ਪੂਨਮ
ਗੁਪਤ(ਡਾ.)
ਮੇਰਾ ਚਾਰ ਵਰ੍ਹਿਆਂ ਦਾ ਭਤੀਜਾ ਅਭਿਸ਼ੇਕ ਇਕ ਬਹੁਤ ਹੀ ਲੱਚਰ ਜਿਹਾ
ਪੰਜਾਬੀ ਗੀਤ ਗੁਣਗੁਣਾ ਰਿਹਾ ਸੀ। ਇਹ ਦੇਖ ਮੈਂ ਬਹੁਤ ਹੈਰਾਨ ਸੀ। ਸਾਡੇ ਘਰ ਵਿਚ ਅਜਿਹੇ ਗੀਤ
ਗੁਣਗੁਣਾਉਣਾ ਤਾਂ ਦੂਰ, ਕੋਈ ਸੁਣਨਾ ਵੀ ਪਸੰਦ ਨਹੀਂ ਕਰਦਾ ਸੀ। ਮੈਂ ਉਸਨੂੰ ਕੋਲ ਸੱਦਿਆ ਤੇ ਪੁਚਕਾਰਦੇ
ਹੋਏ ਪਿਆਰ ਨਾਲ ਪੁੱਛਿਆ, “ਬੇਟੇ, ਤੂੰ ਇਹ ਗੀਤ ਕਿੱਥੋਂ ਸਿੱਖਿਆ?”
“ਇਹ ਗੀਤ ਤਾਂ ਮੈਂ ਰੋਜ਼ ਸੁਣਦਾ ਹਾਂ, ਆਪਣੀ ਸਕੂਲ ਬੱਸ ’ਚ।
ਮੈਨੂੰ ਤਾਂ ਸਾਰਾ ਗੀਤ ਆਉਂਦੈ। ਸੁਣਾਵਾਂ?” ਸਹਿਜ ਭੋਲੇਪਨ ਵਿਚ ਅਭਿਸ਼ੇਕ ਨੇ
ਉੱਤਰ ਦਿੱਤਾ।
ਮੇਰੀ ਜਗਿਆਸਾ ਸ਼ਾਂਤ ਹੋ ਗਈ ਤੇ ਮੈਂ ਕਾਨਵੈਂਟ ਸਕੂਲ ਤੋਂ ਮਿਲਣ ਵਾਲੀ ਸੰਸਕ੍ਰਿਤੀ ਤੋਂ ਵੀ
ਜਾਣੂ ਹੋ ਗਈ।
-0-
No comments:
Post a Comment