, ਬੋਲਿੰਗ, ਸਾਈਕਲਿੰਗ ਲਈ ਜਾਂਦੇ ਹਨ।
ਉਹ ਜ਼ੋਰ ਜ਼ੋਰ ਨਾਲ ਰੋਂਦਾ ਹੋਇਆ ਚਿੱਲਾਉਣ ਲੱਗਾਮੇਰੇ ਮੰਮੀ-ਪਾਪਾ ਨੂੰ ਛੱਡ ਦਿਓ। ਮੈਂ ਟੀਚਰ ਕੋਲ ਝੂਠ ਬੋਲਿਆ ਸੀ। ਮੇਰੇ ਪਾਪਾ ਨੇ ਮੇਰੇ ਥੱਪੜ ਨਹੀਂ ਮਾਰੇ।ਤੇ ਉਹ ਭੱਜ ਕੇ ਆਪਣੀ ਮਾਂ ਨਾਲ ਚਿੰਬੜ ਗਿਆ।
ਸਮਾਜ ਸੇਵਿਕਾ ਬੱਚੇ ਦਾ ਰੋਣਾ ਦੇਖ ਕੇ ਪਸੀਜ ਗਈ। ਉਸਦੇ ਆਪਣੇ ਬੱਚੇ ਉਸਦੀਆਂ ਅੱਖਾਂ ਅੱਗੇ ਆ ਗਏ।
ਇਸ ਉਮਰ ਵਿਚ ਨਤੀਜੇ ਤੋਂ ਬੇਖਬਰ ਬੱਚੇ ਅਨਜਾਣਪੁਣੇ ’ਚ ਕਈ ਵਾਰ ਝੂਠ ਬੋਲ ਦਿੰਦੇ ਹਨ।ਇਤਨਾ ਕਹਿ ਉਹ ਖੁੱਲ੍ਹੀ ਫਾਈਲ ਨੂੰ ਬੰਦ ਕਰਦੀ ਹੋਈ ਘਰੋਂ ਬਾਹਰ ਨਿਕਲ ਗਈ।
                                    -0-


No comments: