ਸੁਰੇਸ਼ ਸ਼ਰਮਾ
ਸੁਧੀਰ ਅਤੇ ਦੇਵੀ ਸਿੰਘ ਪਿੰਡ ਦੇ ਬਾਹਰਵਾਰ ਬੱਸ ਅੱਡੇ ਉੱਤੇ ਸਥਿਤ ਢਾਬੇ ਤੋਂ ਖਾ-ਪੀ ਕੇ
ਬਾਹਰ ਨਿਕਲੇ। ਬਸਤੀ ਕੁਝ ਦੂਰੀ ਉੱਤੇ ਸੀ। ਦੋਨੋਂ ਗੱਲਾਂ ਕਰਦੇ ਹੋਏ ਤੁਰੇ ਜਾ ਰਹੇ ਸਨ। ਸੁਧੀਰ
ਨੂੰ ਅੱਜ ਦਾ ਮਟਨ ਪਸੰਦ ਆਇਆ ਸੀ ਤੇ ਦੇਵੀ ਸਿੰਘ ਨੂੰ ਸ਼ਰਾਬ ਅਸਲੀ ਲੱਗ ਰਹੀ ਸੀ।
“ਲੈ ਬਈ ਸੁਧੀਰ, ਆਪਣਾ ਵਿਹੜਾ ਤਾਂ ਆ ਗਿਆ। ਆਪਾਂ ਤਾਂ ਚਲਦੇ ਐਂ ਯਾਰ!” ਕਹਿਕੇ ਦੇਵੀ ਸਿੰਘ ਨੇ ਵਿਦਾਈ ਲਈ।
ਅੱਗੇ ਰਸਤੇ ਵਿੱਚ ਇੱਕ ਮੰਦਰ ਵਿੱਚ ਰੋਸ਼ਨੀ ਦੇਖ ਸੁਧੀਰ ਦਰਸ਼ਨਾਂ ਲਈ ਅੱਗੇ ਵਧਿਆ ਹੀ ਸੀ ਕਿ
ਰਾਹ ਜਾਂਦੇ ਇੱਕ ਜਾਣਕਾਰ ਨੇ ਟੋਕਦੇ ਹੋਏ ਕਿਹਾ, ਓਧਰ ਕਿਧਰ ਜਾ ਰਿਹੈਂ ਭਰਾ? ਇਹ ਮੰਦਰ ਤਾਂ ਵਿਹੜੇ ਵਾਲਿਆਂ ਨੇ ਬਣਵਾਇਐ। ਤੁਹਾਡੇ ਪਿਤਾ ਪੰਡਤ ਰਾਮਨਾਥ
ਜੀ ਨੂੰ ਪਤਾ ਲੱਗ ਗਿਆ ਤਾਂ ਫਜੂਲ ਈ ਪਰੇਸ਼ਾਨੀ ’ਚ ਪੈ ਜੇਂਗਾ।”
“ਚਾਚਾ ਜੀ, ਮੈਨੂੰ ਕੀ ਪਤਾ ਸੀ ।” ਕੰਨਾਂ ਨੂੰ ਫੜਦੇ ਹੋਏ ਸੁਧੀਰ ਨੇ ਕਿਹਾ, “ਅੱਜਕੱਲ ਸ਼ਹਿਰ ’ਚ ਨੌਕਰੀ ਐ ਨਾ। ਬਹੁਤ ਦਿਨਾਂ ਬਾਦ ਆਇਐਂ। ਚੰਗਾ ਹੋਇਆ
ਚਾਚਾ ਜੀ ਤੁਸੀਂ ਦੱਸ ਤਾ। ਨਹੀਂ ਤਾ ਉਂਜ ਈ ਪਾਪ ਦਾ ਭਾਗੀ ਬਣ ਜਾਣਾ ਸੀ।”
-0-
No comments:
Post a Comment