Sunday, June 9, 2013

ਹਿੰਦੀ/ ਮਾਂ ਦਾ ਧਰਮ



ਜਿਉਤੀ ਜੈਨ
ਹਫਤਾ ਬੀਤ ਚੁੱਕਾ ਸੀ। ਅਕਤੂਬਰ 1984 ਦੇ ਦੰਗਿਆਂ ਦੀ ਅੱਗ ਪੂਰੀ ਤਰ੍ਹਾਂ ਬੁਝੀ ਨਹੀਂ ਸੀ। ਸੁਆਹ ਹੇਠਲੇ ਅੰਗਿਆਰ ਕਦੇ-ਕਦੇ ਸੁਲਗ ਉੱਠਦੇ ਸਨ। ਉਸ ਦਿਨ ਸਵੇਰੇ ਹੀ ਕਾਕੇ ਨੂੰ ਦੇਖ ਕੇ ਦਾਦੀ ਦਾ ਪਾਰਾ ਚੜ੍ਹ ਗਿਆ।
ਵੇਖ ਲੈ, ਜਸਪ੍ਰੀਤ!ਬੇਬੇ ਨੂੰਹ ਨੂੰ ਮੁਖਾਤਿਬ ਹੋਈ, ਮੁੰਡੇ ਨੂੰ ਫੈਸ਼ਨ ਚੜ੍ਹਿਐ। ਕੇਸ ਕਟਾ ਆਇਆ। ਕੇਸ ਨਹੀਂ, ਨੱਕ ਵਢਾਤਾ ਦਾਰਜੀ ਦਾ।
ਜਸਪ੍ਰੀਤ ਆਪਣੀ ਸੱਸ ਨੂੰ ਤਨਾਓ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਚੁੱਪ ਰਹੀ। ਉਹ ਨਹੀਂ ਦੱਸ ਸਕੀ ਕਿ ਜਵਾਨ, ਪਟਕਾ ਬਨ੍ਹਣ ਵਾਲੇ ਪਰਮਿੰਦਰ ਨੇ ਕੱਲ੍ਹ ਰਾਤ ਫੈਸ਼ਨ ਲਈ ਨਹੀਂ, ਸਗੋਂ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨ ਵਾਲੇ ਦੰਗਾਈਆਂ ਤੋਂ ਬਚਣ ਲਈ ਕੇਸ ਕਟਵਾਏ ਨੇ। ਇਕ ਮਾਂ ਦਾ ਧਰਮ ਇਹੀ ਸੀ ਕਿ ਮਰਨ ਦੀ ਬਜਾਏ ਪੁੱਤ ਦੀ ਜਾਣ ਬਚਾ ਲਵੇ।
                                        -0-

No comments: