ਪਵਿੱਤਰਾ
ਅਗਰਵਾਲ
ਉਹ ਘਰ ਪਹੁੰਚਿਆ ਤਾਂ ਪਤਨੀ ਮੂੰਹ ਲਮਕਾਈ ਭਾਂਡੇ ਮਾਂਜ ਰਹੀ ਸੀ।
“ਅੱਜ ਕੰਮ ਵਾਲੀ ਨਹੀਂ ਆਈ?” ਮੈਂ ਪੁੱਛਿਆ।
“ਨਹੀਂ…ਹੁਣ ਆਊਗੀ ਵੀ ਨਹੀਂ।”
“ਹੁਣ ਕੀ ਹੋ ਗਿਆ? ਪਹਿਲਾਂ ਤਾਂ ਕੰਮਵਾਲੀ ਸਾਡੀ ਜਾਤ ਪਤਾ ਲੱਗਣ ਤੇ ਭੱਜ ਜਾਂਦੀ ਸੀ…ਪਰ ਇਹ ਨਵੀਂ ਕੰਮਵਾਲੀ
ਤਾਂ ਆਪਣੀ ਹੀ ਜਾਤ ਦੀ ਸੀ…ਇਹ ਕਿਉਂ ਭੱਜ ਗਈ?”
“ਸਾਡੀ ਜਾਤ ਦੀ ਹੈ ਤਾਂ ਕੀ ਸਾਡੇ ਸਿਰ ਤੇ ਚਡ਼੍ਹ ਕੇ ਬੈਠੂਗੀ? ਸਾਡੇ ਸਟੇਟਸ ਦੀ ਹੋ ਜਾਊਗੀ?…ਹੁਣ ਤਕ ਤਾਂ ਜਦੋਂ ਚਾਹੁੰਦੀ ਸੀ ਕੁਰਸੀ ਤੇ ਬੈਠ ਜਾਂਦੀ ਸੀ…ਮੈਨੂੰ ਭੈਡ਼ਾ ਲਗਦਾ ਸੀ, ਪਰ
ਇਹ ਸੋਚ ਕੇ ਚੁੱਪ ਕਰ ਜਾਂਦੀ ਸੀ ਕਿ ਬਡ਼ੀ ਮੁਸ਼ਕਿਲ ਨਾਲ ਇਹ ਮਿਲੀ ਐ, ਕਿਤੇ ਇਹ ਵੀ ਨਾ ਭੱਜ
ਜਾਵੇ…ਪਰ ਅੱਜ ਤਾਂ ਉਹ ਟੀ.ਵੀ. ਦੇਖਣ ਲਈ ਸੋਫੇ ਤੇ ਹੀ ਬੈਠ ਗਈ…ਪਾਰੁਲ ਨੇ ਕਿਹਾ, ‘ਸੋਫੇ ਤੇ
ਨਹੀਂ, ਕਾਰਪੈਟ ਤੇ ਬੈਠ ਜਾ।’ ਤਾਂ ਬੱਸ ਤੁਨਕ ਕੇ
ਬੋਲੀ, ‘ਹੁਣ ਤਕ ਜਦੋਂ ਉੱਚੀ ਜਾਤ ਵਾਲੇ ਸਾਨੂੰ ਆਪਣੇ ਤੋਂ ਨੀਵਾਂ ਸਮਝਦੇ ਸੀ ਤਾਂ ਬਹੁਤ ਗੁੱਸਾ
ਆਉਂਦਾ ਸੀ। ਪਰ ਅਸੀਂ ਤਾਂ ਇਕ ਹੀ ਜਾਤ ਦੇ ਹਾਂ,
ਤੁਸੀੰ ਮੇਰੇ ਨਾਲ ਅਛੂਤਾਂ ਵਰਗਾ ਵਿਵਹਾਰ ਕਿਉਂ ਕਰਦੇ ਓ?…ਤੁਸੀਂ ਚਾਰ ਅੱਖਰ ਪਡ਼੍ਹਗੇ ਤਾਂ ਸਾਡੇ ਨਾਲੋਂ ਉੱਚੀ ਜਾਤ ਦੇ ਤਾਂ ਨਹੀਂ ਹੋ ਗਏ!…ਨਹੀਂ ਕਰਨਾ ਮੈਂ ਤੁਹਾਡੇ ਕੰਮ।…ਬੱਸ ਏਨਾ ਕਹਿ ਕੇ ਉਹ ਪੈਰ
ਪਟਕਦੀ ਹੋਈ ਬਾਹਰ ਚਲੀ ਗਈ।”
-0-
No comments:
Post a Comment