ਅਨੂਪ ਸ਼੍ਰੀਵਾਸਤਵ
ਮੈਂ ਰੋਹਿਤ ਨੂੰ ਰੋਜ਼ ਲੰਚ ਆਪਣੇ ਵੱਲੋਂ ਕੁਝ ਜ਼ਿਆਦਾ ਹੀ ਦਿੰਦੀ ਸੀ,
ਵਧਦੀ ਉਮਰ ਵਿਚ ਜ਼ਰੂਰੀ ਸਮਝ ਕੇ। ਪਰ ਉਹ ਸਕੂਲੋਂ ਆਉਂਦੇ ਹੀ, ਕੁਝ ਖਾਣ ਲਈ ਇਸ ਤਰ੍ਹਾਂ ਮੰਗਦਾ
ਜਿਵੇਂ ਕਿ ਭੁੱਖਾ ਆ ਰਿਹਾ ਹੋਵੇ। ਮੈਂਨੂੰ ਬਹੁਤ ਗੁੱਸਾ ਆਉਂਦਾ, ਪਰ ਕਹਿੰਦੀ ਕੁਝ ਨਾ। ਇਕ ਦਿਨ
ਰੋਹਿਤ ਇਕ ਮੁੰਡੇ ਨਾਲ ਘਰ ਮੁੜਿਆ ਤੇ ਬੋਲਿਆ, “ਮੰਮੀ, ਇਹ ਆਕਾਸ਼ ਹੈ, ਮੇਰਾ ਬੈਸਟ ਫਰੈਂਡ।”
ਜਦੋਂ ਰੋਹਿਤ ਅੰਦਰ ਕਪੜ ਬਦਲ ਰਿਹਾ ਸੀ ਤਦ ਆਕਾਸ਼ ਬੋਲਿਆ, “ਆਂਟੀ, ਤੁਸੀਂ ਖਾਣਾ ਬਹੁਤ ਵਧੀਆ ਬਣਾਉਂਦੇ ਓ।”
ਚੰਗਾ ਤਾਂ ਇਹ ਗੱਲ ਹੈ, ਹੁਣ ਮੇਰੀ ਸਮਝ ਵਿਚ ਆਇਆ। ਪਤਾ ਨਹੀਂ ਕਿਉਂ ਮੈਂ ਇਕਦਮ ਗੁੱਸੇ ਨਾਲ ਝੁੰਜਲਾ ਉੱਠੀ ਤੇ ਅੰਦਰ ਜਾ ਕੇ
ਰੋਹਿਤ ਉੱਤੇ ਵਰ੍ਹ ਪਈ, “ਮੈਂ ਏਨੀ ਮਿਹਨਤ ਨਾਲ ਆਪਣੇ ਹੱਥੀਂ ਭੋਜਨ ਬਣਾ ਕੇ ਤੈਨੂੰ ਦਿੰਦੀ ਆਂ ਤੇ ਤੂੰ ਉਹ ਇਸ ਆਕਾਸ਼
ਨੂੰ ਖੁਆ ਦਿਨੈਂ! ਆਖਰ ਕਿਉਂ?”
ਟੀ ਸ਼ਰਟ ਪਾਉਂਦੇ ਰੋਹਿਤ ਦੇ ਹੱਥ ਰੁਕ ਗਏ। ਉਹ ਬੜੀ ਮਾਸੂਮੀਅਤ ਨਾਲ ਬੋਲਿਆ, “ਆਕਾਸ਼ ਦੀ ਮੰਮੀ ਨਹੀਂ ਹੈ। ਇਹਦੇ ਘਰ ’ਚ ਖਾਣਾ ਨੌਕਰ ਬਣਾਉਂਦਾ
ਹੈ। ਪਰ ਇਹਦਾ ਮਨ ਮੰਮੀ ਦੇ ਹੱਥ ਦਾ ਖਾਣਾ ਖਾਣ ਦਾ ਹੁੰਦਾ ਹੈ, ਇਸਲਈ।”
ਮੈਂਨੂੰ ਲੱਗਾ, ਜਿਵੇਂ ਮੇਰੇ ਅੰਦਰ ਕਿਤੇ ਕੁਝ ਭਿੱਜ ਗਿਆ ਹੈ। ਪਤਾ ਨਹੀਂ ਕਿਉਂ ਇੰਜ ਲੱਗਾ
ਕਿ ਮੈਂ ਮਾਂ ਤਾਂ ਬਹੁਤ ਪਹਿਲਾਂ ਬਣ ਗਈ ਸੀ, ਪਰ ਸਹੀ ਮਮਤਾ ਅੱਜ ਹੀ ਮਿਲੀ ਹੈ।
-0-
No comments:
Post a Comment