ਕਾਲੀ ਚਰਨ ਪ੍ਰੇਮੀ
ਕਦੋਂ? ਕਿਵੇਂ? ਉਸ ਬੱਚੇ ਦੀਆਂ ਲੱਤਾਂ ਨੂੰ ਕੁਚਲਦੀ ਹੋਈ ਇਕ ਕਾਰ ਹਵਾ ਹੋ
ਗਈ, ਇਹ ਉਸ ਬੱਚੇ ਦੀ ਦਰਦਨਾਕ ਚੀਕ ਤੋਂ ਹੀ ਪਤਾ ਲੱਗਾ। ਇੱਕਦਮ ਉੱਥੇ ਭੀੜ ਜੁਟ ਗਈ। ਦਰੋਗਾ ਜੀ
ਵੀ ਆਪਣੇ ਡੰਡੇ ਨਾਲ, ‘ਚਲੋ, ਪਾਸੇ ਹਟੋ’ ਕਹਿਦੇ ਆ ਧਮਕੇ।
ਆਪਣੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ ਬੋਲੇ, “ਇਹ ਕਿਸਦਾ ਬੱਚਾ ਐ?”
ਬੱਚਾ ਬੇਹੋਸ਼ ਸੀ। ਦਰੋਗਾ ਜੀ ਨੇ ਉਸ ਬੱਚੇ ਨੂੰ ਧਿਆਨ ਨਾਲ ਦੇਖਿਆ।
ਫਿਰ ਚਾਰੇ ਪਾਸੇ ਟਹਿਲਦੇ ਹੋਏ ਇੱਕ ਚੱਕਰ ਲਾਇਆ। ਬੱਚੇ ਨੇ ਮੈਲੀ ਜਿਹੀ ਕਮੀਜ਼ ਪਾਈ ਹੋਈ ਸੀ। ਸਿਰ
ਦੇ ਵਾਲ ਰੁੱਖੇ ਸਨ। ਉਹਨੇ ਮਨ ਹੀ ਮਨ ਅੰਦਾਜ਼ਾ ਲਾਇਆ–‘ਸਾਲਾ ਕਿਸੇ ਨੀਵੀਂ ਜਾਤ ਦਾ ਪਿੱਲਾ ਹੈ।
ਹਰਾਮੀ ਦੇਖਕੇ ਨਹੀਂ ਚਲਦੇ। ਮਾਂ-ਪਿਉ ਪੈਦਾ ਕਰਕੇ ਸੜਕ ’ਤੇ ਛੱਡ ਜਾਂਦੇ ਹਨ। ਅਸੀਂ ਲੋਕ ਖਾਮਖਾਹ
ਪਰੇਸ਼ਾਨ ਹੁੰਦੇ ਹਾਂ।’
ਤਦੇ ਭੀੜ ਵਿੱਚੋਂ ਬੱਚੇ ਨੂੰ ਪਛਾਣਦਾ ਹੋਇਆ ਕੋਈ ਬੋਲਿਆ, “ਦਰੋਗਾ ਜੀ,
ਇਹ ਤਾਂ ਸਾਡੇ ਪਿੰਡ ਦੇ ਸਰਪੰਚ ਦਾ ਮੁੰਡਾ ਹੈ।”
“ਅੱਛਾ!” ਦਰੋਗਾ ਜੀ ਮਨ ਹੀ ਮਨ ਖੁਸ਼ੀ ਨਾਲ ਮੁਸਕਰਾਏ–‘ਜੈ ਹੋਵੇ ਉੱਪਰ
ਵਾਲੇ ਦੀ, ਇਹ ਤਾਂ ਹਾਥੀ ਦਾ ਬੱਚਾ ਹੈ।’
ਅਗਲੇ ਹੀ ਛਿਣ ਦਰੋਗਾ ਜੀ ਨੇ ਇੱਕ ਟੈਕਸੀ ਰੁਕਵਾਈ ਤੇ ਮੁੰਡੇ ਨੂੰ
ਹਸਪਤਾਲ ਲਈ ਲਦਵਾ ਦਿੱਤਾ।
-0-
No comments:
Post a Comment